“ ਖੂਨੀ ਪੈਰਾਂ ਦੇ ਨਿਸ਼ਾਨ ਪਏ ਬਿਖਰੇ”

0
138

“ ਖੂਨੀ ਪੈਰਾਂ ਦੇ ਨਿਸ਼ਾਨ ਪਏ ਬਿਖਰੇ”ਇਤਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਦੁਨਿਆਵੀ ਧਰਤੀ ਤੇ ਸਮੇਂ ਸਮੇਂ ਤੇ ਬੜੀਆ ਵੱਡੀਆਂ ਵੱਡੀਆਂ ਕੁਦਰਤੀ ਆਫਤਾਂ ਆਉਦੀਆਂ ਰਹੀਆ ਹਨ ਜੋ ਹਸਦੇ ਵਸਦੇ ਲੋਕਾਂ ਦੀ ਜ਼ਿੰਦਗੀ ਦੀ ਖੁਸ਼ਨਮਾ ਸਵੇਰ ਨੂੰ ਕਾਲੀ ਬੋਲੀ ਹਨੇਰ ਭਰੀ ਰਾਤ ਦੀ ਤਰਾਂ ਇੱਕੋ ਝਟਕੇ ਨਾਲ ਝਟਕਾ ਕੇ ਸਭ ਕੁਝ ਤਹਿਸ ਨਹਿਸ ਕਰ ਦਿੰਦੀਆ ਰਹੀਆ ਹਨ।ਅੱਜ ਵਾਂਗ ਦੁਨੀਆਂ ਤੇ ਉਨੀਵੀ  ਸਦੀ ਦੇ ਆਖਰੀ ਦਿਨਾਂ ਤੇ ਵੀਹਵੀ ਸਦੀ ਦੇ ਦੂਜੇ ਦਹਾਕੇ ਦੇ ਸੁਰੂਆਤੀ ਦਿਨਾਂ ਵਿੱਚ ਵੀ ਕਰੋਨਾ ਵਾਂਗ ਭਿਆਨਕ ਮਹਾਂਮਾਰੀ ਪਲੇਗ ਦੀ ਬਿਮਾਰੀ ਫੈਲੀ ਸੀ ਜਿਸ ਦੀ ਵਜ਼ਾ ਸਦਕਾ ਅਪਣਿਆਂ ਤੋਂ ਆਪਣੇ ਹੀ ਪਾਸਾ ਵੱਟਣ ਲੱਗ ਪਏ ਸਨ।ਮੌਤ ਦਾ ਖੌਫ ਇੰਨਾਂ ਜਿਆਦਾ ਸੀ ਕਿ ਲੋਕਾਂ ਨੇ ਆਪਣੇ ਬੱਚੇ ਆਪਣੇ ਤੋਂ ਦੂਰ ਜਿੱਥੇ ਇਸ ਭਿਆਨਕ ਬਿਮਾਰੀ ਦਾ ਪ੍ਰਕੋਪ ਘੱਟ ਸੀ ੳੱਥੇ ਆਪਣੇ ਦੂਰ ਨੇੜੇ ਦੇ ਰਿਸ਼ਤੇਦਾਰਾ ਕੋਲ ਛੱਡ ਦਿਤੇ ਸਨ।ਕਿਉਂਕਿ ਪੁਰਾਣੇ ਬਜ਼ੁਰਗ ਦੱਸਦੇ ਹਨ ਜਦੋਂ ਇੱਕ ਮ੍ਰਿਤਕ ਦਾ ਸਿਵਾ ਬਾਲ ਕੇ ਘਰਾਂ ਨੂੰ ਮੁੜਦੇ ਸਨ ਤਾਂ ਆਉਦਿਆਂ ਨੂੰ ਦੋ ਹੋਰ ਵਿਅਕਤੀਆਂ ਨੂੰ ਮੌਤ ਆਪਣੇ ਕਲਾਵੇਂ ਵਿੱਚ ਲੈ ਲੈਦੀ ਸੀ।ਬਹੁਤੇ ਪਿੰਡਾਂ ਵਿੱਚ ਤਾਂ ਕਈ ਕਈ ਸਿਵੇ ਇਕੱਠ ਬਲਦੇ ਵੀ ਦੇਖੇ ਹਨ।ੳੱਸ ਵੇਲੇ ਵੀ ਅੱਜ ਵਾਂਗ ਪੂਰੇ ਸੰਸਾਰ ਵਿੱਚ ਮੌਤਾਂ ਨੇ ਕਹਿਰ ਮਚਾਇਆ ਸੀ।ਕਹਿੰਦੇ ਹਨ ਉਸ ਸਮੇਂ ਇਹ ਬਿਮਾਰੀ ਚੂਹਿਆਂ ਤੋਂ ਫੈਲੀ ਸੀ ਤੇ ਬਹੁਤੀਆਂ ਸਰਕਾਰਾਂ ਨੇ ਤਾਂ ਚੂਹਾ ਲੱਭ ਕੇ ਲਿਆਉਣ ਵਾਲੇ ਲਈ ਇਨਾਮ ਦੀ ਘੋਸ਼ਣਾ ਵੀ ਕਰ ਦਿੱਤੀ ਸੀ।ਪਰ ਇਸ ਸਦੀ ਵਿੱਚ ਕਰੋਨਾ ਵਰਗੇ ਅਣਦਿੱਖ ਵਾਇਰਸ਼ ਨੇ ਵਿਿਗਆਨੀਆਂ ਨੂੰ ਵੀ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ।ਕਿ ਇਹ ਅਣਿਿਦੱਖ ਵਾਇਰਸ਼ ਇੰਨੀ ਤੇਜ਼ੀ ਨਾਲ ਕਿਵੇਂ ਫੈਲ ਰਿਹਾ ਹੈ।ਜਿਸ ਦੀ ਵਜਾ ਇੰਨੀਆਂ ਜਿਆਦਾ ਮੌਤਾਂ ਹੋ ਰਹੀਆਂ ਹਨ।ਇਹ ਰਹੱਸ ਅਜੇ ਤੱਕ ਵੀ ਬਰਕਰਾਰ ਹੈ ਕਿਉਂ ਕਿ ਮੌਤ ਦਾ ਡਰ ਇੰਨਾ ਭਿਆਨਕ ਹੁੰਦਾ ਹੈ ਜਿੱਥੇ ਕਿ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਦਾਅਵਾ ਕਰਨ ਵਾਲੇ ਪਲਾਂ ਛਿਣਾਂ ਵਿੱਚ ਸਾਥ ਤਾਂ ਛੱਡਦੇ ਹੀ ਹਨ ਉਥੇ ਬੰਦੇ ਨੂੰ ਆਪਣਾ ਪ੍ਰਛਾਵਾਂ ਵੀ ਸਾਥ ਛੱਡ ਗਿਆ ਜਾਪਦਾ ਹੈ।ਕਰੋਨਾਂ ਵੀ ਇੱਕ ਅਜਿਹੀ ਹੀ ਭਿਆਨਕ ਮਹਾਂਮਾਰੀ ਹੈ ਜਿਸ ਵਿੱਚ ਆਪਣੇ ਹੀ ਆਪਣਿਆ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪਏ।ਜਿੱਥੇ ਸਮਾਜਿਕ ਨਜਦੀਕੀਆਂ ਚ ਘਾਟ ਰੜਕੀ ਹੈ ਉਥੇ ਪ੍ਰੀਵਾਰਕ ਦੂਰੀਆਂ ਵੀ ਵਧਣ ਨੂੰ ਦੇਖਣ ਨੂੰ ਮਿਲੀਆ ਹਨ।ਜਿੱਥੇ ਹਰ ਕੋਈ ਰਿਸ਼ਤੇਦਾਰ ਭੈਣ ਭਾਈ ਨੁੰ ਆਪਣੇ ਕੋਲ ਅਉਣ ਤੋਂ ਵਰਜ਼ ਰਿਹਾ ਹੈ।ੳੱੁਥੇ ਹੀ ਸਾਡੇ ਕਾਗਜ਼ੀ ਨੇਤਾ ਜੋ ਹਰ ਵਕਤ ਸੜਕਾਂ ਤੇ ਤੇਜ਼ ਰਫਤਾਰ ਗੱਡੀਆਂ ਤੇ ਹੂਟਰ ਮਾਰਦੇ ਲੰਘਦੇ ਦਿਖਾਈ ਦਿੰਦੇ ਸਨ ਅੱਜ ਉਹਨਾਂ ਦੇ ਹੂਟਰਾਂ ਦੀ ਮੱਧਮ ਅਵਾਜ਼ ਵੀ ਕਿਤੇ ਕੰਨਾਂ ਨੂੰ ਸੁਣਾਈ ਨਹੀ ਦੇ ਰਹੀ।ਅੱਜ ਜੇ ਸੜਕਾਂ ਤੇ ਅਵਾਜ਼ ਸੁਣਾਈ ਦੇ ਰਹੀ ਹੈ ਤਾਂ ਸਿਰਫ ਲੋਕਾਂ ਨੂੰ ਇਸ ਭਿਆਨਕ ਮਹਾਂਮਾਰੀ ਤੋਂ ਬਚਾਉਣ ਚ ਜੁੱਟੇ ਉਹਨਾਂ ਬਹਾਦਰ ਲੋਕਾਂ ਦੀ ਹੈ ਜਿੰਨਾਂ ਵਿੱਚ ਪੁਲੀਸ ਕਰਮੀ,ਸਫਾਈ ਸੇਵਕ,ਸਮਾਜ਼ ਸੇਵੀ.ਮੀਡੀਆ ਕਰਮੀ,ਅਤੇ ਮੋਹਰੀ ਸਫਾ ਵਿੱਚ ਆਪਣਾ ਕਰਤੱਵ ਨਿਭਾ ਰਹੇ ਉਹ ਬਹਾਦਰ ਤੇ ਨਿੱਡਰ ਸਿਹਤ ਕਰਮੀ ਜੋ ਇਸ ਭਿਆਨਕ ਬਿਮਾਰੀ ਨਾਲ ਪੀੜਤ ਅਤੇ ਸ਼ੱਕੀ ਵਿਅਕਤੀਆਂ ਦੇ ਟੈਸਟ ਇਲਾਜ਼ ਅਤੇ ਫਾਲੋਅੱਪ ਬਿਨਾਂ ਕਿਸੇ ਭੇਦ ਭਾਵ ਦੇ ਕਰਦੇ ਹੋਏ ਆਪਣੀ ਅਤੇ ਅਪਣੇ ਪ੍ਰੀਵਾਰ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਪ੍ਰੀਵਾਰਾਂ ਤੋਂ ਵੀ ਦੂਰ ਰਹਿ ਰਹੇ ਹਨ।ਇਸ ਤੋਂ ਇਲਾਵਾ ਅੱਜ ਜੇ ਗਲੀ ਮੁੱਹਿਿਲਆਂ,ਸੁੰਨਸਾਨ ਰਾਹਾਂ ਵਿੱਚ ਅਵਾਜ਼ ਸੁਣਾਈ ਦੇ ਰਹੀ ਹੈ ਤਾਂ ਉਹਨਾਂ ਲੋਕਾਂ ਦੀ ਹੈ ਜੋ ਆਪਣੇ ਪੇਟ ਦੀ ਅੱਗ ਬੁਝਾਉਣ ਲਈ ਰਾਸ਼ਨ ਦੀ ਉਡੀਕ ਕਰ ਰਹੇ ਹਨ ਜਿੰਨਾਂ ਦੇ ਅਧਨੰਗੇ ਬੱਚੇ ਭੱੁਖ ਅਤੇ ਪਿਆਸ ਦੀ ਤੜਪਣਾ ਨਾਲ ਤਰਾਹ ਤਰਾਹ ਕਰਦੇ ਹੋਏ ਅੱਧਮੋਇਆ ਵਾਂਗ ਸਾਈਕਲ ਦੇ ਡੰਡਿਆਂ ਜਾਂ ਟੁਟੇ ਫੁੱਟੇ ਬੈਗਾਂ ਅਤੇ ਸੂਟ ਕੇਸਾਂ ਤੇ ਲਟਕਦੇ ਹੋਏ ਆਪਣੇ ਗਰੀਬ ਪ੍ਰਵਾਸੀ ਮਾਪਿਆਂ ਨਾਲ ਆਪਣੇ ਪਿੱਤਰੀ ਰਾਜਾਂ ਵਿੱਚ ਬਣੀਆਂ ਕੁਲੀਆਂ ਵੱਲ ਪੈਰਾਂ ਵਿੱਚ ਬਿਨਾਂ ਕਿਸੇ ਚੱਪਲ ਜੋੜੇ ਦੇ ਜ਼ਖਮੀ ਹੋਏ ਨੰਗੇ ਪੈਰ ਹੀ ਲੰਮੇਰੇ ਪੈਡੇ ਤਹਿ ਕਰ ਕੇ ਜਾ ਰਹੇ ਹਨ।ਬੁਰੀ ਤਰਾਂ ਨਾਲ ਜ਼ਖਮੀ ਹੋਏ ਪੈਰਾਂ ਚੋਂ ਸਿੰਮਦਾ ਹੋਇਆ ਖੁੂਨ ਧਰਤੀ ਤੇ ਆਪਣੇ ਨਿਸ਼ਾਨ ਛੱਡਦੇ ਹੋਏ ਸ਼ਾਇਦ ਇਹ ਕਹਿ ਰਿਹਾ ਹੈ ਕਿ ਮੌਤ ਤਾਂ ਗਲੇ ਲਗਾਈ ਜਾ ਸਕਦੀ  ਪਰ ਪੇਟ ਵਿੱਚ ਭੁੱਖ ਦੀ ਅੱਗ ਨੂੰ ਨਹੀ ਬੁਝਾਇਆ ਜਾ ਸਕਦਾ।ਫਿਰ ਵੀ ਉਹ ਭੁਖਣ ਭਾਣੇ ਉਸ ਪ੍ਰਮਾਤਮਾ ਦਾ ਸ਼ੁਕਰ ਅਦਾ ਕਰਦੇ ਹੋਏ ਆਪਣੀ ਹੌਸਲਿਆਂ ਭਰੀ ਉਡਾਣ ਨਾਲ ਆਪਣਿਆ ਕੋਲ ਜਾਣ ਦੀ ਕਾਹਲ ਵਿੱਚ ਦਿਨ ਰਾਤ ਲੰਮੇਰੀਆਂ ਵਾਟਾਂ ਸਰ ਕਰਦੇ ਹੋਏ ਸਰਕਾਰਾਂ ਨੁੂੰ ਕੋਸਦੇ ਅਤੇ ਰਸ਼ਤੇ ਵਿੱਚ ਸਮਾਜ਼ ਸੇਵੀ ਲੋਕਾਂ ਵੱਲੋਂ ਕੀਤੇ ਜਾ ਰਹੇ ਕਾਰਜ਼ਾ ਦੀ ਸਲਾਘਾ ਕਰਦੇ ਹੋਏ ਆਪਣੀਮੰਜ਼ਿਲ ਵੱਲ ਵਧ ਰਹੇ ਹਨ।ਜੋ ਉਹਨਾਂ ਨੂੰ ਤਿਲਫੱੁਲ ਦੇ ਕੇ ਇਨਸਾਨੀਅਤ ਦਿਖਾ ਰਹੇ ਹਨ।ਜਿੱਥੇ ਇਸ ਭਿਆਨਕ ਮਹਾਂਮਾਰੀ ਦੇ ਕਾਰਨ ਬਹੁਤ ਸਾਰੀਆਂ ਅਨਮੋਲ ਜ਼ਿੰਦਗੀਆਂ ਕਿਸੇ ਨਾ ਕਿਸੇ ਕਾਰਨ ਸਾਨੂੰ ਸਦਾ ਲਈ ਅਲਵਿਦਾ ਆਖ ਤੁਰ ਗਈਆਂ ੳੱੁਥੇ ਹੀ ਇਸ ਮਹਾਂਮਾਰੀ ਨੇ ਸਮੱਚੇ ਸੰਸਾਰ ਦੇ ਹਰ ਵਸ਼ਿੰਦੇ ਨੂੰ ਜਿਹਾ ਸਬਕ ਦਿੱਤਾ ਜਿਸ ਨੂੰ ਇਸ ਸਮੇਂ ਦੌਰਾਨ ਵਿਚਰਨ ਵਾਲਾ ਹਰ ਵਿਅਕਤੀ ਜਦੋਂ ਤੱਕ ਜਿਊਦਾਂ ਰਹੂ ਸੁਪਨੇ ਵਿੱਚ ਵੀ ਯਾਦ ਕਰਕੇ ਤ੍ਰਬਕਦਾ ਰਹੂ ਕਿਉਂਕਿ ਇਸ ਮਹਾਂਮਾਰੀ ਦੌਰਾਨ ਸਰਕਾਰਾਂ ਵੱਲੋ ਕੀਤੇ ਉਪਰਾਲੇ ਵੀ ਥੋੜੇ ਜਾਪ ਰਹੇ ਹਨ।ਕਦੇ ਕਿਸੇ ਨੇ ਇਹ ਸੋਚਿਆ ਵੀ ਨਹੀ ਹੋਣਾ ਕਿ ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ਾ ਵਿੱਚ ਲੌਕਡਾਊਨ ਅਤੇ ਕਰਫਿਊ ਵਰਗੇ ਇਤਹਾਸਕ ਫੈਸਲੇ ਵੀ ਲੈਣੇ ਪੈਣਗੇ।ਜਿਸ ਦੀ ਬਦੌਲਤ ਦੁਨੀਆਂ ਦੇ ਕੰਮ ਧੰਦਿਆਂ ਨੂੰ ਅਜਿਹੀ ਬ੍ਰੇਕ ਲੱਗੂ ਜਿਸ ਕਰਕੇ ਆਮ ਲੋਕਾਂ ਦੇ ਰੋਜ਼ਨੁਮਾ ਕਮਾਈ ਦੇ ਸਾਧਨ ਇੱਕਦਮ ਰੁੱਕ ਜਾਣਗੇ ਜਿਸ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।ਸਕੂਲ, ਕਾਲਜ਼,ਜਹਾਜ਼ ਰੇਲ ਗੱਡੀਆਂ,ਫੈਕਟਰੀਆਂ ਅਤੇ ਸਰਕਾਰਾਂ ਦੇ ਦਫਤਰ ਵੀ ਬੰਦ ਹੋ ਗਏ ਜਿਸ ਦੀ ਬਦੌਲਤ  ਸਮੁੱਚੇ ਸੰਸਾਰ ਦੀ ਆਰਥਿਕ ਵਿਵਸਥਾ ਡਗਮਗਾ ਜਾਵੇਗੀ।       ਹੁਣ ਬੱਸ ਇੱਕ ਗੱਲ ਯਾਦ ਰੱਖਿਓ ਕਿ ਜੇਕਰ ਤੁਸੀ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਵਰਗੀ ਜੰਗ ਨੂੰ ਜਿੱਤਣਾ ਜਾਂ ਇਸ ਤੇ ਫਤਿਹ ਪਾਉਣੀ ਹੈ ਤਾਂ ਆਪਣੀ ਸੂਝ ਬੂਝ ਨੂੰ ਕਾਇਮ ਰੱਖਦੇ ਹੋਏ ਸਰਕਾਰ ਦੇ ਇਸ ਸਬੰਧੀ ਬਣਾਏ ਹੋਏ ਕਾਇਦੇ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ  ਸਿਹਤ ਵਿਭਗ ਅਤੇ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਤੇ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਦੀ ਪਾਲਣਾ ਕਰਕੇ ਇੱਕ ਚੰਗੇ ਨਾਗਰਿਕ ਦੀ ਉਦਾਹਰਣ ਪੇਸ਼ ਕਰੋਂਗੇ ਕਿਉਕਿ ਵਰਲਡ ਫੂਡ ਪ੍ਰੋਗਰਾਮ ਦੇ ਮੁੱਖੀ ਨੇ ਸਾਨੂੰ ਚਿਤਾਵਨੀ ਦਿੱਤੀ ਹੈ ਕਿ ਦੁਨੀਆਂ ਮਹਾਂਮਾਰੀਆ ਦੇ ਕਾਰਨ ਭੁੱਖਮਰੀ ਦੇ ਕੰਗਾਰ ਤੇ ਖੜੀ ਹੈ ਅਤੇ ਸਿਹਤ ਵਿਿਗਆਨੀ ਲਗਾਤਾਰ ਸਾਨੂੰ ਚੇਤਨ ਕਰ ਰਹੇ ਹਨ ਕਿ ਜੇਕਰ ਤੁਸੀ ਸੰਜ਼ਮ ਨਾ ਰੱਖਿਆ ਤਾਂ ਸਿਹਤ ਢਾਚਾਂ ਕਿਸੇ ਸਮੈਂ ਵੀ ਢਹਿ ਢੇਰੀ ਹੋ ਸਕਦਾ ਹੈ ਇਸ ਲਈ ਤੁਹਾਡੇ ਖਾਤਰ ਅੱਜ ਡਾਕਟਰ ਮਲਟੀਪਰਪਜ਼ ਸਿਹਤ ਕਾਮੇ, ਸਿਹਤ ਇੰਸਪੈਕਟਰ,ਪੂਰਾ ਮੈਡੀਕਲ ਸਟਾਢ ਆਸ਼ਾ ਵਰਕਰਜ਼ ਆਪਣੀ ਜਾਨ ਜ਼ੋਖਮ ਵਿੱਚ ਪਾ ਕਿ ਇੱਕ ਸੁਹਿਰਦ ਅਤੇ ਜਾਂਬਾਜ਼ ਸੈਨਿਕ ਵਾਂਗ ਇਸ ਜੰਗ ਨੂੰ ਜਿੱਤਣ ਲਈ ਤੱਤਪਰ ਹੈ।ਬੱਸ ਲੋੜ ਹੈ ਤੁਹਾਡੇ ਸਹਿਯੋਗ ਅਤੇ ਤੁਹਾਡੀਆਂ ਸ਼ੁੱਭ ਇੱਛਾਵਾਂ ਦੀ ਤੁਸੀ ਦੁਆ ਕਰੋ ਕਿ ਧਰਤੀ ਮਾਂ ਦੀ ਹਿੱਕ ਉੱਤੇ ਕਦੇ ਵੀ ਅਜਿਹੀਆਂ ਭਿਆਨਕ ਮਹਾਂਮਾਰੀਆਂ ਕਾਰਨ ਖੂਨੀ ਪੈਰਾਂ ਦੇ ਨਿਸ਼ਾਨ ਨਾ ਬਿਖਰਨ ਤੇ ਸਮੁੱਚੀ ਕਾਇਨਾਤ ਲਈ ਸਦਾ ਹੀ ਖੁਸ਼ੀਆਂ ਭਰੇ ਪਲ ਨਸੀਬ ਹੋਣ ।ਕਿਉਂਕਿ ਅਸੀਂ ਜਿੱਤਾਂਗੇ ਜਰੂ੍ਰਰ ਹੋਸ਼ਲ਼ੇਂ ਬੁਲੰਦ ਰੱਖਿਓ।‘ਆਮੀਨ’                                         ਲੇਖਕ:ਜਗਦੀਸ਼ ਸਿੰਘ ਪੱਖੋ (ਸਿਹਤ ਇੰਸਪੈਕਟਰ)                                         ਪਿੰਡ ਤੇ ਡਾਕ: ਪੱਖੋ ਕਲਾਂ ਤਹਿ ਤਪਾ (ਬਰਨਾਲਾ)

LEAVE A REPLY

Please enter your comment!
Please enter your name here