*ਖੇਤੀ ਕਾਨੂੰਨ ਰੱਦ ਕਰਨ ਸਮੇਤ ਕਿਸਾਨੀ ਮੰਗਾਂ ਪ੍ਰਵਾਨ ਕਰੇ ਮੋਦੀ ਸਰਕਾਰ : ਡਾ.ਨਿਸ਼ਾਨ ਸਿੰਘ *

0
13

ਬੋਹਾ,10 ਅਗਸਤ(ਸਾਰਾ ਯਹਾਂ/  ਦਰਸ਼ਨ ਹਾਕਮਵਾਲਾ ):ਖੇਤੀਬਾੜੀ ਕਿਸਾਨਾਂ ਲਈ ਧੰਦਾ ਨਹੀ ਬਲਕੇ ਉਨਾਂ ਦੀ ਵਿਰਾਸਤ ਹੈ।ਏਸ ਕਰਕੇ ਮੋਦੀ ਸਰਕਾਰ ਖੇਤੀ ਬਿੱਲਾਂ ਨੂੰ ਬਿਨਾਂ ਕਿਸੇ ਦੇਰੀ ਰੱਦ ਕਰੇ ਅਤੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੇ ਇੱਕ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਾ ਪ੍ਰਬੰਧ ਕਰੇ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਬੁਢਲਾਡਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਕੌਲਧਾਰ ਨੇ ਅੱਜ ਹਲਕੇ ਦੇ ਆਂਡਿਆਂਵਾਲੀ,ਸ਼ੇਰਖਾਂਵਾਲਾ ਅਤੇ ਸੈਦੇਵਾਲਾ ਵਿਖੇ ਆਪਣੀ ਜਨ ਸੰਪਰਕ ਮੁਹਿੰਮ ਤਹਿਤ ਨੁੱਕੜ ਮੀਟਿੰਗਾਂ ੳਪੁਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਬਾਰੇ ਖੇਤੀ ਸਬੰਧੀ ਅਜਿਹੇ ਕਾਨੂੰਨ ਬਣਾਕੇ ਲਾਗੂ ਕਰਨ ਲਈ ਬਜਿੱਦ ਹੈ,ਜਿਸ ਦੀ ਨਾ ਤਾਂ ਕਦੀ ਕਿਸਾਨਾਂ ਨੇ ਮੰਗ ਕੀਤੀ ਸੀ ਅਤੇ ਨਾ ਹੀ ਅਜਿਹੇ ਕਾਨੂੰਨਾਂ ਨਾਲ ਕਿਸਾਨੀ ਨੂੰ ਕੋਈ ਲਾਹਾ ਮਿਲਣ ਵਾਲਾ ਹੈ।ਇੱਕ ਸਵਾਲ ਦੇ ਜਵਾਬ ਚ ਉਨਾਂ ਕਿਹਾ ਅਕਾਲੀ ਸਰਕਾਰ ਦੌਰਾਨ ਪਿੰਡਾ ਦੇ ਲੋਕਾਂ ਨੂੰ ਪੀਣਯੋਗ ਸਾਫ-ਸੁਥਰਾ ਪਾਣੀ ਮੁਹਈਆ ਕਰਾਉਣ ਲਈ ਪਿੰਡਾਂ ਚ ਆਰ.ਓ ਸਿਸਟਮ ਲਗਾਏ ਸਨ ਅਤੇ ਵੱਖ-ਵੱਖ ਸੁਵਿਧਾਵਾਂ ਨੂੰ ਇੱਕ ਛੱਤ ਹੇਠ ਤੇ ਘਰਾਂ ਨੇੜੇ ਦੇਣ ਸਬੰਧੀ ਪਿੰਡਾਂ ਚ ਸੁਵਿਧਾ ਕੇਦਰ ਸਥਾਪਤ ਕੀਤੇ ਸਨ ਪਰ ਕੈਪਟਨ ਸਰਕਾਰ ਨੇ ਆਉਦਿਆਂ ਹੀ ਆਰ.ਓ ਪਲਾਂਟ ਅਤੇ ਸੁਵਿਧਾ ਕੇਂਦਰ ਬੰਦ ਕਰਕੇ ਜਿਥੇ ਪਿੰਡਾਂ ਦੇ ਲੋਕਾਂ ਦੀ ਖੱਜਲ ਖੁਆਰੀ ਵਧਾ ਦਿੱਤੀ ਹੈ ਉਥੇ ਇੰਨਾਂ ਚ ਕੰਮ ਕਰਨ ਵਾਲੇ ਮੁਲਾਜਮਾਂ ਨੂੰ ਵੀ ਨੌਕਰੀ ਤੋ ਵਾਂਝੇ ਕਰ ਦਿੱਤਾ ਹੈ।ਉਨਾਂ ਮੰਗ ਕੀਤੀ ਕਿ ਕੈਪਟਨ ਸਰਕਾਰ ਜਬਰੀ ਬੰਦ ਕੀਤੇ ਸੁਵਿਧਾ ਕੇਂਦਰ ਅਤੇ ਆਰ.ਓ ਪਲਾਂਟਸ ਤੁਰਤ ਚਾਲੂ ਕਰੇ।ਉਨਾਂ ਇਹ ਵੀ ਮੰਗ ਕੀਤੀ ਕਿ ਆਪਣੇ ਸਥਾਈ ਰੁਜਗਾਰ ਦੀ ਮੰਗ ਲਈ ਸੰਘਰਸ਼ ਕਰਦੇ ਵੱਖ ਵੱਖ ਵਿਭਾਗਾਂ ਦੇ ਠੇਕਾ ਮੁਲਾਜਮਾਂ ਤੇ ਪੁਲਸੀਆ ਤਸ਼ੱਦਦ ਢਾਹੁਣ ਦੀ ਬਜਾਏ ਕੈਪਟਨ ਸਰਕਾਰ ਉਨਾਂ ਦੇ ਰੁਜਗਾਰ ਨੂੰ ਰੈਗੂਲਰ ਕਰਕੇ ਠੇਕਾ ਮੁਲਾਜਮਾ ਨੂੰ ਰਾਹਤ ਦੇਵੇ।ਇੱਕ ਹੋਰ ਸਵਾਲ ਦੇ ਜਵਾਬ ਚ ਡਾਕਟਰ ਨਿਸ਼ਾਨ ਸਿੰਘ ਹਾਕਮਵਾਲਾ ਨੇ ਕਿਹਾ ਕਿ ਸੂਬੇ ਵਿੱਚ ਹਰ ਵਰਗ ਕੈਪਟਨ ਦੀ ਕਾਂਗਰਸ ਸਰਕਾਰ ਤੋ ਡਾਢਾ ਖਫਾ ਹੈ ਅਤੇ ਪੰਜਾਬ ਦੇ ਲੋਕ ਸੂਬੇ ਅੰਦਰ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ ਸਰਕਾਰ ਦੇਖਣ ਲਈ ਉਤਾਹਤ ਹਨ ਅਤੇ 2022 ਦੀਆਂ ਵਿਧਾਨ ਸਭਾ ਚੋਣਾ ਚ ਗੱਠਜੋੜ ਹੰਝਾ ਫੇਰ ਜਿੱਤ ਪ੍ਰਾਪਤ ਕਰੇਗਾ।ਇਸ ਮੌਕੇ ਹੋਰਨਾਂ ਤੋ ਇਲਾਵਾ ਪਾਰਟੀ ਦੇ ਸਰਕਲ ਬੋਹਾ ਪ੍ਰਧਾਨ ਮਹਿੰਦਰ ਸਿੰਘ ਸੈਦੇੇਵਾਲਾ,ਗੁਰਮੀਤ ਸਿੰਘ ਸ਼ੇਰਖਾਂਵਾਲਾ,ਜਸ਼ਨਦੀਪ ਸਿੰਘ ਸ਼ੇਰਖਾਂਆਦਿ ਵੀ ਹਾਜਰ ਸਨ।

LEAVE A REPLY

Please enter your comment!
Please enter your name here