*ਖਿਆਲਾ ਮੰਦਰ ਦੀ ਪੈਦਲ ਝੰਡਾ ਯਾਤਰਾ  ਚ ਹਜ਼ਾਰਾਂ ਦੀ ਗਿਣਤੀ ਚ ਪਹੁੰਚੇ ਸ਼ਰਧਾਲੂ*

0
73

 ਮਾਨਸਾ 04 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ)

ਹਰ ਸਾਲ ਸਾਵਣ ਦੇ ਮਹੀਨੇ ਵਿੱਚ ਸ਼੍ਰੀ ਦੁਰਗਾ ਮੰਦਰ ਖਿਆਲਾ ਕਲਾਂ ਕਮੇਟੀ ਵੱਲੋਂ ਹੋਣ ਵਾਲੀ ਪੈਦਲ ਝੰਡਾ ਯਾਤਰਾ ਇਸ ਵਾਰ ਐਤਵਾਰ ਨੂੰ ਬੜੀ ਹੀ ਸ਼ਰਧਾ ਨਾਲ ਸੰਪੰਨ ਹੋਈ। ਇਹ ਸਾਰਾ ਸਮਾਗਮ ਵਾਈਸ ਪ੍ਰਧਾਨ ਰਾਜ ਕੁਮਾਰ ਮਾਲਵਾ ਦੀ ਅਗਵਾਈ ਹੇਠ ਝੰਡਾ ਯਾਤਰਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਮਾਨਸਾ ਭੀਖੀ ਅਤੇ ਲਾਗਲੇ ਪਿੰਡਾਂ ਤੋਂ ਸ਼ਰਧਾਲੂਆਂ ਨੇ ਪੈਦਲ ਜਾ ਕੇ ਖਿਆਲਾਂ ਮੰਦਰ ਵਿਖੇ ਮੱਥਾ ਟੇਕਿਆ ਅਤੇ ਮਾਤਾ ਜੀ ਦਾ ਅਸ਼ੀਰਵਾਦ ਲਿਆ।ਇਹ ਜਾਣਕਾਰੀ ਦਿੰਦਿਆਂ ਸਕੱਤਰ ਰਾਜ ਕੁਮਾਰ ਜਿੰਦਲ ਨੇ ਦੱਸਿਆ ਕਿ ਮਾਤਾ ਦੇ ਭਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਰਮ ਪੁਜਯ ਮਾਤਾ ਬਿਮਲਾ ਦੇਵੀ ਜੀ ਉਭੇ ਵਾਲੇ ਵਿਸ਼ੇਸ਼ ਤੌਰ ਤੇ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਸਨ ।ਉਨ੍ਹਾਂ ਇਸ ਸਥਾਨ ਤੇ ਪਹੁੰਚ ਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੱਚੀ ਭਗਤੀ ਨਾਲ ਹੀ ਪ੍ਰਮਾਤਮਾਂ ਨੂੰ ਪਾਇਆ ਜਾ ਸਕਦਾ ਹੈ ਅਤੇ ਪ੍ਰਮਾਤਮਾਂ ਨੂੰ ਪਾਉਣ ਦਾ ਰਾਹ ਔਖਾ ਜ਼ਰੂਰ ਹੈ ਪਰ ਅਸੰਭਵ ਨਹੀਂ ਹੈ । ਇਸ ਲਈ ਪ੍ਰਮਾਤਮਾਂ ਦੀ ਸੱਚੀ ਭਗਤੀ ਸ਼ਰਧਾ ਅਤੇ ਵਿਸ਼ਵਾਸ ਨਾਲ ਕਰਨੀ ਚਾਹੀਦੀ ਹੈ।ਇਸ ਮੌਕੇ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਅਗਰਵਾਲ ਸਭਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਪਿੰਕਾ, ਜਾਗਰਣ ਮੰਚ ਦੇ ਪ੍ਰਧਾਨ ਬਲਜੀਤ ਸ਼ਰਮਾਂ, ਸਤਿਗੁਰੂ ਸੇਵਾ ਟਰੱਸਟ ਦੇ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾਂ ਨਾਲ ਪਹੁੰਚ ਕੇ ਮੱਥਾ ਟੇਕਿਆ ਅਤੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਹਨਾਂ ਮੰਦਰ ਕਮੇਟੀ ਵਲੋਂ ਕੀਤੇ ਗਏ ਪ੍ਰਬੰਧਾਂ ਲਈ ਉਹਨਾਂ ਨੂੰ ਵਧਾਈ ਦਿੱਤੀ ਅਤੇ ਕਮੇਟੀ ਵੱਲੋਂ ਵੀ ਡਾਕਟਰ ਵਿਜੇ ਸਿੰਗਲਾ ਸਮੇਤ ਨਾਲ ਗਏ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਮੇਟੀ ਮੈਂਬਰ ਰਿਟਾਇਰਡ ਇੰਜ ਸੰਜੀਵ ਜਿੰਦਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਝੰਡਾ ਯਾਤਰਾ ਸਮਾਗਮ ਲਈ ਪੁਖਤਾ ਪ੍ਰਬੰਧ ਕਰਨ ਦਾ ਯਤਨ ਕੀਤਾ ਗਿਆ ਹੈ ਅਤੇ ਆਈਆਂ ਸੰਗਤਾਂ ਲਈ ਭੰਡਾਰਾ ਅਤੁੱਟ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੰਦਰ ਵਿਖੇ ਉਸਾਰੀ ਦਾ ਕੰਮ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਲੋਕਾਂ ਦੇ ਸਹਿਯੋਗ ਨਾਲ ਪੂਰਾ ਕਰ ਲਿਆ ਜਾਵੇਗਾ। ਜਿਸ ਨਾਲ ਇੱਕ ਵੱਡਾ ਮੰਦਰ ਹਾਲ ਬਣਕੇ ਤਿਆਰ ਹੋ ਗਿਆ ਹੈ ਅਤੇ ਇਸ ਵਿੱਚ ਫਰਸ਼ ਆਦਿ ਲਗਾਕੇ ਇਸ ਨੂੰ ਮੁਕੰਮਲ ਕੀਤਾ ਜਾਵੇਗਾ। ਜਿਸ ਨਾਲ ਮੰਦਰ ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ ਸਮੇਂ ਸੰਗਤ ਨੂੰ ਕੋਈ ਦਿੱਕਤ ਨਹੀਂ ਆਵੇਗੀ।

ਪੁਲਿਸ ਪ੍ਰਸ਼ਾਸਨ ਵਲੋਂ ਵਿਵਸਥਾ ਬਣਾਏ ਰੱਖਣ ਲਈ ਵਿਸ਼ੇਸ਼ ਤੌਰ ਤੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਹੜੇ ਤਨਦੇਹੀ ਨਾਲ ਅਪਣੀ ਡਿਊਟੀ ਨਿਭਾ ਰਹੇ ਸਨ।ਇਸ ਸਮਾਗਮ ਸਮੇਂ ਖਿਆਲਾ ਕੀਰਤਨ ਮੰਡਲ ਦੇ ਮੈਂਬਰਾਂ ਵਲੋਂ ਇੱਕ ਵਿਸ਼ਾਲ ਭਜਨ ਗਾਇਨ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਜਿਸ ਵਿੱਚ ਭਜਨ ਗਾਇਕਾ ਵਲੋਂ ਕੀਤੇ ਜਾਂਦੇ ਮਾਤਾ ਦੀਆਂ ਭੇਟਾਂ ਦੇ ਗੁਣਗਾਨ ਸਮੇਂ ਸ਼ਰਧਾਲੂਆਂ ਵੱਲੋਂ ਨੱਚ ਟੱਪ ਕੇ ਹਾਜ਼ਰੀ ਲਗਵਾਈ ਜਾ ਰਹੀ ਸੀ। ਇਸ ਸਮਾਗਮ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਮਾਇਸਰ ਖਾਨਾਂ ਪੈਦਲ ਯਾਤਰਾ ਮੰਡਲ ਦੇ ਪ੍ਰਧਾਨ ਅਮਰ ਪੀ.ਪੀ.ਨੇ ਬਾਖੂਬੀ ਨਿਭਾਈ।ਇਸ ਸਮਾਗਮ ਸਮੇਂ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾਂ,ਕਾਰਜਕਾਰੀ ਜਨਰਲ ਸਕੱਤਰ ਰਜੇਸ਼ ਪੰਧੇਰ, ਪ੍ਰਵੀਨ ਜਿੰਦਲ, ਸੁਰੇਸ਼ ਜਿੰਦਲ, ਉਂਕਾਰ ਜਿੰਦਲ, ਲੋਕ ਰਾਮ ਜਿੰਦਲ, ਸੁਰਿੰਦਰ ਲਾਲੀ, ਮਨਮੋਹਿਤ ਗੋਇਲ, ਆਤਮਾ ਸਿੰਘ ਮੌਗਾ,ਅੰਗਰੇਜ਼ ਲਾਲ‌, ਰਾਮ ਦਾਸ ਫੱਤਾ, ਰਕੇਸ਼ ਤੋਤਾ, ਮਿੰਟਾਂ, ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਏ।

LEAVE A REPLY

Please enter your comment!
Please enter your name here