
ਮਾਨਸਾ, 22—06—2021 (ਸਾਰਾ ਯਹਾਂ/ਮੁੱਖ ਸੰਪਾਦਕ) : ਖੂਨਦਾਨ ਇੱਕ ਪਵਿੱਤਰ ਤੇ ਮਹਾਂਦਾਨ ਹੈ, ਕਿਉਕਿ ਇਸ ਦਾਨ ਨਾਲ ਅਸੀ ਕੀਮਤੀ ਮਨੁੱਖੀ ਜਾਨਾਂ ਨੂੰ
ਬਚਾ ਸਕਦੇ ਹਾਂ, ਇਸ ਲਈ ਹਰੇਕ ਵਿਆਕਤੀ ਨੂੰ ਆਪਣਾ ਫਰਜ਼ ਸਮਝਦੇ ਹੋੲ ੇ ਇਸ ਦਾਨ ਵਿੱਚ ਬਣਦਾ ਯੋਗਦਾਨ ਪਾਉਣਾ
ਚਾਹੀਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ, ਆਈ.ਪੀ.ਐਸ. ਜੀ ਵੱਲੋਂ
ਪੁਲਿਸ ਲਾਈਨ ਮਾਨਸਾ ਵਿਖੇ ਲਗਾੲ ੇ ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਕੀਤਾ ਗਿਆ। ਅੱਜ ਦਾ ਇਹ ਖੂਨਦਾਨ
ਕੈਂਪ ਸ੍ਰੀ ਸੰਜੀਵ ਗੋਇਲ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਦੀ ਨਿਗਰਾਨੀ ਹੇਠ ੋਆਸਰਾ ਲੋਕ ਸੇਵਾ ਕਲੱਬ
(ਰਜਿ:) ਮਾਨਸਾੋ ਵੱਲੋਂ ਸਟੇਟ ਬੈਂਕ ਆਫ ਪਟਿਆਲਾ ਬ੍ਰਾਂਚ ਮਾਨਸਾ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਪੁਲਿਸ ਅਧਿਕਾਰੀਆ/ਕਰਮਚਾਰੀਆਂ ਨੂੰ ਵਧ ਚੜ੍ਹ ਕੇ ਖੂਨਦਾਨ ਕਰਨ ਦੀ ਅਪੀਲ ਕੀਤੀ
ਗਈ। ਉਹਨਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਜਿਲਾ ਅੰਦਰ ਅਮਨ ਤੇ ਕਾਨ ੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੇ ਨਾਲ
ਨਾਲ ਕੋਵਿਡ—19 ਮਹਾਂਮਾਰੀ ਤੋਂ ਬਚਾਅ ਲਈ ਜਿੱਥੇ ਦਿਨ/ਰਾਤ ਡਿਊਟੀ ਨਿਭਾਈ ਜਾ ਰਹੀ ਹੈ,

ਉਥੇ ਹੀ ਸਮਾਜਿਕ
ਗਤੀਵਿੱਧੀਆਂ ਤਹਿਤ ਪਹਿਲਾਂ ਵੀ ਸਮੇਂ ਸਮੇਂ ਸਿਰ ਅਜਿਹੇ ਲੋਕ ਭਲਾਈ ਦੇ ਕਾਰਜ ਕੀਤੇ ਗਏ ਹਨ, ਜੋ ਅੱਗੇ ਲਈ ਵੀ
ਇਸੇ ਤਰਾ ਹੀ ਜਾਰੀ ਰਹਿਣਗੇ। ਉਨ੍ਹਾ ਖੂਨਦਾਨ ਕਰਨ ਵਾਲੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆ ਦੱਸਿਆ ਕਿ ਖੂਨਦਾਨ
ਕਰਨ ਨਾਲ ਮਨੁੱਖ ਤੰਦਰੁਸਤ ਰਹਿੰਦਾ ਹੈ ਅਤੇ ਹਰ ਸਿਹਤਮੰਦ ਨਾਗਰਿਕ 90 ਦਿਨਾਂ ਬਾਅਦ ਖੂਨਦਾਨ ਕਰ ਸਕਦਾ ਹੈ। ਸ੍ਰੀ
ਸੰਜੀਵ ਗੋਇਲ ਡੀ.ਐਸ.ਪੀ. (ਸ) ਮਾਨਸਾ, ਇੰਸਪੈਕਟਰ ਜਗਦੀਸ਼ ਕੁਮਾਰ ਮੁੱਖ ਅਫਸਰ ਥਾਣਾ ਸਿਟੀ—1 ਮਾਨਸਾ, ਥਾਣੇ:
ਅਜੇ ਕੁਮਾਰ ਮੁੱਖ ਅਫਸਰ ਥਾਣਾ ਜੋਗਾ ਸਮੇਤ ਪੁਲਿਸ ਅਧਿਕਾਰੀ/ਕਰਮਚਾਰੀਆਂ ਵੱਲੋਂ ਸਿਵਲ ਹਸਪਤਾਲ ਮਾਨਸਾ ਦ ੇ
ਬਲੱਡ ਬੈਂਕ ਦੀ ਸਮੱਰਥਾ ਮੁਤਾਬਿਕ 34 ਯੂਨਿਟ ਖੂਨਦਾਨ ਕੀਤਾ ਗਿਆ।

ਇਸਦੇ ਨਾਲ ਹੀ ਐਸ.ਐਸ.ਪੀ. ਮਾਨਸਾ ਵੱਲੋਂ ਜਿਲਾ ਵਾਸੀਆਂ ਨੂੰ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ
ਕੋਵਿਡ—19 ਮਹਾਂਮਾਰੀ ਤੋਂ ਅਸੀ ਸਾਵਧਾਨੀਆਂ ਦੀ ਪਾਲਣਾ ਕਰਕੇ, ਟੈਸਟ ਅਤੇ ਟੀਕਾਕਰਨ ਕਰਵਾ ਕੇ ਹੀ ਬਚ ਸਕਦੇ ਹਾਂ।
ਇਸ ਲਈ ਉਨਾਂ ਪਬਲਿਕ ਨੂੰ ਅਪੀਲ ਕੀਤੀ ਕਿ ਆਪਣੇ ਹੱਥ ਵਾਰ ਵਾਰ ਸਾਬਣ ਜਾਂ ਹੈਂਡ—ਸੈਨੀਟਾਈਜ਼ਰ ਨਾਲ ਸਾਫ ਰੱਖੇ
ਜਾਣ, ਨੱਕ/ਮੂੰਹ ਤੇ ਅੱਛੇ ਤਾਰੀਕੇ ਨਾਲ ਮਾਸਕ ਪਹਿੰਨਿਆ ਜਾਵੇ, ਇੱਕ—ਦੂਜੇ ਤੋਂ ਦੂਰੀ (ਸੋਸ਼ਲ ਡਿਸਟੈਸਿੰਗ) ਬਣਾ ਕੇ
ਰੱਖੀ ਜਾਵੇ, ਨਾ ਹੀ ਇਕੱਠਾਂ ਵਿੱਚ ਸ਼ਾਮਲ ਹੋਇਆ ਜਾਵੇ ਅਤ ੇ ਨਾ ਹੀ ਇਕੱਠ ਕੀਤਾ ਜਾਵੇ, ਝੂਠੀਆਂ ਅਫਵਾਹਾਂ ਤੋਂ
ਬਚਿਆ ਜਾਵੇ, ਆਪਣਾ ਅਤੇ ਆਪਣੇ ਪਰਿਵਾਰ ਦਾ ਆਰ.ਟੀ—ਪੀ.ਸੀ.ਆਰ. ਟੈਸਟ ਅਤ ੇ ਟੀਕਾਕਰਨ ਕਰਵਾਇਆ ਜਾਵ ੇ
ਤਾਂ ਹੀ ਅਸੀ ਕੋਵਿਡ—19 ਮਹਾਂਮਾਰੀ ਦੀ ਆਉਣ ਵਾਲੀ ਤੀਸਰੀ ਲਹਿਰ ਤੋਂ ਆਪਣਾ ਅਤ ੇ ਆਪਣੇ ਪਰਿਵਾਰ ਦਾ ਬਚਾ ਕਰ
ਸਕਦੇ ਹਾਂ।

ਇਸ ਕੈਂਪ ਦੌਰਾਨ ਡਾ. ਬਰਜਿੰਦਰ ਸਿੰਘ ਮੈਡੀਕਲ ਅਫਸਰ ਪੁਲਿਸ ਹਸਪਤਾਲ ਮਾਨਸਾ, ਡਾ. ਬਬੀਤਾ
ਮੈਡੀਕਲ ਅਫਸਰ ਸਿਵਲ ਹਸਪਤਾਲ ਮਾਨਸਾ ਸਮੇਤ ਮੈਡੀਕਲ ਟੀਮ, ਸ੍ਰੀ ਰਾਕੇਸ਼ ਕੁਮਾਰ ਗਰਗ ਅਤ ੇ ਸ੍ਰੀ ਅਮਿੱਤ ਕੁਮਾਰ
ਮੈਨੇਜਰ ਸਟੇਟ ਬੈਂਕ ਆਫ ਪਟਿਆਲਾ ਏ.ਡੀ.ਬੀ. ਬ੍ਰਾਂਚ ਮਾਨਸਾ, ਸ੍ਰੀ ਤਰਸੇਮ ਸੇਮੀ ਪ੍ਰੋਜੈਕਟ ਚੇਅਰਮੈਨ ਸਮੇਤ ਮੈਂਬਰਾਨ
ਆਸਰਾ ਲੋਕ ਸੇਵਾ ਕਲੱਬ (ਰਜਿ:) ਮਾਨਸਾ ਆਦਿ ਤੋਂ ਇਲਾਵਾ ਮਾਨਸਾ ਪੁਲਿਸ ਦੇ ਅਧਿਕਾਰੀ ਅਤ ੇ ਕਰਮਚਾਰੀ ਮੌਕਾ ਤੇ
ਹਾਜ਼ਰ ਸਨ।
