*ਖਾਲਿਸਤਾਨੀ ਝੰਡੇ ਲਾਉਣ ਦੇ ਮਾਮਲੇ ‘ਚ ਅਦਾਲਤ ਨੇ ਹਰਬੀਰ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ*

0
24

ਸ਼ਿਮਲਾ 12,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਥਿਤ ਵਿਧਾਨ ਸਭਾ ਭਵਨ ਦੇ ਬਾਹਰ ਖਾਲਿਸਤਾਨੀ ਝੰਡੇ ਲਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਹਰਬੀਰ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੰਜਾਬ ਦੇ ਮੋਰਿੰਡਾ ਤੋਂ ਗ੍ਰਿਫਤਾਰ ਕੀਤੇ ਹਰਬੀਰ ਸਿੰਘ ਨੂੰ ਜ਼ਿਲ੍ਹਾ ਪੱਧਰੀ ਅਦਾਲਤ ਧਰਮਸ਼ਾਲਾ ਵਿੱਚ ਪੇਸ਼ ਕੀਤਾ ਗਿਆ।

ਆਰੋਪੀ ਨੂੰ ਧਰਮਸ਼ਾਲਾ ਜ਼ਿਲ੍ਹਾ ਅਦਾਲਤ ‘ਚ ਕੀਤਾ ਗਿਆ। ਜੁਡਿਸ਼ੀਅਲ ਮੈਜਿਸਟਰੇਟ ਫਸਟ ਕਲਾਸ ਸ਼ਿਵਾਂਗੀ ਜੋਸ਼ੀ ਦੀ ਅਦਾਲਤ ‘ਚ ਆਰੋਪੀ ਨੂੰ ਪੇਸ਼ ਕੀਤਾ ਗਿਆ।ਜਿਸ ਮਗਰੋਂ ਮੁਲਜ਼ਮ ਨੂੰ 16 ਮਈ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

ਹਿਮਾਚਲ ਪੁਲਿਸ ਨੇ ਹਰਬੀਰ ਸਿੰਘ ਨੂੰ ਬੁੱਧਵਾਰ ਗ੍ਰਿਫਤਾਰ ਕੀਤਾ ਸੀ ਤੇ ਅੱਜ ਦੁਪਹਿਰ 2 ਵਜੇ ਤੋਂ ਬਾਅਦ ਜ਼ਿਲ੍ਹਾ ਅਦਾਲਤ ਧਰਮਸ਼ਾਲਾ ਵਿੱਚ ਪੇਸ਼ ਕੀਤਾ। ਹਰਬੀਰ ਨੂੰ ਖਾਲਿਸਤਾਨ ਦਾ ਝੰਡਾ ਲਾਉਣ ਤੇ ਕੰਧ ਉੱਪਰ ਖਾਲਿਸਤਾਨ ਦੇ ਨਾਅਰੇ ਲਿਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ 8 ਮਈ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਥਿਤ ਵਿਧਾਨ ਸਭਾ ਭਵਨ ਦੇ ਬਾਹਰ ਖਾਲਿਸਤਾਨੀ ਝੰਡੇ ਲਗਾਏ ਗਏ ਸਨ।

ਮੋਰਿੰਡਾ ਦੇ ਵਾਰਡ ਨੰਬਰ ਇੱਕ ਦੇ ਵਸਨੀਕ ਹਰਵੀਰ ਸਿੰਘ ਉਰਫ਼ ਰਾਜੂ ਨੂੰ ਹਿਮਾਚਲ ਪ੍ਰਦੇਸ਼ ਪੁਲਿਸ ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਗ੍ਰਿਫ਼ਤਾਰੀ ਧਰਮਸ਼ਾਲਾ ਸਥਿਤ ਵਿਧਾਨ ਸਭਾ ਦੇ ਗੇਟ ਅੱਗੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੇ ਮਾਮਲੇ ਵਿੱਚ ਹੋਈ ਸੀ। 

ਵਿਸ਼ੇਸ਼ ਜਾਂਚ ਟੀਮ ਦੇ ਇੰਚਾਰਜ ਵਿਮੁਕਤ ਰੰਜਨ ਦੀ ਅਗਵਾਈ ਹੇਠ ਆਈ ਹਿਮਾਚਲ ਪੁਲਿਸ ਦੀ ਟੀਮ ਨੇ ਮੋਰਿੰਡਾ ਪੁਲਿਸ ਨੂੰ ਸੂਚਨਾ ਦੇਣ ਉਪਰੰਤ ਸ਼ੂਗਰ ਮਿੱਲ ਰੋਡ ’ਤੇ ਪੈਂਦੇ ਵਾਰਡ ਨੰਬਰ ਇੱਕ ਦੇ ਮਰਹੂਮ ਰਾਜਿੰਦਰ ਸਿੰਘ ਦੇ ਘਰ ਛਾਪਾ ਮਾਰ ਕੇ ਹਰਵੀਰ ਸਿੰਘ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਬਕਾਇਦਾ ਮੋਰਿੰਡਾ ਥਾਣੇ ਵਿੱਚ ਐਫਆਈਆਰ ਵੀ ਦਰਜ ਕਰਵਾਈ ਹੈ। 

ਹਿਮਾਚਲ ਪੁਲਿਸ ਦੀ ਟੀਮ ਨੇ ਸ੍ਰੀ ਚਮਕੌਰ ਸਾਹਿਬ ਤਹਿਸੀਲ ਵਿੱਚ ਪੈਂਦੇ ਪਿੰਡ ਰੁੜਕੀ ਹੀਰਾਂ ਵਿੱਚ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾ ਮਾਰਿਆ ਸੀ ਪਰ ਉਹ ਨਹੀਂ ਮਿਲਿਆ। 

LEAVE A REPLY

Please enter your comment!
Please enter your name here