
ਮਾਨਸਾ, 14 ਅਕਤੂਬਰ: (ਸਾਰਾ ਯਹਾਂ/ਮੁੱਖ ਸੰਪਾਦਕ ):
ਖੇਡਾਂ ਵਿਚ ਆਪਣੀ ਪ੍ਰਤਿਭਾ ਸਦਕਾ ਖਿਡਾਰੀ ਵੱਡੀਆਂ ਮੱਲਾਂ ਮਾਰ ਰਹੇ ਹਨ, ਜੋ ਕਿ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਤਰਜਮਾਨੀ ਕਰਦਾ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।
ਵਿਧਾਇਕ ਨੇ ਕਿਹਾ ਕਿ ਸਾਡੇ ਨੌਜਵਾਨ ਮੁੰਡੇ ਕੁੜੀਆਂ ਅੱਜ ਕਿਸੇ ਵੀ ਖੇਤਰ ਵਿਚ ਕਿਸੇ ਨਾਲੋ ਘੱਟ ਨਹੀਂ ਹਨ। ਲੋੜ ਹੈ ਉਨਾਂ ਨੂੰ ਸਹੀ ਦਿਸ਼ਾ ਅਤੇ ਪਲੇਟਫਾਰਮ ਮੁਹੱਈਆ ਕਰਵਾਉਣ ਦੀ। ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਹੁਨਰਮੰਦ ਤੇ ਜਨੂਨੀ ਖਿਡਾਰੀਆਂ ਲਈ ਬਹੁਤ ਵਧੀਆ ਉਪਰਾਲਾ ਹੈ ਜਿਸ ਸਦਕਾ ਉਹ ਆਪਣਾ ਵੱਖਰਾ ਮੁਕਾਮ ਬਣਾਉਣ ਵਿਚ ਕਾਮਯਾਬ ਹੋਣਗੇ। ਇਸ ਮੌਕੇ ਉਨ੍ਹਾਂ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਵੰਡੇ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਦੂਜੇ ਦਿਨ ਹੋਏ ਵੁਸ਼ੂ ਮੁਕਾਬਲਿਆਂ ਵਿਚ 0-20 ਕਿਲੋ ਭਾਰ ਵਰਗ ਵਿਚ ਸੰਗਰੂਰ ਦੇ ਅਰਿਅਨ ਨੇ ਗੋਲਡ, ਮਾਨਸਾ ਦੇ ਹਰਮੀਤ ਨੇ ਸਿਲਵਰ ਮੈਡਲ ਜਿੱਤਿਆ, 20-24 ਕਿਲੋ ਭਾਰ ਵਰਗ ਵਿਚ ਸੰਗਰੂਰ ਦੇ ਪ੍ਰਭਜੋਤ ਸਿੰਘ ਨੇ ਗੋਲਡ, ਬਠਿੰਡਾ ਦੇ ਪ੍ਰਭਦੀਪ ਸਿੰਘ ਨੇ ਸਿਲਵਰ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ 24-28 ਕਿਲੋ ਵਿਚ ਸ਼ਹੀਦ ਭਗਤ ਸਿੰਘ ਨਗਰ ਦੇ ਅਜੈ ਨੇ ਗੋਲਡ, ਮਾਨਸਾ ਦੇ ਗਗਨਪ੍ਰੀਤ ਸਿੰਘ ਨੇ ਸਿਲਵਰ ਮੈਡਲ ਜਿੱਤਿਆ।
28-32 ਕਿਲੋ ਵਿਚ ਮਾਨਸਾ ਦੇ ਕਾਵਿਸ਼ ਭਾਰਦਵਾਜ ਨੇ ਗੋਲਡ, ਜਲੰਧਰ ਦੇ ਵੰਸ਼ ਸਹੋਤਾ ਨੇ ਸਿਲਵਰ ਮੈਲਡ ਹਾਸਲ ਕੀਤਾ। 32-36 ਕਿਲੋ ਭਾਰ ਵਿਚ ਸੰਗਰੂਰ ਦੇ ਜਸਕੀਰਤ ਸਿੰਘ ਨੇ ਗੋਲਡ, ਫਾਜ਼ਿਲਕਾ ਦੇ ਅਨੁਜ ਕੰਬੋਜ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। 36-39 ਕਿਲੋ ਵਿਚ ਬਠਿੰਡਾ ਦੇ ਬਾਵੇਸ਼ ਨੇ ਗੋਲਡ, ਜਲੰਧਰ ਦੇ ਪਾਰਸ ਖੋਸਲਾ ਨੇ ਸਿਲਵਰ ਮੈਡਲ ਜਿੱਤਿਆ। ਇਸੇ ਤਰ੍ਹਾਂ 39-42 ਕਿਲੋ ਭਾਰ ਵਰਗ ਵਿਚ ਜਲੰਧਰ ਦੇ ਪ੍ਰਿੰਸ ਨੇ ਗੋਲਡ, ਬਠਿੰਡਾ ਦੇ ਆਯਾਨ ਸਕਸੈਨਾ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। 42-45 ਕਿਲੋ ਵਿਚ ਬਠਿੰਡਾ ਦੇ ਹਰਸਾਹਿਬ ਨੇ ਗੋਲਡ, ਸੰਗਰੂਰ ਦੇ ਪ੍ਰੇਰਕ ਜੈਨ ਨੇ ਸਿਲਵਰ ਮੈਲਡ ਜਿੱਤਿਆ। 45-48 ਕਿਲੋ ਵਿਚ ਕਪੂਰਥਲਾ ਦੇ ਸਾਹਿਬਪ੍ਰੀਤ ਨੇ ਗੋਲਡ, ਜਲੰਧਰ ਦੇ ਅਭਿਨਾਸ਼ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ 48-52 ਕਿਲੋ ਭਾਰ ਵਰਗ ਵਿਚ ਮਾਨਸਾ ਦੇ ਏਕਮਜੀਤ ਸਿੰਘ ਨੇ ਗੋਲਡ, ਜਲੰਧਰ ਦੇ ਸਮਰਪ੍ਰੀਤ ਨੇ ਸਿਲਵਰ ਮੈਡਲ ਹਾਸਲ ਕੀਤਾ। 52-56 ਕਿਲੋ ਵਿਚ ਹੁਸ਼ਿਆਰਪੁਰ ਦੇ ਮੁਕਲ ਸ਼ਰਮਾ ਨੇ ਗੋਲਡ ਮੈਡਲ ਅਤੇ ਸੰਗਰੂਰ ਦੇ ਵਾਰਿਸ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ।
ਇਸ ਮੌਕੇ ਬੀ.ਡੀ.ਪੀ.ਓ. ਸੁਖਵਿੰਦਰ ਸਿੰਘ, ਜ਼ਿਲ੍ਹਾ ਖੇਡ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ, ਮਨਪ੍ਰੀਤ ਸੀਨੀਅਰ ਸਹਾਇਕ, ਭੋਲਾ ਸਿੰਘ ਨਰਿੰਦਰਪੁਰਾ, ਸ਼ਾਹਬਾਜ਼ ਸਿੰਘ, ਹਰਪ੍ਰੀਤ ਸਿੰਘ ਮੌਜੂਦ ਸਨ।
