*ਖੇਤੀ ਕਾਲੇ ਕਾਨੂੰਨ ਰੱਦ ਕਰਾਉਣ ਲਈ ਸਭ ਤੋਂ ਉੱਚੇ ਡਾਕਘਰ ਪਹੁੰਚ ਕੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ*

0
19

ਸਰਦੂਲਗੜ੍ਹ- 30 ਜੂਨ (ਸਾਰਾ ਯਹਾਂ/ਬਲਜੀਤ ਪਾਲ): ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੰਬੇ ਸਮੇਂ ਤੋ ਕਿਸਾਨ ਦਿੱਲੀ ਦੇ ਬਾਰਡਰ ਤੇ ਧਰਨਾ ਲਗਾਈ ਬੈਠੇ ਹਨ। ਪਰ ਕੇੰਦਰ ਸਰਕਾਰ ਆਪਣੀ ਜਿੱਦ ਤੇ ਅੜੀ ਹੋਈ ਹੈ। ਇੰਨਾਂ ਖੇਤੀ ਕਾਲੇ ਕਾਨੂੰਨਾਂ ਨੂੱ ਰੱਦ ਕਰਾਊਣ ਲਈ ਸਰਦੂਲਗੜ ਦੇ ਇਕ ਵਕੀਲ ਨੇ ਨਿਵੇਕਲੀ ਪਹਿਲ ਕਰਦੇ ਹੋਏ ਦੁਨੀਆਂ ਦੇ ਸਭ ਤੋਂ ਉੱਚੇ ਡਾਕਘਰ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੇਤੀ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। ਐਡਵੋਕੇਟ ਮਨੀਸ਼ ਜ਼ਖਮੀ ਨੇ ਦੱਸਿਆ ਕਿ ਹਿਮਾਚਲ ਦੇ ਸਪਿਤੀ ਇਲਾਕੇ ਚ ਸਥਿਤ ਡਾਕਘਰ ‘ਹਿਕਿਮ’ ਜਿਸ ਦੀ ਉਚਾਈ 4440 ਮੀਟਰ ਹੈ।ਜਿਆਦਾ ਉਚਾਈ ਤੇ ਹੋਣ ਕਰਕੇ ਉੱਥੇ ਸਿਰਫ ਪੋਸਟ ਕਾਰਡ ਲਿਖਣ ਦੀ ਹੀ ਸਹੂਲਤ ਹੈ।ਉਨਾਂ ਦੱਸਿਆ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਉਨਾਂ ਵੱਲੋ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਅਤੇ ਉਸ ਦੀ ਹਮਸਫ਼ਰ ਮੋਨਿਕਾ ਰਾਣੀ ਅਧਿਆਪਕਾ ਨੇ ਪੰਜਾਬ ਦੇ ਸਕੂਲਾਂ ਚ ਕੰਮ ਕਰਦੇ ਸਾਰੇ ਵਲੰਟੀਅਰ ਅਧਿਆਪਕਾਂ ਨੂੰ ਪੱਕੇ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਵਿਸ਼ਵ ਦੇ ਸਭ ਤੋਂ ਉੱਚੇ ਡਾਕਖਾਨੇ ਤੋਂ ਖ਼ਤ ਭੇਜ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨੀ ਸੰਘਰਸ਼ ਦਾ ਹਿੱਸਾ ਬਣਦੇ ਹੋਏ ਕਿਸਾਨਾਂ ਦੇ ਹੱਕ ਵਿਚ ਆਪੋ ਆਪਣੇ ਪੱਧਰ ਤੇ ਪੱਤਰ ਲਿਖਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇ।
ਕੈਪਟਨ: ਵਕੀਲ ਮਨੀਸ਼ ਜ਼ਖਮੀ ਤੇ ਮੋਨਿਕਾ ਰਾਣੀ ਦੁਨੀਆ ਦੇ ਸਭ ਤੋਂ ਉੱਚੇ ਡਾਕਘਰ ਤੋਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਖਤ ਭੇਜਣ ਸਮੇਂ।

NO COMMENTS