ਮਾਨਸਾ 08,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ) : ਅੱਜ ਲੱਲੂਆਣਾ ਰੋਡ ਦੇ ਵਾਸੀਆਂ ਵੱਲੋਂ ਮੀਟਿੰਗ ਕਰਕੇ ਖਾਲਸਾ ਸਕੂਲ ਵਾਲੀ ਸੜਕ ਤੇ ਸਬਜ਼ੀਆਂ ਦੀਆਂ ਰੇਹੜੀਆਂ ਵਾਲਿਆਂ ਵਲੋਂ ਕੀਤੇ ਕਬਜੇ ਖਾਲੀ ਕਰਵਾਉਣ ਲਈ ਵਿਚਾਰ ਵਟਾਂਦਰਾ ਕਰਨ ਉਪਰੰਤ ਕਾਰਜ ਸਾਧਕ ਅਫ਼ਸਰ ਮਾਨਸਾ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਅਤੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਮਾਨਸਾ ਨੂੰ ਮੰਗ ਪੱਤਰ ਦੇ ਕੇ ਕਬਜ਼ੇ ਖਾਲੀ ਕਰਵਾਉਣ ਲਈ ਬੇਨਤੀ ਕੀਤੀ ਗਈ।
ਇਸ ਸਮਸਿਆਂ ਦੇ ਹੱਲ ਲਈ ਪ੍ਰਸ਼ਾਸਨ ਵੱਲੋਂ ਡੀ.ਐਸ.ਪੀ.ਸਾਹਿਬ ਮਾਨਸਾ ਦੀ ਅਗਵਾਈ ਹੇਠ ਇੱਕ ਕਮੇਟੀ ਬਣਾ ਕੇ ਇਹ ਕਬਜ਼ੇ ਖਾਲੀ ਕਰਵਾਉਣ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਡੀ.ਐਸ.ਪੀ.ਮਾਨਸਾ ਨੇ ਕਾਰਜ ਸਾਧਕ ਅਫ਼ਸਰ ਮਾਨਸਾ ਨਾਲ ਸ਼ਹਿਰ ਦੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਮੀਟਿੰਗ ਕਰਕੇ ਪ੍ਰੋਗਰਾਮ ਉਲੀਕਦਿਆਂ ਸ਼ਾਮ ਤੱਕ ਕਬਜ਼ੇ ਖਾਲੀ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਡਾਕਟਰ ਵਿਜੇ ਸਿੰਗਲਾ, ਮੱਘਰ ਮੱਲ ਖਿਆਲਾਂ, ਕੌਂਸਲਰ ਪ੍ਰੇਮ ਸਾਗਰ ਭੋਲਾ, ਕੌਂਸਲਰ ਵਿਸ਼ਾਲ ਜੈਨ ਗੋਲਡੀ,ਅਮਨ ਮਿੱਤਲ, ਸੰਦੀਪ ਸ਼ਰਮਾ, ਕ੍ਰਿਸ਼ਨ ਸੇਠੀ,ਗੁਰਤੇਜ ਜਗਰੀ, ਸੰਜੀਵ ਪਿੰਕਾ, ਬਲਜੀਤ ਕੜਵਲ, ਦਰਸ਼ਨ ਸਿੰਘ, ਅਸ਼ਵਨੀ ਸ਼ਰਮਾ, ਬਿੰਦਰ ਪਾਲ, ਵਿਜੇ ਜੈਨ, ਸ਼ਾਮ ਲਾਲ ਗੋਇਲ,ਵਿਸ਼ਵਦੀਪ ਬਰਾੜ ਸਮੇਤ ਸਾਰੇ ਸ਼ਹਿਰ ਪ੍ਰਤੀ ਵਧੀਆ ਸੋਚ ਰੱਖਣ ਵਾਲੇ ਇਨਸਾਨ ਹਾਜ਼ਰ ਸਨ।