ਬੁਢਲਾਡਾ25 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਖੇਤੀ ਆਰਡੀਨੈਸ ਦੇ ਖਿਲਾਫ ਅੱਜ ਬੰਦ ਦੇ ਸੱਦੇ ਤੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਸਮੇਤ ਵਪਾਰਕ ਸੰਗਠਨ, ਆੜਤੀਆਂ ਐਸ਼ੋਸ਼ੀਏਸ਼ਨ, ਬੇਰੁਜ਼ਗਾਰ ਈ ਟੀ ਟੀ ਯੂਨੀਅਨ ਸਮੇਤ ਸਿਆਸੀ ਲੋਕਾ ਵੱਲੋਂ ਆਰਡੀਨੈਸ ਦੇ ਖਿਲਾਫ ਸਥਾਨਕ ਆਈ ਟੀ ਆਈ ਚੋਕ, ਫੁਟਬਾਲ ਚੋਕ, ਗੁਰੂ ਨਾਨਕ ਕਾਲਜ ਚੋਕ ਵਿਖੇ ਵਿਸ਼ਾਲ ਰੋਸ ਧਰਨਾ ਲਾ ਕੇ ਕੇਂਦਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੋਕੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਕਿਸਾਨ ਸਭਾ ਵੱਲੋਂ ਸੀ ਪੀ ਆਈ ਦੇ ਕਾਮਰੇਡ ਹਰਦੇਵ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜ਼ੋ ਆਰਡੀਨੇੈਸ ਜਾਰੀ ਕੀਤਾ ਗਿਆ ਹੈ ਉਸ ਕਿਸਾਨਾਂ, ਮਜਦੂਰਾ ਅਤੇ ਆੜਤੀਆਂ ਸਮੇਤ ਛੋਟੇ ਦੁਕਾਨਦਾਰਾਂ ਆਦਿ ਦਾ ਅਰਥਚਾਰਾ ਤਾਂ ਤਬਾਹ ਹੋਵੇਗਾ ਹੀ ਬਲਕਿ ਇਸ ਦੇ ਨਾਲ ਬਾਕੀ ਸਾਰੇ ਛੋਟੇ ਕਾਰੋਬਾਰੀ ਵੀ ਬੁਰੀ ਤਰ੍ਹਾ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਇਹ ਆਰਡੀਨੈਸ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆ ਦਾ ਗੁਲਾਮ ਬਣਾਉਣ ਦੀ ਨੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਤਿੰਨੋ ਆਰਡੀਨੈਸਾਂ ਨੂੰ ਲਾਗੂ ਕਰਕੇ ਖੇਤੀ ਨੂੰ ਤਬਾਅ ਕਰ ਦਿੱਤਾ ਹੈ ਤਾਂ ਕਿਸਾਨ ਆੜਤੀਆਂ ਮੰਡੀਕਰਨ ਅਤੇ ਮਜਦੂਰ ਜਿੱਥੇ ਆਰਥਿਕ ਤੌਰ ਤੇ ਕਮਜ਼ੋਰ ਹੋਵੇਗਾ ਉੱਥੇ ਤਬਾਹੀ ਦੇ ਕੰਢੇ ਤੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਆਰਡੀਨੈਸ ਦੇ ਜਾਰੀ ਹੋਣ ਨਾਲ ਕਿਸਾਨਾਂ ਅਤੇ ਆੜਤੀਆਂ ਦੇ ਵਿਚਕਾਰ ਦਾ ਰਿਸ਼ਤਾ ਖਤਮ ਹੋ ਜਾਵੇਗਾ। ਉਨ੍ਹਾ ਕਿਹਾ ਕਿ ਅੱਜ ਪੂਰੇ ਪੰਜਾਬ ਸਮੇਤ ਦੇਸ਼ ਦੇ ਕਈ ਕੋਨਿਆ ਤੇ ਇਸ ਆਰਡੀਨੈਸ ਦਾ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਭ ਨੂੰ ਇੱਕਠੇ ਹੋ ਕੇ ਲੜਨ ਦੀ ਜ਼ਰੂਰਤ ਹੈ। ਇਸ ਮੌਕੇ ਤੇ ਉਨ੍ਹਾਂ ਅਕਾਲੀਆਂ ਤੇ ਅਸਿਧੇ ਤੌਰ ਤੇ ਤੰਜ ਕਸਦਿਆਂ ਕਿਹਾ ਕਿ ਆਮ ਧਾਰਨਾ ਹੈ ਕਿ ਪਿੰਡਾਂ ਵਿੱਚ ਕਹਿੰਦੇ ਹਨ ਕਿ ਦੇਖੋ ਨੂੰਹ ਦਾ ਤਲਾਕ ਹੋ ਗਿਆ ਪਰ ਕੁੜਮਾ ਨਾਲ ਯਾਰੀ ਅਜੇ ਵੀ ਕਾਇਮ ਹੈ। ਉਨ੍ਹਾਂ ਦਾ ਸਿੱਧੇ ਤੌਰ ਤੇ ਇਸ਼ਾਰਾ ਅਕਾਲੀ ਭਾਜਪਾ ਗੱਲਜੋੜ ਤ਼ੇ ਸੀ। ਇਸ ਮੁਹਾਵਰੇ ਤੇ ਹਾਸਾ ਛਿੜ ਗਿਆ। ਇਸ ਮੋਕੋ ਤੇ ਪੰਜਾਬੀ ਗਾਇਕ ਲਾਭ ਹੀਰਾ, ਆੜਤੀਆਂ ਐਸ਼ੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਸ਼ੀਸ਼ ਸਿੰਗਲਾ, ਕ੍ਰਿਪਾਲ ਸਿੰਘ ਗੁਲਿਆਣੀ, ਅਮਰਜੀਤ ਸਿੰਘ ਮਿੰਟੀ, ਵਪਾਰ ਮੰਡਲ ਦੇ ਪ੍ਰਧਾਨ ਗੁਰਿਦਰ ਮੋਹਨ, ਦੀਵਾਨ ਸਿੰਘ ਗੁਲਿਆਣੀ, ਡਾ ਅਸ਼ੋਕ ਰਸਵੰਤਾ, ਦਰਸ਼ਨ ਸਿੰਘ ਗੁਰਨੇ, ਜ਼ਸਵੀਰ ਸਿੰਘ ਬਾਜਵਾ, ਦਿਲਬਾਗ ਸਿੰਘ ਗੱਗੀ, ਨਰੇਸ਼ ਕੁਮਾਰ ਗਰਗ, ਤੀਰਥ ਸਿੰਘ ਸਵੀਟੀ, ਪ੍ਰੇਮ ਸਿੰਘ ਦੋਦੜਾ, ਮੇਵਾ ਸਿੰਘ ਕੁਲਾਣਾਂ ਸਮੇਤ ਕਿਸਾਨ ਜੱਥੇਬੰਦੀਆਂ ਦੇ ਵਰਕਰ ਹਾਜ਼ਰ ਸਨ। ਇਸ ਤੋਂ ਇਲਾਵਾ ਫੁੱਟਬਾਲ ਚੋਕ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵੱਖਰੇ ਤੌਰ ਤੇ ਧਰਨਾ ਦਿੱਤਾ ਗਿਆ ਅਤੇ ਮੋਦੀ ਸਰਕਾਰ ਖਿਲਾਫ ਆਰਡੀਨੈੋਸ ਦੇ ਵਿਰੋਧ ਚ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸ਼ਹਿਰ ਪੂਰੀ ਤਰ੍ਹਾਂ ਮੁਕੰਮਲ ਬੰਦ ਰਿਹਾ ਅਤੇ ਬਜ਼ਾਰਾ, ਗਲੀ ਮੁਹੱਲਿਆ ਵਿੱਚ ਸੰਨਾਟਾ ਛਾਇਆ ਰਿਹਾ।