ਬਠਿੰਡਾ 20 ਸਤੰਬਰ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾਂ ਨਿਰਦੇਸ਼ਾਂ ਹੇਠ 67 ਵੀਆ ਜ਼ਿਲ੍ਹਾ ਸਕੂਲ ਗਰਮ ਰੁੱਤ ਤੀਜੇ ਪੜਾਅ ਦੀਆਂ ਖੇਡਾਂ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਈਆ ਹਨ। ਇਹਨਾਂ ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਮੌੜ ਦੇ ਪਿਤਾ ਭਰਭੂਰ ਸਿੰਘ ਨੇ ਗਿਆਂਨ ਗੁਣ ਸਾਗਰ ਇੰਟਰਨੈਸ਼ਨਲ ਸਕੂਲ ਮੌੜ ਵਿਖੇ ਕੀਤਾ। ਅਤੇ ਇਸ ਸਮਾਰੋਹ ਦੀ ਪ੍ਰਧਾਨਗੀ ਇਕਬਾਲ ਸਿੰਘ ਬੁੱਟਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੇ ਕੀਤੀ।।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ, ਗੁਣਾਂ,ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ। ਖਿਡਾਰੀ ਕਿਸੇ ਵੀ ਦੇਸ਼ ਜਾਂ ਕੌਮ ਦੇ ਕੀਮਤੀ ਗਹਿਣੇ ਹੁੰਦੇ ਹਨ। ਜਦੋਂ ਉਹ ਆਪਣੀ ਖੇਡ ਜ਼ਰੀਏ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਿੱਤ ਦੇ ਝੰਡੇ ਗੱਡਦੇ ਹਨ ਤਾਂ ਸਮੁੱਚੇ ਦੇਸ਼-ਵਾਸੀਆਂ ਦਾ ਸੀਨਾ ਚੌੜਾ ਹੋ ਜਾਂਦਾ ਹੈ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਕਬੱਡੀ ਅੰਡਰ 14 ਕੁੜੀਆਂ ਦੇ ਮੁਕਾਬਲਿਆਂ ਵਿੱਚ ਮੌੜ ਨੇ ਤਲਵੰਡੀ ਸਾਬੋ ਨੂੰ,ਮੰਡੀ ਕਲਾਂ ਨੇ ਬਠਿੰਡਾ 2 ਨੂੰ, ਭਗਤਾਂ ਨੇ ਬਠਿੰਡਾ 1 ਨੂੰ,ਅੰਡਰ 17 ਵਿੱਚ ਮੰਡੀ ਕਲਾਂ ਨੇ ਭੁੱਚੋ ਮੰਡੀ ਨੂੰ, ਤਲਵੰਡੀ ਸਾਬੋ ਨੇ ਬਠਿੰਡਾ 2 ਨੂੰ,ਮੰਡੀ ਫੂਲ ਨੇ ਸੰਗਤ ਨੂੰ,ਮੌੜ ਨੇ ਭਗਤਾਂ ਨੂੰ ਹਰਾਇਆ।ਬਾਸਕਟਬਾਲ ਅੰਡਰ 14 ਕੁੜੀਆਂ ਵਿੱਚ ਮੰਡੀ ਫੂਲ ਨੇ ਭਗਤਾਂ ਨੂੰ,ਅੰਡਰ 17 ਵਿੱਚ ਬਠਿੰਡਾ 2 ਨੇ ਤਲਵੰਡੀ ਸਾਬੋ ਨੂੰ,ਅੰਡਰ 19 ਵਿੱਚ ਬਠਿੰਡਾ 2 ਨੇ ਗੋਨਿਆਣਾ ਨੂੰ , ਵਾਲੀਵਾਲ ਅੰਡਰ 14 ਕੁੜੀਆਂ ਵਿੱਚ ਮੰਡੀ ਕਲਾਂ ਨੇ ਭੁੱਚੋ ਮੰਡੀ ਨੂੰ,ਗੋਨਿਆਣਾ ਨੇ ਬਠਿੰਡਾ 2 ਨੂੰ,ਖੋਹ ਖੋਹ ਅੰਡਰ 14 ਵਿੱਚ ਭੁੱਚੋ ਮੰਡੀ ਨੇ ਭਗਤਾਂ ਨੂੰ,ਗੋਨਿਆਣਾ ਨੇ ਮੌੜ ਨੂੰ, ਬਠਿੰਡਾ 2 ਨੇ ਤਲਵੰਡੀ ਸਾਬੋ ਨੂੰ, ਬਠਿੰਡਾ 1 ਨੇ ਮੰਡੀ ਫੂਲ ਨੂੰ,ਅੰਡਰ 17 ਵਿੱਚ ਬਠਿੰਡਾ 1 ਨੇ ਬਠਿੰਡਾ 2 ਨੂੰ, ਭੁੱਚੋ ਨੇ ਮੰਡੀ ਕਲਾਂ ਨੂੰ,ਗੋਨਿਆਣਾ ਨੇ ਮੰਡੀ ਫੂਲ ਨੂੰ, ਤਲਵੰਡੀ ਸਾਬੋ ਨੇ ਭਗਤਾਂ ਨੂੰ,ਅੰਡਰ 19 ਵਿੱਚ ਮੰਡੀ ਫੂਲ ਨੇ ਮੌੜ ਨੂੰ,ਸੰਗਤ ਨੇ ਬਠਿੰਡਾ 2 ਨੂੰ,ਮੰਡੀ ਕਲਾਂ ਨੇ ਬਠਿੰਡਾ 1 ਨੂੰ, ਤਲਵੰਡੀ ਸਾਬੋ ਨੇ ਭਗਤਾਂ ਨੂੰ, ਫੁੱਟਬਾਲ ਅੰਡਰ 14 ਕੁੜੀਆਂ ਵਿੱਚ ਤਲਵੰਡੀ ਸਾਬੋ ਨੇ ਮੰਡੀ ਕਲਾਂ ਨੂੰ, ਮੰਡੀ ਫੂਲ ਨੇ ਭੁੱਚੋ ਨੂੰ,ਮੌੜ ਨੇ ਬਠਿੰਡਾ 2 ਨੂੰ,ਅੰਡਰ 17 ਵਿੱਚ ਬਠਿੰਡਾ 2 ਨੇ ਬਠਿੰਡਾ 1 ਨੂੰ,ਅੰਡਰ 19 ਵਿੱਚ ਸੰਗਤ ਨੇ ਭਗਤਾਂ ਨੂੰ, ਮੰਡੀ ਕਲਾਂ ਨੇ ਮੌੜ ਨੂੰ, ਤਲਵੰਡੀ ਸਾਬੋ ਨੇ ਮੰਡੀ ਫੂਲ ਨੂੰ, ਭੁੱਚੋ ਮੰਡੀ ਨੇ ਗੋਨਿਆਣਾ ਨੂੰ ਹਰਾਇਆ।ਪਾਵਰ ਲਿਫਟਿੰਗ ਅੰਡਰ 19 ਕੁੜੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋੜ ਕੁੜੀਆਂ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਜਸਵੀਰ ਕੌਰ,ਭੋਲਾ ਸਿੰਘ ਚੇਅਰਮੈਨ, ਮਹੇਸ਼ ਕੁਮਾਰ ਜ਼ਿਲ੍ਹਾ ਚੇਅਰਮੈਨ ਡੀ.ਸੀ.ਯੂ,ਪ੍ਰਿੰਸੀਪਲ ਜਸਵੀਰ ਸਿੰਘ ਬੇਗਾ,ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ, ਲੈਕਚਰਾਰ ਅਮਰਦੀਪ ਸਿੰਘ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਵਰਿੰਦਰ ਸਿੰਘ ਬਨੀ, ਰਾਕੇਸ਼ ਕੁਮਾਰ ਸਿੰਗਲਾ ਪ੍ਰਧਾਨ ਗਿਆਨ ਗੁਣ ਸਾਗਰ ਸਕੂਲ,ਕ੍ਰਿਸ਼ਨ ਕੁਮਾਰ ਸਿੰਗਲਾ ਵਾਈਸ ਪ੍ਰਧਾਨ ਗਿਆਨ ਗੁਣ ਸਾਗਰ ਸਕੂਲ , ਗੁਰਲਾਲ ਸਿੰਘ, ਸਤਿਨਾਮ ਸਿੰਘ, ਰਣਜੀਤ ਸਿੰਘ, ਰਾਜਿੰਦਰ ਸਿੰਘ ਢਿੱਲੋਂ, ਵਰਿੰਦਰ ਸਿੰਘ, ਲੈਕਚਰਾਰ ਭਿੰਦਰਪਾਲ ਕੌਰ,ਪ੍ਰਿੰਸੀਪਲ ਘਣਸ਼ਿਆਮ ਦਾਸ ਨਾਇਕ,ਗੁਰਮੀਤ ਸਿੰਘ ਰਾਮਗੜ੍ਹ ਭੂੰਦੜ, ਗੁਰਮੀਤ ਸਿੰਘ ਮਾਨ, ਹਰਬਿੰਦਰ ਸਿੰਘ ਨੀਟਾ, ਭੁਪਿੰਦਰ ਸਿੰਘ ਤੱਗੜ, ਸੁਖਵੀਰ ਕੌਰ, ਅੰਗਰੇਜ਼ ਸਿੰਘ, ਸੁਰਿੰਦਰ ਸਿੰਗਲਾ, ਜਗਮੋਹਨ ਸਿੰਘ, ਇਕਬਾਲ ਸਿੰਘ, ਜਸਵਿੰਦਰ ਸਿੰਘ ਪੱਕਾ, ਕੁਲਦੀਪ ਸਿੰਘ ਮੂਸਾ, ਅਮਨਦੀਪ ਸਿੰਘ, ਹਰਮੰਦਰ ਸਿੰਘ, ਜਸਵਿੰਦਰ ਸਿੰਘ, ਹਰਵਿੰਦਰ ਕੌਰ, ਹਾਜ਼ਰ ਸਨ