ਮਾਨਸਾ, 01 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਖੂਨਦਾਨ ਗਰੁੱਪ ਮਾਨਸਾ ਅਤੇ ਨੂਰ ਚੈਰੀਟੇਬਲ ਲੈਬੋਰਟਰੀ ਜਵਾਹਰਕੇ ਵੱਲੋਂ ਪਹਿਲਾ ਖੂਨ ਚੈੱਕਅੱਪ ਕੈਂਪ ਲਗਾਇਆ ਗਿਆ। ਜਿਸ ਦੀ ਸੁ਼ਰੂਆਤ ਸਮਾਜ ਸੇਵੀ ਅਤੇ ਵੋਇਸ ਆਫ਼ ਮਾਨਸਾ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਕੀਤੀ। ਇਸ ਦੌਰਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਬਲੱਡ ਗਰੁੱਪ ਮਾਨਸਾ ਅਤੇ ਨੂਰ ਚੈਰੀਟੇਬਲ ਲੈਬੋਰਟਰੀ ਜਵਾਹਰਕੇ ਨੇ ਖੂਨ ਚੈੱਕਅੱਪ ਕੈਂਪ ਲਗਾਇਆ। ਇਸ ਕੈਂਪ ਦਾ ਮੇਨ ਮਕਸਦ ਇਹ ਹੈ ਕਿ ਜਵਾਹਰਕੇ ਪਿੰਡ ਦੇ ਹਰ ਇਨਸਾਨ ਨੂੰ ਆਪਣੇ ਖੂਨ ਦੇ ਗਰੁੱਪ ਦਾ ਪਤਾ ਹੋਵੇ ਤਾਂ ਜੋ ਐਮਰਜੰਸੀ ਵਿੱਚ ਲੋੜ ਪੈਣ ਤੇ ਖੂਨ ਦਾ ਜਲਦੀ ਪ੍ਰਬੰਧ ਹੋ ਸਕੇ ਅਤੇ ਹੋਰ ਸਰਕਾਰੀ ਗੈਰ-ਸਰਕਾਰੀ ਕਾਗਜਾਤ ਭਰਨ ਲਈ ਵੀ ਜਰੂਰੀ ਹੈ। ਸਭ ਤੋਂ ਜਰੂਰੀ ਗੱਲ ਇਹ ਹੈ ਕਿ ਖੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਬਾਈਓਡਾਟਾ ਇਕੱਠਾ ਹੋ ਜਾਂਦਾ ਹੈ।
ਖੂਨਦਾਨ ਕਰਨਾ ਮਹਾਦਾਨ ਮੰਨਿਆ ਜਾਂਦਾ ਹੈ। ਕਿਉਂਕਿ ਜਦੋਂ ਤੁਸੀਂ ਖੂਨਦਾਨ ਕਰਦੇ ਹੋ, ਤਾਂ ਤੁਸੀਂ ਨਾ ਸਿਰਫ ਆਪਣਾ ਖੂਨ ਦਿੰਦੇ ਹੋ, ਸਗੋਂ ਇੱਕ ਜਾਂ ਇੱਕ ਤੋਂ ਵੱਧ ਲੋਕਾਂ ਨੂੰ ਜੀਵਨ ਵੀ ਦਿੰਦੇ ਹੋ। ਜਦੋਂ ਖੂਨ ਸਿੱਧੇ ਕਿਸੇ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਤਾਂ ਸਿਰਫ ਉਸ ਵਿਅਕਤੀ ਦੀ ਜਾਨ ਬਚ ਜਾਂਦੀ ਹੈ ਜਿਸ ਨੂੰ ਤੁਸੀਂ ਖੂਨਦਾਨ ਕਰ ਰਹੇ ਹੋ। ਪਰ ਜਦੋਂ ਤੁਸੀਂ ਨਿਯਮਤ ਤੌਰ ‘ਤੇ ਖੂਨ ਦਾਨ ਕਰਦੇ ਹੋ, ਤਾਂ ਖੂਨ ਤੋਂ ਇਲਾਵਾ, ਆਰਬੀਸੀ (RBC) ਅਤੇ ਪਲਾਜ਼ਮਾ (Plasma) ਵੀ ਵੱਖ-ਵੱਖ ਲੋਕਾਂ ਨੂੰ ਦਾਨ ਕੀਤਾ ਜਾ ਸਕਦਾ ਹੈ। ਯਾਨੀ ਮਰੀਜ਼ ਦੀ ਜੋ ਲੋੜ ਹੈ, ਉਸ ਨੂੰ ਉਹੀ ਮਿਲੇਗਾ।
ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਮਾਨਸਾ ਦੇ ਮਾਣ ਖੂਨਦਾਨੀ ਸੰਜੀਵ ਪਿੰਕਾ ਜਿਨ੍ਹਾਂ ਨੇ ਅੱਜ ਤੱਕ 137 ਵਾਰ ਖੂਨਦਾਨ ਕੀਤਾ ਅਤੇ ਬਲਜੀਤ ਸ਼ਰਮਾ ਜਿਨ੍ਹਾਂ ਨੇ 132 ਵਾਰ ਖੂਨਦਾਨ ਕੀਤਾ ਹੈ ਪਹੁੰਚੇ। ਖੂਨਦਾਨੀ ਸੰਜੀਵ ਪਿੰਕਾ ਨੇ ਕਿਹਾ ਕਿ ਖੂਨਦਾਨ (Blood Donation) ਨੂੰ ਲੈ ਕੇ ਸਾਡੇ ਦੇਸ਼ ਵਿੱਚ ਕਈ ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾਂ ਚੱਲ ਰਹੀਆਂ ਹਨ ਪਰ ਫਿਰ ਵੀ ਮਰੀਜ਼ਾਂ ਨੂੰ ਲੋੜ ਅਨੁਸਾਰ ਖੂਨ ਨਹੀਂ ਮਿਲ ਰਿਹਾ। ਇਸ ਦਾ ਕਾਰਨ ਸਿਰਫ ਉਹ ਗਲਤ ਧਾਰਨਾਵਾਂ ਹਨ, ਜੋ ਖੂਨਦਾਨ ਨੂੰ ਲੈ ਕੇ ਲੋਕਾਂ ਵਿਚ ਫੈਲੀਆਂ ਹੋਈਆਂ ਹਨ। ਇਸ ਦੇ ਨਾਲ ਹੀ ਖੂਨਦਾਨ ਕਰਨ ਤੋਂ ਬਾਅਦ ਸਾਡੇ ਸਰੀਰ ਨੂੰ ਹੋਣ ਵਾਲੇ ਲਾਭਾਂ ਬਾਰੇ ਵੀ ਜਾਣਕਾਰੀ ਦੀ ਘਾਟ ਹੈ। ਇੱਥੇ ਜਾਣੋ ਖ਼ੂਨਦਾਨ ਕਰਨ ਵਾਲੇ ਵਿਅਕਤੀ ਲਈ ਅਜਿਹਾ ਕਰਨਾ ਕਿਵੇਂ ਫ਼ਾਇਦੇਮੰਦ ਹੁੰਦਾ ਹੈ।
ਖੂਨਦਾਨੀ ਬਲਜੀਤ ਸ਼ਰਮਾ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਖੂਨਦਾਨ ਕਰਦਾ ਹੈ ਤਾਂ ਉਸ ਦੇ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ। ਕਿਉਂਕਿ ਖੂਨਦਾਨ ਕਰਨ ਤੋਂ ਪਹਿਲਾਂ ਡਾਕਟਰ ਹੀਮੋਗਲੋਬਿਨ, ਬਲੱਡ ਯੂਨਿਟ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਸਾਰੀਆਂ ਚੀਜ਼ਾਂ ਦੀ ਜਾਂਚ ਕਰਦੇ ਹਨ।
ਹਰ ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ। ਤੁਸੀਂ ਇੱਕ ਸਮੇਂ ਵਿੱਚ ਖੂਨ ਦਾਨ ਕਰਕੇ 3 ਤੋਂ 4 ਜਾਨਾਂ ਬਚਾ ਸਕਦੇ ਹੋ ਅਤੇ ਇਹ ਭਾਵਨਾ ਤੁਹਾਨੂੰ ਖੁਸ਼ ਰੱਖਣ ਵਿੱਚ ਮਦਦ ਕਰਦੀ ਹੈ ਕਿ ਤੁਸੀਂ ਕੁਝ ਮਦਦਗਾਰ ਹੋ। ਕਿਸੇ ਦੀ ਜਾਨ ਬਚਾਉਣ ਦੀ ਖੁਸ਼ੀ ਤੁਹਾਨੂੰ ਸਵੈ-ਸੰਤੁਸ਼ਟੀ ਨਾਲ ਭਰ ਦਿੰਦੀ ਹੈ, ਜੋ ਤੁਹਾਡੀ ਭਾਵਨਾਤਮਕ ਸਿਹਤ ਲਈ ਬਹੁਤ ਵਧੀਆ ਹੈ ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਰੱਬ ਨਾਲ ਜੁੜੇ ਮਹਿਸੂਸ ਕਰਦੇ ਹੋ। ਇਹ ਇੱਕ ਤਰ੍ਹਾਂ ਦੀ ਸਕਾਰਾਤਮਕਤਾ ਹੈ ਜੋ ਤੁਹਾਡੇ ਸਾਰੇ ਕੰਮ ਵਿੱਚ ਝਲਕਦੀ ਹੈ। ਮੈਂ ਧੰਨਵਾਦ ਕਰਦਾ ਹਾਂ ਨੂਰ ਚੈਰੀਟੇਬਲ ਲੈਬੋਰਟਰੀ ਜਵਾਹਰਕੇ ਦਾ ਅਤੇ ਗਰੁੱਪ ਮੈਂਬਰਾਂ ਦਾ ਜਿਨ੍ਹਾਂ ਨੇ ਇਸ ਮਹਾਨ ਕਾਰਜਾਂ ਲਈ ਅੱਗੇ ਆਏ।
ਅੰਤ ਵਿੱਚ ਨਵੇਂ ਬਣੇ ਸਰਪੰਚ ਰਣਵੀਰ ਕੌਰ (ਸੁਖਚੈਨ ਸਿੰਘ) ਨੇ ਪਹੁੰਚੇ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾਕਟਰ ਜਨਕ ਰਾਜ ਸਿੰਗਲਾ, ਖੂਨਦਾਨੀ ਸੰਜੀਵ ਕੁਮਾਰ ਪਿੰਕਾ, ਖੂਨਦਾਨੀ ਬਲਜੀਤ ਸ਼ਰਮਾ, ਗੁਰਪ੍ਰੀਤ ਸਿੰਘ ਸਿੱਧੂ ਹਰਦੇਵ ਸਿੰਘ ਸਰਾਂ ਬਲੱਡ ਬੈਂਕ ਮਾਨਸਾ, ਗੁਰਸੇਵਕ ਸਿੰਘ ਅਤੇ ਵਿਸ਼ਵਦੀਪ ਸਿੰਘ ਬਰਾੜ ਜਰਨਲ ਸਕੱਤਰ ਵੋਇਸ ਆਫ਼, ਪੱਤਰਕਾਰ ਗੁਰਪ੍ਰੀਤ ਸਿੰਘ ਧਾਲੀਵਾਲ, ਮੈਂਬਰ ਗੂਰੀ ਟਰਾਂਟੋ, ਮੈਂਬਰ ਧਲਵੀਰ ਸਿੰਘ, ਕੁਲਦੀਪ ਸਿੰਘ ਪ੍ਰਧਾਨ, ਆਪ ਲੀਡਰ ਸਿੰਗਾਰਾ ਖਾਨ, ਡਾਕਟਰ ਲਖਵਿੰਦਰ ਸਿੰਘ ਅਤੇ ਡਾਕਟਰ ਰਮਨਦੀਪ ਸਿੰਘ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਹਾਜਰ ਹੋਏ।