ਮਾਨਸਾ, 02 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਸਟੇਡੀਅਮ ਵਿਖੇ ਚੱਲ ਰਹੀਆਂ ਹਨ। ਜਿੱਥੇ ਪਿੰਡ ਡੇਲੂਆਣਾ ਦੀਆਂ ਲੜਕੀਆਂ ਨੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਖੋ ਖੋ ਮੁਕਾਬਲਿਆਂ ਵਿੱਚ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਜ਼ਿਲ੍ਹੇ ਦੀਆਂ ਟੀਮਾਂ ਨੂੰ ਹਰਾਉਣ ਤੋਂ ਬਾਅਦ ਹੁਣ ਫਿਰ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਖੋ ਖੋ ਦੇ ਫਾਈਨਲ ਮੁਕਾਬਲੇ ਵਿੱਚ ਪਿੰਡ ਕੋਟ ਧਰਮੂ ਨੂੰ 5-1ਨਾਲ ਹਰਾ ਕੇ ਜ਼ਿਲ੍ਹਾ ਮਾਨਸਾ ਵਿੱਚੋਂ ਜਿੱਤ ਪ੍ਰਾਪਤ ਕੀਤੀ ਹੈ। ਇਸ ਜਿੱਤ ਦਾ ਸਿਹਰਾ ਖਿਡਾਰੀਆਂ ਦੇ ਨਾਲ ਨਾਲ ਦੋਵੇਂ ਸਕੂਲਾਂ ਮਿਹਨਤੀ ਸਟਾਫਾਂ ਦੇ ਸਿਰ ਸੱਜਦਾ ਹੈ। ਕਿਉਂਕਿ ਇਹ ਖੇਡਾਂ ਵਤਨ ਪੰਜਾਬ ਦੀਆਂ ਹਰ ਖਿਡਾਰੀ ਲਈ ਹਨ ਇਸ ਵਿੱਚ ਕੋਈ ਵੀ ਟੀਮ ਹਿੱਸਾ ਲੈ ਸਕਦੀ ਹੈ ਇਹ ਜ਼ਰੂਰੀ ਨਹੀਂ ਕਿ ਸਕੂਲ ਦੀ ਟੀਮ ਹੋਵੇ ਪਰ ਫਿਰ ਵੀ ਸਕੂਲ ਸਟਾਫ ਨੇ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਬੱਚੀਆਂ ਨੂੰ ਹਿੱਸਾ ਹੀ ਨਹੀਂ ਦਿਵਾਇਆ ਪਿੰਡ ਡੇਲੂਆਣਾ ਦੀ ਇੱਕ ਵਾਰ ਫਿਰ ਮਾਨਸਾ ਜ਼ਿਲ੍ਹੇ ਵਿੱਚ ਬੱਲੇ ਬੱਲੇ ਕਰਵਾਈ। ਹੁਣ ਇਹ ਖਿਡਾਰਨਾਂ ਆਪਣੇ ਸਾਰੇ ਰਾਜ ਪੱਧਰੀ ਮੁਕਾਬਲੇ ਖੇਡਣ ਲਈ ਉਤਸ਼ਾਹਿਤ ਹਨ। ਇਸ ਪਿੰਡ ਦੀ ਪੰਚਾਇਤ, ਸਾਰੇ ਨਗਰ ਨਿਵਾਸੀਆਂ ਅਤੇ ਕਲੱਬ ਦੇ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਬੱਚਿਆਂ ਅਤੇ ਸਕੂਲ ਦੇ ਸਟਾਫਾਂ ਨੂੰ ਇਸ ਉਪਲਬਧੀ ਲਈ ਵਧਾਈਆਂ ਦਿੱਤੀਆਂ ਅਤੇ ਪਿੰਡ ਦਾ ਮਾਣ ਵਧਾਉਣ ਲਈ ਧੰਨਵਾਦ ਕੀਤਾ। ਇਹ ਮਿਡਲ ਸਕੂਲ ਇੰਚਾਰਜ ਮਾਸਟਰ ਜਗਜੀਤ ਸਿੰਘ ਤੇ ਪ੍ਰਾਇਮਰੀ ਸਕੂਲ ਹੈਡ ਟੀਚਰ ਗੁਰਨਾਮ ਸਿੰਘ ਦੀ ਯੋਗ ਰਹਿਨੁਮਾਈ ਅਧੀਨ ਪੀ ਟੀ ਆਈ ਮਾਸਟਰ ਤਿਰਲੋਚਨ ਸਿੰਘ ਦੇ ਯੋਗ ਮਾਰਗ ਦਰਸ਼ਨ ਤੇ ਮਾਸਟਰ ਪੁਨੀਤ, ਮਾਸਟਰ ਬਹਾਦਰ ਸਿੰਘ,ਮੈਡਮ ਕਿਰਨਦੀਪ,ਪਰਮਜੀਤ ਕੌਰ, ਮੈਡਮ ਸਰਬਜੀਤ ਕੌਰ, ਜਸਵਿੰਦਰ ਕੌਰ, ਦਪਿੰਦਰ ਕੌਰ ਅਤੇ ਅਮਨਦੀਪ ਸਿੰਘ ਵੱਲੋਂ ਪਾਏ ਸਾਰਥਕ ਯੋਗਦਾਨ ਸਦਕਾ ਸੰਭਵ ਹੋਇਆ । ਜੋ ਖਿਡਾਰਨਾਂ ਜਿੰਨਾ ਨੇ ਜਿੱਤ ਦੇ ਝੰਡੇ ਗੱਡੇ ਨੇ ਪ੍ਰਭਦੀਪ ਕੌਰ, ਜੈਸਮੀਨ ਕੌਰ, ਰਮਨਪ੍ਰੀਤ ਕੌਰ, ਜਸ਼ਨਦੀਪ ਕੌਰ,ਅੰਸਦੀਪ ਕੌਰ, ਨਵਜੋਤ ਕੌਰ, ਸਿਮਰਜੀਤ ਕੌਰ , ਸੁਮਨਦੀਪ ਕੌਰ, ਹਰਪ੍ਰੀਤ ਕੌਰ, ਸੰਦੀਪ ਕੌਰ,ਸੁਪਨਦੀਪ ਕੌਰ ,ਕਰਮਪਰੀਤ ਕੌਰ ਮਹਿਕਪ੍ਰੀਤ ਕੌਰ ਅਤੇ ਰਾਜਵੀਰ ਕੌਰ ਇਹਨਾਂ ਲੜਕੀਆਂ ਦੀ ਮਿਹਨਤ ਨੂੰ ਸਲਾਮ ਕਰਦੇ ਹਾਂ।