*ਖੇਡਾਂ ਦਿਲ ਪਰਚਾਵੇ ਦਾ ਵਧੀਆ ਸਾਧਨ:ਸ਼ਿਵ ਪਾਲ ਗੋਇਲ *

0
53

ਬਠਿੰਡਾ 19 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ): ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੀਆਂ 67 ਵੀਆ ਸੂਬਾ ਪੱਧਰੀ ਖੇਡਾਂ ਕਬੱਡੀ ਨੈਸ਼ਨਲ ਸਟਾਈਲ ਕੁੜੀਆਂ ਵਿੱਚ ਫਸਵੇਂ ਮੁਕਾਬਲੇ ਹੋ ਰਹੇ ਹਨ।     ਅੱਜ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਵਲੋਂ ਕੀਤਾ ਗਿਆ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਖੇਡਾਂ ਦਿਲ-ਪ੍ਰਚਾਵੇ ਦਾ ਵੀ ਇੱਕ ਵਧੀਆ ਸਾਧਨ ਹਨ। ਖੇਡਾਂ ਨਾਲ ਮਨ ਖੁਸ਼ੀ ਮਹਿਸੂਸ ਕਰਦਾ ਹੈ। ਖਿੜਿਆ ਹੋਇਆ ਮਨ ਤੇ ਅਰੋਗ ਸਰੀਰ ਆਲੇ-ਦੁਆਲੇ ਨੂੰ ਵੀ ਮਹਿਕਾ ਦਿੰਦਾ ਹੈ। ਜਿਹੜਾ ਵਿਦਿਆਰਥੀ ਖੇਡਾਂ ਖੇਡਣ ਦਾ ਸ਼ੌਕੀਨ ਹੁੰਦਾ ਹੈ, ਉਸ ਦਾ ਵਿਹਾਰ ਬਾਕੀ ਬੱਚਿਆਂ ਨਾਲੋਂ ਕਿਤੇ ਚੰਗਾ ਹੁੰਦਾ ਹੈ।ਇਹਨਾ ਲੀਗ  ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਬਰਨਾਲਾ ਨੇ ਨਵਾਂ ਸ਼ਹਿਰ ਨੂੰ 58-1 ਨਾਲ, ਮੋਹਾਲੀ ਨੇ ਮੋਗਾ ਨੂੰ 64-35 ਨਾਲ, ਬਠਿੰਡਾ ਨੇ ਤਰਨਤਾਰਨ ਨੂੰ 79-29 ਨਾਲ,ਸ੍ਰੀ ਅੰਮ੍ਰਿਤਸਰ ਸਾਹਿਬ ਨੇ ਨਵਾਂ ਸ਼ਹਿਰ ਨੂੰ 66-8 ਨਾਲ, ਸੰਗਰੂਰ ਨੇ ਮੋਗਾ ਨੂੰ 53-28 ਨਾਲ,ਰੋਪੜ ਨੇ ਪਠਾਨਕੋਟ ਨੂੰ 36-9 ਨਾਲ, ਸੰਗਰੂਰ ਨੇ ਲੁਧਿਆਣਾ ਨੂੰ 54-25 ਨਾਲ, ਜਲੰਧਰ ਨੇ ਪਠਾਨਕੋਟ ਨੂੰ 24-16 ਨਾਲ,ਸ੍ਰੀ ਫਤਿਹਗੜ੍ਹ ਸਾਹਿਬ ਨੇ ਫਰੀਦਕੋਟ ਨੂੰ 38-10 ਨਾਲ, ਮਲੇਰਕੋਟਲਾ ਨੇ ਹੁਸ਼ਿਆਰਪੁਰ ਨੂੰ 41-25 ਨਾਲ, ਫਾਜ਼ਿਲਕਾ ਨੇ ਫਰੀਦਕੋਟ ਨੂੰ 70-14 ਨਾਲ਼, ਮੋਹਾਲੀ ਨੇ ਲੁਧਿਆਣਾ ਨੂੰ 46-39 ਨਾਲ, ਬਠਿੰਡਾ ਨੇ ਫਿਰੋਜ਼ਪੁਰ ਨੂੰ 51-33 ਨਾਲ, ਗੁਰਦਾਸਪੁਰ ਨੇ ਮਲੇਰਕੋਟਲਾ ਨੂੰ 58-40 ਨਾਲ,ਜਲੰਧਰ ਨੇ ਪਟਿਆਲਾ ਨੂੰ 40-35 ਨਾਲ,ਸ੍ਰੀ ਫਤਿਹਗੜ੍ਹ ਸਾਹਿਬ ਨੇ ਫਾਜ਼ਿਲਕਾ ਨੂੰ 36-25 ਨਾਲ, ਮੁਕਤਸਰ ਨੇ ਫਰੀਦਕੋਟ ਨੂੰ 42-28 ਨਾਲ, ਕਪੂਰਥਲਾ ਨੇ ਨਵਾਂ ਸ਼ਹਿਰ ਨੂੰ 35-9 ਨਾਲ, ਮੋਹਾਲੀ ਨੇ ਸੰਗਰੂਰ ਨੂੰ 31-25 ਨਾਲ , ਮਾਨਸਾ ਨੇ ਮਲੇਰਕੋਟਲਾ ਨੂੰ 41-5 ਨਾਲ,ਰੋਪੜ ਨੇ ਜਲੰਧਰ ਨਾਲ 35-24 ਨਾਲ, ਮੋਹਾਲੀ ਨੇ ਸੰਗਰੂਰ ਨੂੰ 31-25 ਨਾਲ, ਮੋਗਾ ਨੇ ਲੁਧਿਆਣਾ ਨੂੰ 32-23 ਨਾਲ ਹਰਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ,ਲੈਕਚਰਾਰ ਨਾਜ਼ਰ ਸਿੰਘ,ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਵਰਿੰਦਰ ਸਿੰਘ,ਲੈਕਚਰਾਰ ਹਰਜਿੰਦਰ ਸਿੰਘ, , ਲੈਕਚਰਾਰ ਕੁਲਦੀਪ ਸਿੰਘ ਗਿੱਲ, ਲੈਕਚਰਾਰ ਇੰਦਰਜੀਤ ਸਿੰਘ ਬਰਨਾਲਾ, ਭੁਪਿੰਦਰ ਸਿੰਘ ਤੱਗੜ,ਰਜਿੰਦਰ ਸਿੰਘ ਢਿੱਲੋਂ,ਜਸਵਿੰਦਰ ਸਿੰਘ ਪੱਕਾ, ਜਸਵੀਰ ਸਿੰਘ ਸੇਖੂ,ਸੁਰਿੰਦਰ ਸਿੰਗਲਾ,ਗੁਰਮੀਤ ਸਿੰਘ ਰਾਮਗੜ੍ਹ ਭੂੰਦੜ, ਗੁਰਪ੍ਰੀਤ ਸਿੰਘ ਗੰਗਾ, ਮਨਪ੍ਰੀਤ ਸਿੰਘ ਘੰਡਾ ਬੰਨਾ, ਸਿਮਰਜੀਤ ਸਿੰਘ, ਪਵਿੱਤਰ ਸਿੰਘ, ਰਜਿੰਦਰ ਸ਼ਰਮਾ, ਵੀਰਪਾਲ ਕੌਰ, ਰੁਪਿੰਦਰ ਕੌਰ , ਇਸਟਪਾਲ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here