ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ): ਅਪੈਕਸ ਕਲੱਬ ਮਾਨਸਾ ਵਲੋਂ ਮੈਂਬਰ ਅਧਿਆਪਕ ਸਤੀਸ਼ ਗਰਗ ਦੇ ਵਿਆਹ ਦੀ ਵਰ੍ਹੇਗੰਢ ਮੌਕੇ ਬਲੱਡ ਬੈਂਕ ਸਿਵਲ ਹਸਪਤਾਲ ਮਾਨਸਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਕਿਸੇ ਵੀ ਕਲੱਬ ਮੈਂਬਰ ਦੇ ਪਰਿਵਾਰ ਦੀ ਖੁਸ਼ੀ ਕਲੱਬ ਮੈਂਬਰਾਂ ਵੱਲੋਂ ਸਮਾਜ ਸੇਵਾ ਦੇ ਕੰਮ ਕਰਕੇ ਸਾਂਝੀ ਕੀਤੀ ਜਾਂਦੀ ਹੈ।ਇਸ ਮੌਕੇ ਕਲੱਬ ਦੇ ਪ੍ਰਧਾਨ ਸਵੈਇੱਛਕ ਖੂਨਦਾਨੀ ਸੰਜੀਵ ਪਿੰਕਾਂ ਨੇ 132ਵੀਂ ਵਾਰ ਖੂਨਦਾਨ ਕਰਕੇ ਨੌਜਵਾਨ ਵਰਗ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਉਹਨਾਂ ਕਿਹਾ ਕਿ ਹਰੇਕ ਅਠਾਰਾਂ ਸਾਲ ਤੋਂ ਵੱਧ ਉਮਰ ਦੇ ਤੰਦਰੁਸਤ ਇਨਸਾਨ ਨੂੰ ਇੱਕ ਸਾਲ ਵਿੱਚ ਚਾਰ ਵਾਰ ਖੂਨਦਾਨ ਕਰਨਾ ਚਾਹੀਦਾ ਹੈ ਇਸ ਨਾਲ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਸਗੋਂ ਬਲੱਡ ਪੈ੍ਸ਼ਰ ਅਤੇ ਦਿਲ ਦੇ ਰੋਗ ਵਰਗੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।
ਬਲੱਡ ਟਰਾਂਸਫਿਊਜਨ ਅਫਸਰ ਡਾਕਟਰ ਸ਼ਾਇਨਾ ਨੇ ਅੱਜ ਵਿਸ਼ਵ ਥੈਲੈਸੀਮੀਆ ਦਿਵਸ ਮੌਕੇ ਲਗਾਏ ਗਏ ਇਸ ਕੈਂਪ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ 30 ਦੇ ਕਰੀਬ ਬੱਚੇ ਇਸ ਬੀਮਾਰੀ ਨਾਲ ਪੀੜਤ ਹਨ ਅਤੇ ਇੱਕ ਬੱਚੇ ਦੀ ਉਮਰ ਬਾਈ ਸਾਲ ਦੇ ਕਰੀਬ ਹੋ ਗਈ ਹੈ ਜਿਨ੍ਹਾਂ ਨੂੰ ਹਰ ਮਹੀਨੇ ਬਲੱਡ ਲੱਗਦਾ ਹੈ ਅਤੇ ਸਮਾਜਸੇਵੀ ਸੰਸਥਾਵਾਂ ਅਤੇ ਸਵੈਇੱਛਕ ਖੂਨਦਾਨੀਆਂ ਦੀ ਮੱਦਦ ਨਾਲ ਇਹਨਾਂ ਮਰੀਜ਼ਾਂ ਨੂੰ ਖੂਨ ਮੁਹਈਆ ਕਰਵਾਉਣ ਵਿੱਚ ਕਦੇ ਵੀ ਦਿੱਕਤ ਨਹੀਂ ਆਉਂਦੀ।
ਸੁਰੇਸ਼ ਜਿੰਦਲ ਅਤੇ ਭੁਪੇਸ਼ ਜਿੰਦਲ ਨੇ ਸਾਰੇ ਖੂਨਦਾਨੀਆਂ ਅਤੇ ਕਲੱਬ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਮੌਕੇ ਧਰਮਪਾਲ ਸਿੰਗਲਾ,ਸ਼ਾਮ ਲਾਲ ਗੋਇਲ, ਧੀਰਜ ਬਾਂਸਲ,ਵਨੀਤ ਗੋਇਲ, ਸਤੀਸ਼ ਗਰਗ, ਕਿ੍ਸ਼ਨ ਕੁਮਾਰ, ਸੁਰੇਸ਼ ਜਿੰਦਲ, ਭੁਪੇਸ਼ ਜਿੰਦਲ, ਨਰਿੰਦਰ ਜੋਗਾ ਸਮੇਤ ਮੈਂਬਰ ਹਾਜ਼ਰ ਸਨ।