
ਮਾਨਸਾ, 10 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਿੱਖਿਆ ਵਿਭਾਗ ਜ਼ਿਲ੍ਹਾ ਮਾਨਸਾ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸਮਸ ਪਿੰਡ ਡੇਲੂਆਣਾ ਦੇ ਮੁੰਡਿਆਂ ਅਤੇ ਕੁੜੀਆਂ ਦੀਆਂ ਖੋ ਖੋ ਟੀਮਾਂ ਨੇ ਆਹਲਾ ਦਰਜੇ ਦਾ ਪ੍ਰਦਰਸ਼ਨ ਕੀਤਾ। ਲੜਕੀਆਂ ਦੀ ਟੀਮ ਨੇ ਮਾਨਸਾ ਜੋਨ ਦੀ ਤਰਫੋਂ ਖੇਡਦਿਆਂ ਸੈਮੀਫਾਈਨਲ ਵਿੱਚ ਭੀਖੀ ਜੋਨ ਨੂੰ ਇੱਕ ਤਰਫੇ ਮੁਕਾਬਲੇ ਚ ਹਰਾਉਂਦੇ ਹੋਏ ਫਾਈਨਲ ਮੁਕਾਬਲੇ ਵਿੱਚ ਵਿੱਦਿਆ ਭਾਰਤੀ ਸਕੂਲ ਮਾਨਸਾ ਨੂੰ ਹਰਾ ਕੇ ਮਾਨਸਾ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਦੂਸਰੇ ਮੁਕਾਬਲੇ ਖੇਡਾਂ ਵਤਨ ਪੰਜਾਬ ਦੀਆਂ ਚ’ ਬਲਾਕ ਪੱਧਰੀ ਫਾਈਨਲ ਮੁਕਾਬਲੇ ਵਿੱਚ ਸਹਸ ਚਕੇਰੀਆਂ ਇੱਕ ਪਾਸੜ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਮੁੰਡਿਆਂ ਦੀ ਟੀਮ ਨੇ ਵੀ ਜ਼ਿਲ੍ਹਾ ਪੱਧਰੀ ਖੋ ਖੋ ਮੁਕਾਬਲਿਆਂ ਵਿੱਚ ਵਿੱਦਿਆ ਭਾਰਤੀ ਸਕੂਲ ਦੀ ਟੀਮ ਨੂੰ ਸਖ਼ਤ ਟੱਕਰ ਦਿੰਦਿਆਂ 10-9 ਦੇ ਫਰਕ ਨਾਲ ਹਾਰ ਕੇ ਦੂਸਰਾ ਸਥਾਨ ਹਾਸਲ ਕੀਤਾ।
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜੋਨ ਪੱਧਰੀ ਖੋ ਖੋ ਮੁਕਾਬਲਿਆਂ ਵਿੱਚ ਸਹਸ ਚਕੇਰੀਆਂ ਨੂੰ ਇੱਕ ਤਰਫਾ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ ਮੁਕਾਬਲਿਆਂ 600 ਮੀਟਰ ਦੌੜ ਵਿੱਚ ਹਰਮਨਜੋਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ । ਇਹਨਾਂ ਮੁਕਾਬਲਿਆਂ ਵਿੱਚ 15 ਲੜਕੀਆਂ ਤੇ 15 ਲੜਕਿਆਂ ਨੇ ਪੁਜੀਸ਼ਨਾਂ ਹਾਸਲ ਕੀਤੀਆਂ ਜਿਨ੍ਹਾਂ ਵਿੱਚ ਪੰਜ ਬੱਚੇ ਪ੍ਰਾਇਮਰੀ ਸਕੂਲ ਦੇ ਵੀ ਸ਼ਾਮਿਲ ਹਨ। ਇਹ ਜਿੱਤ ਦਾ ਸੇਹਰਾ ਬੱਚਿਆਂ ਦੀ ਮਿਹਨਤ ਦੇ ਨਾਲ ਨਾਲ ਸਕੂਲ ਇੰਚਾਰਜ ਜਗਜੀਤ ਸਿੰਘ ਦੀ ਅਗਵਾਈ ਹੇਠ ਮਾਸਟਰ ਤਰਲੋਚਨ ਸਿੰਘ ਜੀ ਦੇ ਮਾਰਗ ਦਰਸ਼ਨ ਤੇ ਸਮੂਹ ਸਟਾਫ ਮਾਸਟਰ ਪੁਨੀਤ, ਜਫਰੂਦੀਨ ਖਾਨ,ਮੈਡਮ ਕਿਰਨਦੀਪ ਤੇ ਮੈਡਮ ਪਰਮਜੀਤ ਕੌਰ ਨੂੰ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸਾਰੇ ਬੱਚੇ ਸਟੇਟ ਐਵਾਰਡੀ , ਇਮਾਨਦਾਰੀ ਤੇ ਵਫ਼ਾਦਾਰੀ ਦੇ ਪੁੰਜ ਅਤੇ ਆਪਣੇ ਕਿੱਤੇ ਪ੍ਰਤੀ ਪ੍ਰਤੀਬੱਧ ਪ੍ਰਾਇਮਰੀ ਸਕੂਲ ਦੇ ਹੈਡ ਟੀਚਰ ਗੁਰਨਾਮ ਸਿੰਘ ਜੀ ਦੇ ਤਰਾਸ਼ੇ ਹੋਏ ਹੀਰੇ ਹਨ। ਜੋ ਵੱਡੀਆਂ ਕਲਾਸਾਂ ਵਿੱਚ ਜਾਕੇ ਹੋਰ ਵੀ ਵੱਡੀਆਂ ਮੱਲਾਂ ਮਾਰਨਗੇ। ਇਹ ਮਿਹਨਤ ਵਿੱਚ ਮੈਡਮ ਸਰਬਜੀਤ ਕੌਰ, ਦੀਪਿੰਦਰ ਕੌਰ ਅਤੇ ਬਹਾਦਰ ਸਿੰਘ ਦੇ ਯੋਗਦਾਨ ਨੂੰ ਵੀ ਸਜਦਾ ਕਰਦੇ ਹਾਂ। ਇਸ ਉਪਲਬਧੀ ਲਈ ਸਾਰੇ ਪਿੰਡ ਵਾਸੀਆਂ ਵੱਲੋਂ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ, ਸਮੂਹ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ।
