ਮਾਨਸਾ 12 ਮਈ (ਸਾਰਾ ਯਹਾਂ/ਔਲਖ )ਪੰਜਾਬ ਸਰਕਾਰ ਨੂੰ ਆਕਸੀਜਨ ਕੰਸਨਟੇਟਰ ਭੇਟ ਕੀਤੇ ਗਏ ਹਨ ਜਿਨਾ ਵਿਚੋਂ ਮਾਨਸਾ ਜਿਲੇ ਦੇ ਹਿੱਸੇ 10 ਕੰਨਸਨਟੇਟਰ ਆਏ ਹਨ। ਜਿਸ ਵਿੱਚ ਇੱਕ ਕਨਸਨਟੇਟਰ ਦੀ ਕਪੈਸਟੀ 5 ਲੀਟਰ ਦੀ ਹੈ, ਖਾਲਸਾ ਏਡ ਵਲੋ ਭੇਟ ਕੀਤੇ 10 ਕੰਨਸਨਟੇਟਰ ਨਾਲ ਮਾਨਸਾ ਜਿਲੇ ਦੇ ਵਾਸੀਆਂ ਵਿਚੌਂ ਆਕਸੀਜਨ ਮੁਕਣ ਦਾ ਭੈਅ ਖਤਮ ਹੋ ਗਿਆ ਹੈ। ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ ਅੱਜ 1376 ਨਾਗਰਿਕਾਂ ਨੂੰ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 59459 ਹੋ ਗਿਆ ਹੈ।ਉਹਨਾਂ ਕਿਹਾ ਕਿ ਅੱਜ ਜਿਲੇ੍ ਵਿੱਚ 18 ਤੋਂ 44 ਸਾਲ ਦੇ ਉਮਰ ਵਰਗ ਦੇ ਟੀਕਾਕਰਨ ਦੇ ਪਹਿਲੇ ਗੇੜ ਦੇ ਦੂਜੇ ਦਿਨ 122 ਉਸਾਰੀ ਕਾਮਿਆ ਵੱਲੋਂ ਕੋਵਿਡ ਟੀਕਾਕਰਣ ਕਰਵਾਇਆ ਗਿਆ।ਜਿਲ੍ਹਾ ਟੀਕਾਕਰਨ ਅਫਸਰ ਡਾ.ਵਿਜੇ ਕੁਮਾਰ ਨੇਂ ਕਿਹਾ ਕਿ ਮਿਤੀ 12 ਮਈ ਦਿਨ ਬੁੱਧਵਾਰ ਨੁੰ 45 ਸਾਲ ਤੋਂ ਜਿਆਦਾ ਉਮਰ ਦੇ ਨਾਗਰਿਕਾਂ ਨੂੰ ਜਿਲੇ੍ਹ ਦੀਆਂ ਸਾਰੀਆਂ ਸਰਕਾਰੀ ਸਿਹਤ ਭੀਖੀ, ਖਿਆਲਾਂ ਕਲਾਂ ਬੁਢਲਾਡਾ, ਬਰੇਟਾ, ਝੁਨੀਰ ਸਰਦੂਲਗੜ੍ਹ , ਪ੍ਰਾਇਮਰੀ ਸਿਹਤ ਕੇਂਦਰ, ਕਮਿਉਨਿਟੀ ਸਿਹਤ ਕੇਂਦਰ ਅਤੇ ਚੁਨਿੰਦੇ ਤੰਦਰੂਸਤ ਸਿਹਤ ਕੇਂਦਰਾ ਵਿੱਚ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ ।ਇਸ ਤੋਂ ਇਲਾਵਾ ਬਲਾਕ ਖਿਆਲਾਂ ਦੇ ਪਿੰਡ ਬੁਰਜ ਢਿਲਵਾਂ, ਬਲਾਕ ਭੀਖੀ ਦੇ ਸਨਾਤਨ ਧਰਮ ਮੰਦਰ ਵਿਖੇ ਵੀ ਕਰੋਨਾ ਟੀਕਾਕਰਨ ਕੈਂਪ ਲਗਾਈਆ ਗਿਆ।
ਅੱਜ ਜਿਲੇ ਵਿੱਚ 378ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਇਕੱਤਰ ਕੀਤੈ 164059 ਸੈਪਲਾ ਤੋਂ ਰਿਪੋਰਟਾਂ ਵਿਚੋਂ 10338 ਕੋਵਿਡ ਪੋਜੀਟਿਵ ਪਾਏ ਗਏ ਹਨ|, ਮਿਸ਼ਨ ਫਤਿਹ ਤਹਿਤ ਜਿਲੇ ਦੇ। 6805 ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ ##### ਹੋ ਗਈ ਹੈ।ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3468 ਹੈ।ਜਿਲੇ੍ ਵਿੱਚ ਅੱਜ 7 ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਅੱਜ 156 ਮਰੀਜਾਂ ਨੂੰ ਫਤੇਹ ਕਿੱਟਾਂ ਦੀ ਵੰਡ ਕੀਤੀ ਗਈ।ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੋਸਲ ਮੀਡਿਆ ‘ਤੇ ਫੈਲ ਰਹੀਆਂ ਅਫਵਾਹਾਂ ਤੇ ਵਿਸ਼ਵਾਸ ਨ ਕੀਤਾ ਜਾਵੇ। ਕੋਵਿਡ 19 ਦਾ ਛੇਤੀ ਪਤਾ ਲਗਾਉਣ ਲਈ ਟੈਸਟਿੰਗ ਬਹੁਤ ਹੀ ਜਰੂਰੀ ਹੈ। ਜੇ ਜਾਂਚ ਸ਼ੁਰੂ ਆਤੀ ਪੜਾਅ ਤੇ ਕਰਵਾ ਲਈ ਜਾਵੇ ਤਾਂ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਸਮੇਂ ਸਿਰ ਜਾਂਚ ਕਰਵਾਉਣ ਕਰਕੇ ਮੌਤ ਦਰ ਵੀ ਘੱਟ ਜਾਵੇਗੀ। ਲੋਕ ਜਲਦੀ ਜਾਂਚ ਕਰਵਾਉਣ ਤੋਂ ਝਿਜਕਦੇ ਹਨ, ਜਿਸ ਨਾਲ ਅਜਿਹੇ ਵਿਆਕਤੀਆਂ ਵਿਚ ਬਿਮਾਰੀ ਦੀ ਗੰਭੀਰਤਾ ਹੋ ਜਾਂਦੀ ਹੈ। ਉਹ ਅਣਜਾਣੇ ਵਿਚ ਇਸ ਦੇ ਫੈਲਣ ਲਈ ਵੀ ਜਿੰਮੇਵਾਰ ਹੁੰਦੇ ਹਨ।