
ਮਾਨਸਾ,11 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਰਾਜ ਪੱਧਰੀ ਖੇਡਾਂ ਪਟਿਆਲਾ ਵਿਖ਼ੇ ਕਰਵਾਇਆ ਗਿਆ। ਜਿਸ ਵਿੱਚ ਸ੍ਰੀ ਚੈਤੱਨਿਆ ਟੈਕਨੋ ਸਕੂਲ, ਬ੍ਰਾਂਚ ਜਿਲ੍ਹਾ ਮਾਨਸਾ ਦੇ ਬੱਚਿਆਂ ਨੇ ਸਰਕਲ ਕਬੱਡੀ ਵਿੱਚ ਭਾਗ ਲਿਆ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਡਾ. ਅਰਚਨਾ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਸਾਡੇ ਸਕੂਲ ਵਿੱਚ ਆਧੂਨਿਕ ਤਰੀਕੇ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ। ਪਿੱਛਲੇ ਦਿਨੀਂ ਸਾਡੇ ਸਕੂਲ ਦੇ ਬੱਚਿਆਂ ਨੇ ਮੈਥ ਜੀਨੀਅਸ ਲਈ ਵਰਲਡ ਰਿਕਾਰਡ ਦੇ ਕੰਪਟੀਸ਼ਨ ਵਿੱਚ ਹਿੱਸਾ ਲਿਆ, ਜੋ ਕਿ ਸਾਡੇ ਮਾਨਸਾ ਲਈ ਬਹੁਤ ਖੁਸੀ਼ ਦੀ ਗੱਲ ਹੈ। ਜਲਦੀ ਹੀ ਸਾਡੇ ਸਕੂਲ ਦੇ ਬੱਚੇ ਨਾਸਾ ਦੇ ਕੰਪਟੀਸ਼ਨ ਲਈ ਤਿਆਰੀਆਂ ਕਰ ਰਹੇ ਹਨ। ਮੈਂ ਡੀ ਪੀ ਅਧਿਆਪਕ ਸੰਦੀਪ ਸਿੰਘ ਅਤੇ ਜੇਤੂ ਬੱਚਿਆਂ ਨੂੰ ਵਧਾਈਆਂ ਦਿੰਦੀ ਹਾਂ। ਅੰਤ ਡੀ ਪੀ ਮਾਸਟਰ ਸੰਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਸਕੂਲ ਦੇ ਬੱਚੇ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੋਣ ਦੇ ਨਾਲ ਨਾਲ ਖੇਡਾਂ ਵਿੱਚ ਵੀ ਬਹੁਤ ਜਿਆਦਾ ਹੁਸ਼ਿਆਰ ਹਨ। ਪੜ੍ਹਨ ਦੇ ਨਾਲ ਨਾਲ ਅਸੀਂ ਖੇਡਾਂ ਦੇ ਵਿੱਚ ਬਹੁਤ ਜਿਆਦਾ ਮਿਹਨਤ ਕਰਵਾਉਂਦੇ ਹਾਂ।
