ਕਲਯੁੱਗ ਅਵਤਾਰ, ਖਾਟੂ ਨਰੇਸ਼ ਬਾਬਾ ਲੱਖ ਦਾਤਾਰ ਜੀ ਦਾ ਪਾਵਨ ਸ਼ੀਸ਼ ਸਰੂਪ ਦੇ ਆਗਮਨ ਦੀ ਖੁਸ਼ੀ ਵਿੱਚ ਪਹਿਲਾ ਸ਼੍ਰੀ ਸ਼ਿਆਮ ਦੁਆਦਸ਼ੀ ਸੰਕੀਰਤਨ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਵਨਵੇ ਟ੍ਰੈਫ਼ਿਕ ਰੋਡ ਮਾਨਸਾ ਮਿਤੀ 12.12.2024 ਦਿਨ ਵੀਰਵਾਰ ਨੂੰ ਰਾਤ 8 ਵਜੇ ਤੋਂ ਪ੍ਰਭੂ ਸ਼੍ਰੀ ਸ਼ਿਆਮ ਇੱਛਾ ਤੱਕ, ਭਗਵਾਨ ਸ਼੍ਰੀ ਪਰਸ਼ੁੂਰਾਮ ਸੰਕੀਰਤਨ ਮੰਡਲ ਮਾਨਸਾ ਵੱਲੋਂ ਕੀਤਾ ਜਾ ਰਿਹਾ ਹੈ।
ਇਸ ਸੰਕੀਰਤਨ ਵਿੱਚ ਮਿੱਠੀ ਆਵਾਜ਼ ਦੇ ਮਾਲਕ ਸ਼ਿਆਮ ਦੇ ਲਾਡਲੇ ਅੰਮ੍ਰਿਤ ਸ਼ਰਮਾ ਜੀ ਆਪਣੇ ਭਜਨਾਂ ਨਾਲ਼ ਹਾਜ਼ਰੀ ਲਵਾਉਣਗੇ।
ਬਾਬਾ ਸ਼ਿਆਮ ਦਾ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ।
ਹਰ ਮਹੀਨੇ ਚਾਨਣ ਪੱਖ ਦੀ ਦੁਆਦਸ਼ੀ ਵਾਲੇ ਦਿਨ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਵਿਖੇ ਸ਼੍ਰੀ ਸ਼ਿਆਮ ਸੰਕੀਰਤਨ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਅਗਰ ਕਿਸੇ ਵੀ ਭਗਤ ਨੇ ਆਪਣੇ ਘਰ ਬਾਬਾ ਸ਼੍ਰੀ ਸ਼ਿਆਮ ਦੀ ਚੌਂਕੀ/ ਸੰਕੀਰਤਨ ਕਰਵਾਉਣਾ ਹੋਵੇ, ਉਹ ਬਹੁਤ ਹੀ ਘੱਟ ਖਰਚੇ ਤੇ ਮੰਡਲ ਵੱਲੋਂ ਕੀਤਾ ਜਾਵੇਗਾ।
ਇਸ ਲਈ ਤੁਸੀਂ ਮੰਡਲ ਦੇ ਕਿਸੇ ਵੀ ਮੈਂਬਰ ਨਾਲ਼ ਸੰਪਰਕ ਕਰ ਸਕਦੇ ਹੋ।