*ਖੇਤੀਬਾੜੀ ਵਿਭਾਗ ਵੱਲੋਂ ਅਣਅਧਿਕਾਰਤ ਕੰਪਨੀਆਂ ਵੱਲੋਂ ਸਪਲਾਈ ਕੀਤੀਆਂ ਝੋਨੇ ਅਤੇ ਨਰਮੇ ਦੀਆਂ ਕੀਟਨਾਸ਼ਕ ਦਵਾਈਆਂ ਜ਼ਬਤ ਕਰਵਾਈਆਂ*

0
1879

ਮਾਨਸਾ, 29 ਜੁਲਾਈ:(ਸਾਰਾ ਯਹਾਂ/ਮੁੱਖ ਸੰਪਾਦਕ)
ਮੁੱਖ ਖੇਤੀਬਾੜੀ ਅਫਸਰ ਮਾਨਸਾ ਸ. ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਦੰਦੀਵਾਲ ਬੀਜ ਭੰਡਾਰ ਝੰਡੂਕੇ ਪਿੰਡ ’ਤੇ ਛਾਪੇਮਾਰੀ ਕੀਤੀ ਗਈ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਉਕਤ ਫਰਮ ’ਤੇ ਅਣ ਅਧਿਕਾਰਿਤ ਕੰਪਨੀ ਵੁਡਲੈਂਡ ਐਗਰੀਟੈਕ ਇੰਡੀਆ, ਮਾਰਸ਼ ਫਰਟੀਕੈਮ ਲਿਮਿਟਡ (ਮਾਰਕੀਟਿੰਗ) ਅਤੇ ਮਾਡਰਨ ਕਰੋਪ ਸਾਇੰਸ, ਕਨੇਸ਼ੀਆ ਕਰੋਪ ਕੈਮੀਕਲ ਪ੍ਰਾਈਵੇਟ ਲਿਮਿਟਡ, ਕਰਾਪ ਵੈਲ ਐਗਰੋ ਇੰਡਸਟਰੀਜ ਪ੍ਰਾਇਵੇਟ ਲਿਮਿਟਡ (ਨਿਰਮਾਤਾ ਕੰਪਨੀ) ਵੱਲੋਂ ਝੋਨੇ ਅਤੇ ਨਰਮੇ ਦੀਆਂ ਕੀਟਨਾਸ਼ਕ ਦਵਾਈਆਂ ਸਪਲਾਈ ਕੀਤੀ ਗਈਆਂ ਸਨ। ਉਤਪਾਦਾਂ ਦੀ ਜਾਂਚ ਕਰਕੇ ਖੇਤੀਬਾੜੀ ਵਿਭਾਗ ਵੱਲੋਂ ਇਨਸੈਕਟੀਸਾਈਡ ਰੂਲ 1971 ਇੰਨਸੈਕਟੀਸਾਈਡ ਐਕਟ 1968 ਤਹਿਤ ਕਾਰਵਾਈ ਅਮਲ ਵਿੱਚ ਲਿਆ ਕੇ ਸੈਪਲਿੰਗ ਕੀਤੀ ਅਤੇ ਨਾਲ ਹੀ ਪੰਜਾਬ ਪੁਲਿਸ ਨੂੰ ਲਿਖਤੀ ਸੂਚਨਾ ਕਰਕੇ 08 ਕੁਇੰਟਲ 82 ਕਿਲੋ 29 ਲੀਟਰ ਮਾਲ ਜਬਤ ਕਰਵਾਇਆ ਗਿਆ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਵਿਭਾਗ ਵੱਲੋਂ ਮੈਸ. ਕਿਸਾਨ ਖਾਦ ਭੰਡਾਰ, ਸਰਦੂਲਗੜ੍ਹ ਦੀ ਵੀ ਚੈਕਿੰਗ ਕੀਤੀ ਗਈ ਸੀ। ਇਸ ਚੈਕਿੰਗ ਦੌਰਾਨ ਅਣਅਧਿਕਾਰਤ 12 ਕੀਟਨਾਸ਼ਕ ਦਵਾਈਆਂ ਪਾਈਆਂ ਗਈਆਂ ਅਤੇ ਇਨਸੈਕਟੀਸਾਈਡ ਐਕਟ ਅਧੀਨ ਇੰਨ੍ਹਾਂ 12 ਦਵਾਈਆਂ ਦੀ ਸੇਲ ਬੰਦ ਕਰ ਦਿੱਤੀ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ 18 ਜੁਲਾਈ ਨੂੰ ਮੈਸ. ਜਿੰਮੀਦਾਰਾ ਪੈਸਟੀਸਾਇਡਜ, ਰਮਦਿੱਤਾ ਚੌਕ, ਮਾਨਸਾ ਦੀ ਸ਼ਿਕਾਇਤ ਉਪਰੰਤ ਪੜਤਾਲ ਸਬੰਧੀ ਛਾਪਾ ਮਾਰਿਆ ਗਿਆ। ਫਰਮ ਦੇ ਸਥਾਨ ਤੋਂ ਮੰਨਜੂਰੀ ਤੋਂ ਬਿਨਾਂ ਰੱਖੀਆਂ ਗਈਆਂ 02 ਖਾਦਾਂ ਅਤੇ 05 ਖਾਦਾਂ ਬਿਨਾਂ ਅਧਿਕਾਰ ਪੱਤਰ ਤੋਂ ਮਿਲੀਆਂ ਸਨ। ਜਿਸ ਕਾਰਨ ਉਕਤ ਫਰਮ ਦੇ ਮਾਲਕ ਅਤੇ ਫਰਮ ਦੇ ਕਾਮੇ ਵਿਰੁੱਧ ਥਾਣਾ ਸਿਟੀ —1 ਮਾਨਸਾ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਐਫ.ਆਈ.ਆਰ ਦਰਜ ਕਰਵਾ ਦਿੱਤੀ ਗਈ ਸੀ।
ਇਸ ਮੌਕੇ ਇਨਸੈਕਟੀਸਾਈਡ  ਇੰਸਪੈਕਟਰ ਗੁਰਿੰਦਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਸੁਲੇਖ ਅਮਨ ਕੁਮਾਰ ਮਹਿਲਾ ਅਤੇ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ.) ਸ੍ਰੀ ਗੁਰਪ੍ਰੀਤ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here