27 ਸਤੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਖੇਡਾਂ ਦੀ ਕੋਈ ਭਾਸ਼ਾ ਨਹੀਂ ਹੁੰਦੀ
ਇਹ ਤਾਂ ਸਿਰਫ਼ ਅਹਿਸਾਸ ਹੈ
ਸੰਵੇਦਨਾਵਾਂ ਦਾ ਭਾਵਨਾਵਾਂ ਦਾ
ਭਾਵਨਾਵਾਂ ਦਾ ਇਹ ਸੂਤਰ ਜੋੜਦਾ ਹੈ
ਦੁਨੀਆਂ ਦੇ ਹਰ ਇੱਕ ਮੁਲਕ ਫ਼ਿਰਕੇ
ਮਜ਼੍ਹਬ ਤੇ ਨਸਲ ਦੇ ਖ਼ਿਡਾਰੀਆਂ ਨੂੰ
ਕੰਡਿਆਲੀ ਤਾਰਾਂ ਦੇ ਬਾਡਰਾਂ ਤੋਂ ਪਰੇ
ਖੇਡਾਂ ਦਿੰਦੀਆਂ ਨੇ ਸੁਨੇਹਾ ਇਕਜੁੱਟਤਾ
ਭਾਈਚਾਰਕ ਸਾਂਝ ਤੇ ਮਿਲਵਰਤਣ ਦਾ
ਖੇਡਾਂ ਭਰ ਦਿੰਦੀਆਂ ਨੇ ਜਜ਼ਬਾ
ਕੌਮੀ ਜੋਸ਼ ਤੇ ਵਤਨ ਪ੍ਰਸਤੀ ਦੇ ਨਾਲ
ਖੇਡ ਮੈਦਾਨਾਂ ਵਿੱਚ ਜੌਹਰ ਦਿਖਾਉਣ ਦਾ
ਖੇਡਾਂ ਵਿੱਚ ਵਿਰੋਧੀ ਹੁੰਦੇ ਹਨ ਦੁਸ਼ਮਣ ਨਹੀਂ
ਏਥੇ ਮੁਕਾਬਲਾ ਹੁੰਦਾ ਹੈ ਮਾਰੂ ਜੰਗ ਜਾਂ ਯੁੱਧ ਨਹੀਂ
ਖੇਡਾਂ ਵਿੱਚ ਜਿੱਤ ਹਾਰ ਦਾ ਜਾਨੀ ਨੁਕਸਾਨ ਨਹੀਂ ਹੁੰਦਾ
ਖੇਡ ਭਾਵਨਾ ਪਾਕ ਤੇ ਪਵਿੱਤਰ ਹੁੰਦੀ ਹੈ
ਗੰਦੀ ਰਾਜਨੀਤੀ ਤੇ ਕੂਟਨੀਤੀ ਤੋਂ ਦੂਰ
ਰੱਬ ਦੀ ਉਸਤਤ ਦਾ ਇੱਕ ਰੂਪ ਹਨ ਖੇਡਾਂ
ਕਦੇ ਖੇਡ ਜਗਤ ਦਾ ਹਿੱਸਾ ਬਣ ਕੇ ਤਾਂ ਦੇਖੋ
ਖੇਡ ਭਾਵਨਾਵਾਂ ਨਾਲ ਦਿਲੋਂ ਜੁੜਕੇ ਤਾਂ ਦੇਖੋ
ਪਰਮਾਨੰਦ ਦਾ ਸੁੱਖ ਪ੍ਰਾਪਤ ਕਰੋਗੇ…!!