*ਖਾਣ ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟੀ ਜਾਂ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਦੋਸ਼ੀਆਂ ਤੇ ਹੋਵੇਗੀ ਕਾਰਵਾਈ- ਸਿਵਲ ਸਰਜਨ ਮਾਨਸਾ ਡਾ ਜਸਵਿੰਦਰ ਸਿੰਘ*

0
61

ਮਾਨਸਾ , 19 ਜੂਨ-  (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੁਆਰਾ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹਈਆ ਕਰਾਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ  ਸਿਵਲ ਸਰਜਨ ਮਾਨਸਾ ਡਾ ਜਸਵਿੰਦਰ ਸਿੰਘ ਦੀ ਰਹਿਨਮਈ ਹੇਠ ਪਿੰਡ ਬੁਰਜ ਢਿਲਵਾਂ ਵਿਖੇ ਸਿਹਤ ਵਿਭਾਗ ਅਤੇ ਪੁਲਸ ਦੀ ਸਾਂਝੀ ਨਿਗਰਾਨੀ ਹੇਠ  ਸ਼ੱਕ ਦੇ ਆਧਾਰ ਤੇ  ਦੇਸੀ ਘੀ ਅਤੇ ਰਿਫਾਈਂਡ ਆਇਲ ਦੇ ਸੈਂਪਲ ਲਏ ਗਏ ,ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋ ਸੈਂਪਲ ਦੇਸੀ ਘੀ ਦੇ ਅਤੇ ਇੱਕ ਸੈਂਪਲ ਰਿਫਾਈਂਡ ਆਇਲ ਦਾ ਲਿਆ ਗਿਆ, ਇਹ  ਤਿੰਨ ਸੈਂਪਲ ਲੈਬਾਰਟਰੀ ਵਿਖੇ ਜਾਂਚ ਲਈ ਭੇਜ ਦਿੱਤੇ ਗਏ ਹਨ ਸੈਂਪਲ ਦਾ ਰਿਜ਼ਲਟ ਆਉਣ ਤੋਂ ਬਾਅਦ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਸਿਵਲ ਸਰਜਨ ਮਾਨਸਾ ਡਾ. ਜਸਵਿੰਦਰ ਸਿੰਘ ਨੇ  ਜ਼ਿਲ੍ਹੇ ਦੇ ਸਮੂਹ ਕਰਿਆਨੇ ਦੇ ਦੁਕਾਨਾਂ,ਹਲਵਾਈ, ਦੋਧੀ, ਡੇਅਰੀਆਂ ਅਤੇ ਖਾਣ ਪੀਣ ਨਾਲ ਸਬੰਧਤ ਹੋਰ ਵਸਤਾਂ ਦੇ ਵਪਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੇ ਕਿ ਖਾਣ ਪੀਣ ਨਾਲ ਸਬੰਧਤ ਜੋ ਵੀ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਜਾਂ ਵੇਚੀਆਂ ਜਾਂਦੀਆਂ ਹਨ ਉਹ ਸਾਰੀਆਂ ਵਸਤਾਂ ਗੌਰਮਿੰਟ ਦੇ ਮਾਪਦੰਡ ਅਨੁਸਾਰ ਪੂਰੀਆਂ ਹੋਣ,ਕਿਸੇ ਕਿਸਮ ਦੀ ਅਣਗਹਿਲੀ ਜਾਂ ਮਿਲਾਵਟ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਪੈਦਾ ਕਰੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।ਇਸ ਟੀਮ ਵਿਚ ਸ੍ਰੀਮਤੀ ਸੀਮਾ ਰਾਣੀ ਫੂਡ ਸੇਫਟੀ ਅਫਸਰ, ਸ੍ਰੀ ਅਮਰਿੰਦਰ ਸਿੰਘ ਫੂਡ ਸੇਫਟੀ ਅਫਸਰ, ਸ੍ਰੀ ਲਕਸ਼ਵੀਰ ਸਿੰਘ ਫੂਡ ਕਲਰਕ ,ਵੇਦ ਪ੍ਰਕਾਸ਼ ਦਰਜਾ ਚਾਰ ਸਮੇਤ ਪੁਲਸ ਕਰਮਚਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here