ਫਗਵਾੜਾ 13 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਨਵੀਂ ਬਣੀ ਸੰਸਥਾ ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਵੱਲੋਂ ਖਾਟੂ ਸ਼ਿਆਮ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਛੁਆਰੇ ਵਾਲੇ ਦੁੱਧ ਦਾ ਲੰਗਰ ਸਥਾਨਕ ਲੋਹਾ ਮੰਡੀ ਰੋਡ ’ਤੇ ਸਥਿਤ ਸੂਰੀ ਐਗਰੋ ਫਲੋਰ ਮਿੱਲ ਵਿਖੇ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਲਾਇਨ ਸੰਜੀਵ ਸੂਰੀ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਲੰਗਰ ਦਾ ਉਦਘਾਟਨ ਡਿਸਟ੍ਰਿਕਟ 321-ਡੀ ਦੇ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਵਲੋਂ ਕਰਵਾਇਆ ਗਿਆ। ਉਨ੍ਹਾਂ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਖਾਟੂ ਸ਼ਿਆਮ ਜੈਅੰਤੀ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖਾਟੂ ਸ਼ਿਆਮ ਜੀ ਨੂੰ ਹਾਰਿਆਂ ਦਾ ਸਹਾਰਾ ਮੰਨਿਆ ਜਾਂਦਾ ਹੈ। ਜਦੋਂ ਵੀ ਜੀਵਨ ਵਿੱਚ ਨਿਰਾਸ਼ਾ ਮਹਿਸੂਸ ਹੋਵੇ ਤਾਂ ਖਾਟੁ ਸ਼ਿਆਮ ਜੀ ਦਾ ਸਿਮਰਨ ਕਰਨਾ ਚਾਹੀਦਾ ਹੈ। ਉਹਨਾਂ ਦੀ ਕਿਰਪਾ ਨਾਲ ਜ਼ਿੰਦਗੀ ਦੀ ਹਾਰ ਵੀ ਜਿੱਤ ਵਿੱਚ ਬਦਲ ਜਾਂਦੀ ਹੈ। ਲਾਇਨ ਸੰਜੀਵ ਸੂਰੀ ਨੇ ਦੱਸਿਆ ਕਿ ਖਾਟੂ ਸ਼ਿਆਮ ਜੀ ਮਹਾਭਾਰਤ ਕਾਲ ਦੌਰਾਨ ਪਾਂਡਵ ਪੁੱਤਰ ਭੀਮ ਦੇ ਸਪੁੱਤਰ ਸਨ, ਜਿਨ੍ਹਾਂ ਨੂੰ ਭਗਵਾਨ ਸ਼੍ਰੀ ਰਾਮ ਤੋਂ ਬਾਅਦ ਦੁਨੀਆ ਦਾ ਦੂਜਾ ਅਤੇ ਸਰਬਉੱਤਮ ਤੀਰਅੰਦਾਜ਼ ਮੰਨਿਆ ਜਾਂਦਾ ਹੈ। ਉਹਨਾਂ ਨੂੰ ਖੁਦ ਉਹਨਾਂ ਤੋਂ ਬਿਨਾਂ ਕੋਈ ਨਹੀਂ ਹਰਾ ਸਕਦਾ ਸੀ। ਇਨ੍ਹਾਂ ਨਾਲ ਦੁੱਧ ਦੇ ਚਮਤਕਾਰ ਦੀ ਕਹਾਣੀ ਵੀ ਜੁੜੀ ਹੋਈ ਹੈ। ਇਸ ਲਈ ਦੁੱਧ ਦਾ ਲੰਗਰ ਲਗਾਇਆ ਗਿਆ ਹੈ। ਇਸ ਮੌਕੇ ਕਲੱਬ ਦੇ ਸਕੱਤਰ ਲਾਇਨ ਦਿਨੇਸ਼ ਖਰਬੰਦਾ,ਕੈਸ਼ੀਅਰ ਲਾਇਨ ਅਜੇ ਕੁਮਾਰ, ਪੀ.ਆਰ.ਓ. ਲਾਇਨ ਸਤਵਿੰਦਰ ਸਿੰਘ ਭਮਰਾ, ਲਾਇਨ ਹਰਸ਼ ਸੂਰੀ, ਲਾਇਨ ਸੁਮਿਤ ਭੰਡਾਰੀ, ਲਾਇਨ ਕਰਨ ਅੱਗਰਵਾਲ, ਲਾਇਨ ਸਾਰੰਗ ਨਿਸ਼ਚਲ, ਲਾਇਨ ਵਿੱਕੀ ਚੁੰਬਰ, ਲਾਇਨ ਸ਼ਸ਼ੀ ਕਾਲੀਆ ਆਦਿ ਹਾਜ਼ਰ ਸਨ।