*ਖਾਣ-ਪੀਣ ਦੀਆਂ ਵਸਤੂਆਂ ਦੀਆਂ ਥੋਕ ਅਤੇ ਪ੍ਰਚੂਨ ਕੀਮਤਾ ‘ਚ ਵੱਡਾ ਅੰਤਰ*

0
282

ਬੁਢਲਾਡਾ 26 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ)–ਮਹਿੰਗਾਈ ਦਾ ਤੇਜ਼ ਰਫ਼ਤਾਰ ਦੌੜ ਰਿਹਾ ਘੋੜਾ ਆਮ ਲੋਕਾਂ ਦਾ ਕੰਚੂਬਰ ਕੱਢਦਾ ਨਜ਼ਰ ਆ ਰਿਹਾ ਹੈ। ਮਹਿੰਗਾਈ ਦੀ ਮਾਰ ਸਮੁੱਚੇ ਦੇਸ ਵਾਸੀਆਂ ਲਈ ਵੱਡੀ ਮੁਸੀਬਤ ਬਣ ਚੁੱਕੀ ਹੈ। ਕਰੋਨਾਂ ਵਰਗੀ ਭਿਆਨਕ ਮਹਾਂਮਾਰੀ ਨਾਲ ਦੇਸ ਵਿੱਚ ਪੈਦਾ ਹੋਈ ਬੇਰੁਜਗਾਰੀ ਨੇ ਪਹਿਲਾਂ ਤੋਂ ਹੀ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।  ਮਹਿੰਗਾਈ ਦਾ ਮੁੱਦਾ ਕੇਂਦਰ ਤੇ ਰਾਜ ਸਰਕਾਰਾਂ ਦਾ ਰਾਜ ਸੰਭਾਲ ਰਹੇ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਕਿਓ ਨਜ਼ਰ ਨਹੀਂ ਆ ਰਿਹਾ। ਇਹ ਗੱਲ ਸਮਝ ਤੋਂ ਬਾਹਰ ਹੈ ਕਿ ਮਹਿੰਗਾਈ ਦੇ ਤੇਜ਼ ਰਫ਼ਤਾਰ ਦੌੜ ਰਹੇ ਘੋੜੇ ਦੀ ਲਗਾਮ ਸਰਕਾਰਾਂ ਵੱਲੋਂ ਵੱਡੇ ਵਪਾਰਕ ਘਰਾਂਣਿਆ ਦੇ ਹੱਥਾਂ ਵਿੱਚ ਫੜ੍ਹਾ ਦਿੱਤੀ ਹੈ। ਅਜਾਦੀ ਦੇ ਬਾਅਦ ਕਦੇ ਵੀ ਮਹਿੰਗਾਈ ਦਰ ਦੀ ਰਫ਼ਤਾਰ ਇਸ ਤਰ੍ਹਾਂ ਨਹੀਂ ਰਹੀ। ਪਿਛਲੇ ਥੋੜੇ ਜਿਹੇ ਮਹੀਨਿਆਂ ਵਿੱਚ ਆਮ ਲੋਕਾਂ ਦੀਆਂ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਦੇ ਵਾਧੇ ਦੀ 37.6 ਪ੍ਰਤੀਸ਼ਤ ਮਹਿੰਗਾਈ ਦਰਜ ਹੋਈ ਹੈ। ਮਹਿੰਗਾਈ ਨੇ ਲੋਕਾਂ ਦਾ ਕੰਚੂਬਰ ਕੱਢਕੇ ਰੱਖ ਦਿੱਤਾ ਹੈ। ਥੋਕ ਤੇ ਪ੍ਰਚੂਨ ਦੀ ਵਿਕਰੀ ਦਾ ਵੱਡਾ ਅੰਤਰ ਲੋਕਾਂ ਦੀ ਜੇਬ ‘ਤੇ ਵੱਡਾ ਬੋਝ ਪਾਉਂਦਾ ਹੈ। ਸਭ ਤੋਂ ਵੱਡੀ ਉਦਾਹਰਨ ਫਲਾਂ ਅਤੇ ਸਬਜੀਆਂ ਦੇ ਥੋਕ ਭਾਅ ਵਿੱਚ ਬਹੁਤ ਵੱਡਾ ਅੰਤਰ ਹੈ। ਆਮ ਜਨਤਾ ਦੀ ਇਸ ਸਮੱਸਿਆ ਨੂੰ ਪ੍ਰਸ਼ਾਸਨ ਦੀ ਕਿਸੇ ਅਧਿਕਾਰੀ ਦੀ ਨਜ਼ਰ ਨਹੀਂ ਪੈ ਰਹੀ। ਕਰੋਨਾਂ ਮਹਾਂਮਾਰੀ ਦੀਆਂ ਦੋ ਲਹਿਰਾਂ ਨਾਲ ਦੇਸ਼ ਦੇ ਹਰ ਵਰਗ ਦੇ ਰੁਜਗਾਰ ਦੀ ਸਥਿਤੀ ਡਾਂਵਾ-ਡੋਲ ਹੈ। ਜੇਕਰ ਕਰੋਨਾ ਦੀ ਤੀਜੀ ਲਹਿਰ ਦੇ ਸਾਹਮਣੇ ਦਿੱਖ ਰਹੀ ਮਾਰ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਦੇਸ ਦਾ ਹਰ ਨਾਗਰੀਕ ਦੀਵਾਲੀਆ ਹੋ ਜਾਵੇਗਾ ਅਤੇ ਉਸ ਨੂੰ ਆਪਣੇ ਪਰਿਵਾਰਾਂ ਦਾ ਪਾਲਣ-ਪੋਸਣ ਕਰਨਾ ਮੁਸਕਿਲ ਹੋ ਜਾਵੇਗਾ। ਫ਼ਲਾਂ ਅਤੇ ਸਬਜੀਆਂ ਦੇ ਥੋਕ ਅਤੇ ਰਿਟੇਲ ਰੇਟਾ ਵਿੱਚ ਅੰਤਰ ਵੀ ਮਹਿੰਗਾਈ ਨੂੰ ਕਾਫੀ ਬੜਾਵਾ ਦੇ ਰਹੇ ਹਨ। ਜਿਵੇ ਸੇਬ ਦਾ ਥੋਕ ਰੇਟ 120 ਰੁਪਏ ਕਿਲੋ ਅਤੇ ਰਿਟੇਲ ਰੇਟ ਵਿੱਚ 250 ਰੁਪਏ ਕਿਲੋ, ਇਸੇ ਤਰ੍ਹਾਂ ਅਨਾਰ ਥੋਕ ਰੇਟ ਵਿੱਚ 80 ਰੁਪਏ ਜਦਕਿ ਰਿਟੇਲ ਵਿੱਚ 200 ਰੁਪਏ ਕਿਲੋੋ ਇਸੇ ਤਰ੍ਹਾਂ ਮਹਿੰਗੇ ਭਾਅ ਬਜਾਰਾਂ ਵਿੱਚ ਵਿਕ ਰਹੇ ਹਨ। ਇਸ ਤਰ੍ਹਾਂ ਸਬਜੀਆਂ ਦੇ ਥੋਕ ਰੇਟ ਅਤੇ ਰਿਟੇਲ ਰੇਟਾਂ ਵਿੱਚ ਵੀ ਬਹੁਤ ਵੱਡਾ ਅੰਤਰ ਦੇਖਿਆ ਜਾ ਰਿਹਾ ਹੈ। ਆਲੂ ਥੋਕ ਰੇਟ 08 ਰੁਪਏ ਕਿਲੋਂ ਜਦੋਂ ਕਿ ਰਿਟੇਲ ਰੇਟ ਵਿੱਚ 20 ਰੁਪਏ ਕਿਲੋ। ਪਿਆਜ ਥੋਕ ਵਿੱਚ 20 ਰੁਪਏ ਤੇ ਰਿਟੇਲ ਵਿੱਚ 30 ਰੁਪਏ ਕਿਲੋ। ਇਸੇ ਤਰ੍ਹਾਂ ਹਰੇ ਮਟਰ 35 ਰੁਪਏ ਥੋਕ ਅਤੇ ਰਿਟੇਲ ਵਿੱਚ 120 ਰੁਪਏ ਕਿਲੋਂ। ਇਸੇ ਤਰ੍ਹਾਂ ਟਮਾਟਰ 40 ਰੁਪਏ ਕਿਲੋ ਥੋਕ ਰੇਟ ਵਿੱਚ ਅਤੇ ਰਿਟੇਲ ਵਿੱਚ 80 ਰੁਪਏ ਕਿਲੋ। ਇਸੇ ਤਰ੍ਹਾਂ ਖੀਰਾ ਟਮਾਟਰ, ਲੱਸਣ, ਗੋਭੀ ਆਦਿ ਸਬਜੀਆਂ ਦੇ ਥੋਕ ਤੇ ਰਿਟੇਲ ਰੇਟਾਂ ਵਿੱਚ ਵੀ ਵੱਡਾ ਅੰਤਰ ਸਬਜੀਆਂ ਮੰਡੀਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸਬਜੀਆਂ ਵਾਲੇ ’ਗ੍ਰਾਹਕਾਂ ਨੂੰ ਆਪਣਾ ਮੰਨ ਮਰਜੀ ਦਾ ਦੁੱਗਣਾ-ਤਿਗਣਾ ਰੇਟ ਲਗਾਕੇ ਸਬਜੀਆਂ ਵੇਚ ਰਹੇ ਹਨ। ਇਸ ਮਹਿੰਗਾਈ ਵਿੱਚ ਆਮ ਨਾਗਰਿਕ ਪਿਸ ਰਿਹਾ ਹੈ। ਇਸੇ ਤਰ੍ਹਾਂ ਕਰਿਆਨਾ ਬਜਾਰ ਦੇ ਥੋਕ ਅਤੇ ਰਿਟੇਲ ਰੇਟਾਂ ਦੇ ਅੰਦਰ ਵੀ ਜਨਤਾ ਤੇ ਮਹਿੰਗਾਈ ਦੀ ਮਾਰ ਪਾ ਰਿਹਾ ਹੈ। ਜਿਵੇ ਕਿ ਸਰੋਂ ਦੇ ਤੇਲ ਦੀ ਬੋਤਲ 90 ਰੁਪਏ ਤੋਂ ਲੈ ਕੇ 180 ਰੁਪਏ ਤੱਕ ਆਮ ਕਰਿਆਣੇ ਦੀਆਂ ਦੁਕਾਨਾਂ ‘ਤੇ ਦੁਕਾਨਦਾਰ ਵੇਚਕੇ ਗ੍ਰਾਹਕਾਂ ਦੀ ਲੁੱਟ ਕਰ ਰਹੇ ਹਨ, ਜਿਸ ਵੱਲ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਦਾ ਕੋਈ ਧਿਆਨ ਨਹੀਂ। ਜਿਕਰਯੋਗ ਹੈ ਕਿ ਸੋਸਲ ਮੀਡੀਆਂ ਤੇ ਕਈ ਵਾਰ ਵਾਇਰਲ ਵੀਡੀਓ ਵਿੱਚ ਫ਼ਲ ਅਤੇ ਸਬਜੀਆਂ ਨੂੰ ਕੈਮੀਕਲ ਮਿਲੇ ਪਾਣੀ ਵਿੱਚ ਡੁਬੋ ਕੇ ਤਾਜ਼ਾ ਕਰਦਿਆਂ ਦਿਖਾਇਆ ਜਾ ਰਿਹਾ ਹੈ, ਜੋ ਕਿ ਮਨੁੱਖੀ ਸਿਹਤ ਲਈ ਬਹੁਤ ਜਿਆਦਾ ਹਾਨੀਕਾਰਕ ਹੈ। ਸਬੰਧਤ ਵਿਭਾਗ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਣ ਲਈ ਧਿਆਨ ਦੇਕੇ ਕੁਝ ਰਾਹਤ ਦਿਵਾ ਸਕਦਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਲੋਕਾਂ ਨੂੰ ਮਹਿੰਗਾਈ ਤੋਂ ਕਿਸ ਤਰ੍ਹਾਂ ਰਾਹਤ ਮਿਲਦੀ ਹੈ।

LEAVE A REPLY

Please enter your comment!
Please enter your name here