ਜੰਮੂ 13 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਜੇਕਰ ਤੁਸੀਂ ਨਰਾਤਿਆਂ ਦੌਰਾਨ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ 15 ਅਕਤੂਬਰ ਤੋਂ ਸ਼ਰਧਾਲੂਆਂ ਲਈ ਘੋੜੇ ਅਤੇ ਪਿੱਠੂ ਦੀ ਸਹੂਲਤ ਖੋਲ੍ਹ ਰਿਹਾ ਹੈ। ਇਸ ਸਾਲ ਨਰਾਤਿਆਂ ਤੋਂ ਪਹਿਲਾਂ, ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇਸ਼ ਭਰ ਤੋਂ ਸ਼ਰਧਾਲੂਆਂ ਲਈ ਘੋੜੇ ਅਤੇ ਪਿੱਠੂ ਦੀ ਸਹੂਲਤ ਦੁਬਾਰਾ ਸ਼ੁਰੂ ਕਰਨ ਜਾ ਰਿਹਾ ਹੈ।
ਦਸ ਦਈਏ ਕਿ ਕੋਰੋਨਾ ਕਾਰਨ ਇਹ ਸੇਵਾ ਇਸ ਸਾਲ ਮਾਰਚ ਵਿੱਚ ਬੰਦ ਕਰ ਦਿੱਤੀ ਗਈ ਸੀ। ਇਸ ਦੇ ਨਾਲ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ 7000 ਸ਼ਰਧਾਲੂਆਂ ਨੂੰ ਰੋਜ਼ਾਨਾ ਨਰਾਤਿਆਂ ਵਿੱਚ ਮਾਂ ਦੇ ਦਰਸ਼ਨ ਕਰਨ ਦੀ ਆਗਿਆ ਦੇਵੇਗਾ। ਹੁਣ ਤੱਕ ਇਹ ਅੰਕੜਾ 5000 ਸ਼ਰਧਾਲੂਆਂ ਦੀ ਸੀ।
ਇਸ ਦੇ ਨਾਲ ਹੀ ਬੋਰਡ ਦਾ ਦਾਅਵਾ ਹੈ ਕਿ ਬੋਰਡ ਵੱਲੋਂ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ‘ਚ ਕੋਈ ਅਣਗਹਿਲੀ ਨਹੀਂ ਨਹੀਂ ਕੀਤੀ ਜਾਵੇਗੀ। ਬਾਹਰਲੇ ਸੂਬੇ ਤੋਂ ਆਉਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਆਪਣੀ ਕੋਰੋਨਾ ਦੀ ਨੈਗੇਟਿਵ ਟੈਸਟ ਰਿਪੋਰਟ ਦੇਣੀ ਪਵੇਗੀ। ਯਾਤਰਾ ਦੌਰਾਨ ਕਿਸੇ ਵੀ ਸ਼ਰਧਾਲੂ ਦਾ ਰੈਪਿਡ ਐਂਟੀਜੇਨ ਟੈਸਟ ਕਿਸੇ ਵੀ ਜਗ੍ਹਾ ‘ਤੇ ਕੀਤਾ ਜਾ ਸਕਦਾ ਹੈ