ਖੇਤੀ ਬਿੱਲਾਂ ਖ਼ਿਲਾਫ਼ ਦਿ ਰੈਵੇਨਿਊ ਪਟਵਾਰ ਯੂਨੀਅਨ ਵੱਲੋਂ ਕੇਂਦਰ ਦੀ ਅਰਥੀ ਸਾੜੀ

0
20

ਮਾਨਸਾ 8,ਦਸੰਬਰ (ਸਾਰਾ ਯਹਾ /ਬੀਰਬਲ ਧਾਲੀਵਾਲ) : ਅੱਜ ਰੋਜ ਇੱਕ ਸਾਂਝੀ ਮੀਟਿੰਗ ਦੀ ਰੈਵਿਨਿਊ ਪਟਵਾਰ ਯੂਨੀਅਨ ਮਾਨਸਾ ਅਤੇ ਦੀ ਰੈਵੀਨਿਉ ਕਾਨੂੰਗੋ ਐਸੋਸੀਏਸਨ ਮਾਨਸਾ ਸੈਟਰਲ ਪਟਵਾਰਖਾਨਾ ਵਿਖੇ ਕੀਤੀ ਗਈ । ਮੀਟਿੰਗ ਵਿਖੇ ਪਹੁੰਚੇ ਸਾਰੇ ਸਾਥੀਆਂ ਵੱਲੋਂ ਪੰਜਾਬ ਅਤੇ ਦੇਸ ਦੇ ਹੋਰਨਾਂ ਹਿਸਿਆ ਤੋ ਦਿੱਲੀ ਦੇ ਬਾਰਡਰ ਤੇ ਬੈਠ ਕੇ ਕੀਤੇ ਜਾ ਰਹੇ ਸ਼ਾਤੀ ਪੁਰਵਕ ਕਿਸਾਨੀ ਸੰਘਰਸ ਲਈ ਦਿਲ ਦੀਆ ਗਰਿਰਾਈਆ ਤੋ ਧੰਨਵਾਦ ਕੀਤਾ ਗਿਆ । ਦਿੱਲੀ ਵਿਖੇ ਚੱਲ ਰਹੇ ਇਸ ਦੇਸ ਵਿਆਦੀ ਘੋਲ ਜੋ ਕਿ ਅੱਜ ਤੱਕ ਦੇ ਸੰਸਾਰ ਦੇ ਸਭ ਤੋਂ ਵੱਡੇ ਸੰਘਰਸ ਦੇ ਰੂਪ ਵਿਖੇ ਉਭਰ ਰਿਹਾ ਹੈ । ਇਸ ਦੀ ਸੰਸਾਰ ਦੀਆ ਸਾਰੀਆ ਕਿਰਤੀ ਅਤੇ ਹੋਰ ਸੰਘਰਸ਼ਸੀਲ ਜਥੇਬੰਦੀਆ ਭਰਭੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ । ਇਸ ਸੰਘਰਸ ਨੇ ਹਿੰਦੋਸਤਾਨ ਨੂੰ ਸਾਲ 1907 ਵਿੱਚ ਸ਼ਹੀਦ ਅਜਾਦ ਭਗਤ ਸਿੰਘ ਦੇ ਚਾਚਾ ਅਜੀਤ ਅਤੇ ਹੋਰਾ ਵੇਲੇ ਚਲਾਏ “ ਪਗੜੀ ਸੰਭਾਲ ਜੱਟਾ – ਪਗੜੀ ਸੰਭਾਲ ਅਦੋਲਨ ਦੀਆ ਯਾਦਾ ਨੂੰ ਤਾਜੇ ਕਰਕੇ ਅੱਜ ਦੀ ਨੌਜਵਾਨ ਪੀੜੀ ਨੂੰ ਆਪਣੇ ਹੱਕਾ ਲਈ ਮ੍ਰਿਤ ਕੀਤਾ ਹੈ । ਇਸ ਤਰਾਂ ਪਿਛਲੇ ਸਮੇਂ ਹੋਰ ਕਿਸਾਨ ਸੰਘਰਸਾ ਵਿੱਚ ਸ਼ਹੀਦ ਭਗਤ ਸਿੰਘ ਜਿਹੇ ਸਿਰਲੱਥ ਯੋਧੇ ਪੈਦਾ ਹੋਏ । ਜਥੇਬੰਦੀ ਨੌਜਵਾਨ ਤੋ ਉਮੀਦ ਕਰਦੀ ਹੈ ਕਿ ਆਪਣੇ ਪੁਰਖਿਆ ਦੇ ਪਦ ਚਿਨਾ ਤੇ ਚੱਲ ਕੇ ਪੰਜਾਬ ਅਤੇ ਦੇਸ਼ ਦੀ ਰਹਿਨੁਮਾਈ ਕਰਨਗੇ । ਜਥੇਬੰਦੀ ਕਿਸਾਨਾ ਦੇ ਸੰਘਰਸ਼ ਨੂੰ ਪੂਰਨ ਰੂਪ ਵਿੱਚ ਸਮਰਥਨ ਕਰਦੀ ਹੈ ਕੇਂਦਰ ਸਰਕਾਰ ਨੂੰ ਪੁਰਜੋਰ ਅਪੀਲ ਹੈ ਕਿ ਇਨਾਂ ਕਾਲੇ ਕਾਨੂੰਨਾਂ ਨੂੰ ਖਾਰਜ ਕੀਤਾ ਜਾਵੇ । ਅਤੇ ਕਿਸਾਨਾ ਦੀ ਸਾਰੀਆ ਜਾਇਜ ਮੰਗਾ ਨੂੰ ਬਿਨਾਂ ਸਰਤ ਪਰਵਾਨ ਕੀਤਾ ਜਾਵੇ । ਜਥੇਬੰਦੀ ਮਹਿਸੂਸ ਕਰਦੀ ਹੈ ਕਿ ਇਹ ਘੋਲ ਕੇਂਵਲ ਕਿਸਾਨਾ ਦਾ ਨਹੀਂ ਹੈ ਬਲਕਿ ਇਹ ਸਮਾਜਿਕ ਘੋਲ ਹੈ ਅਤੇ ਇਸ ਦਾ ਹਰ ਵਰਗ ਨਾਲ ਪੂਰਾ ਸਬੰਧ ਹੈ । ਜਥੇਬੰਦੀ ਸਾਰੀਆ ਭਰਾਤਰੀ ਜਥੇਬੰਦੀਆ ਨੂੰ ਪੁਰਜੋਰ ਅਪੀਲ ਕਰਦੀ ਹੈ । ਇਹਨਾ ਕਾਲੇ ਕਾਨੂੰਨਾ ਵਿਰੁਧ ਕੇਂਦਰ ਸਰਕਾਰ ਖਿਲਾਫ ਵੱਡੇ ਪੱਧਰ ਤੇ ਇਕਮੁਠਤਾ ਦੇ ਇਜਹਾਰ ਕਰਦੇ ਹੋਏ ਸਰਕਾਰ ਦਾ ਵਿਰੋਧ ਕਰਨ । ਇਸ ਮੀਟਿੰਗ ਨੂੰ ਸੂਬਾ ਵਾਇਸ ਪ੍ਰਧਾਨ ਦੀ ਰੈਵੀਨਿਉ ਕਾਨੂੰਗੋ ਐਸੋਸੀਏਸ਼ਨ ਪੰਜਾਬ ਸ੍ਰੀ ਚਤਿੰਦਰ ਸਰਮਾਂ , ਸੀਨੀਅਰ ਮੀਤ ਪ੍ਰਧਾਨ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਜਿਲ੍ਹਾ ਮਾਨਸਾ ਸ਼੍ਰੀ ਗਿਰਧਾਰੀ ਲਾਲ ( ਉੱਭਾ ) , ਅਤੇ ਰੈਵਨਿਊ ਪਟਵਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ੍ਰੀ ਹਰਪ੍ਰੀਤ ਸਿੰਘ ( ਹੈਰੀ ਮਾਨ ) , ਸੀਨੀਅਰ ਮੀਤ ਪ੍ਰਧਾਨ ਜੈਪਾਲ ਪਟਵਾਰੀ , ਜਨਰਲ ਸਕੱਤਰ ਤਹਿਸੀਲ ਮਾਨਸਾ ਸ੍ਰੀ ਪ੍ਰਦੀਪ ਸਰਮਾਂ , ਜਿਲ਼ ਖਜਾਨਚੀ ਸ੍ਰੀ ਲਖਵਿੰਦਰ ਸਿੰਘ , ਜਿਲ੍ਹਾ ਜੁਇੰਟ ਸਕੱਤਰ ਸ੍ਰੀ . ਹਰਮਨ ਸਿੰਘ ਪਟਵਾਰੀ , ਤਹਿਸੀਲ ਖਜਾਨਚੀ ਸ੍ਰੀ ਗੁਨਸੀਲ ਸਿੰਗਲਾ , ਅਤੇ ਹੋਰ ਪਟਵਾਰੀ ਸਗਨ ਸਿੰਗਲਾ , ਗੁਰਵਿੰਦਰ ਸਿੰਘ , ਰਣਜੀਤ ਸਿੰਘ ਹਾਜਿਰ ਸਨ ।

LEAVE A REPLY

Please enter your comment!
Please enter your name here