*ਖਸਰੇ ਅਤੇ ਰੁਬੇਲਾ ਦੇ ਖਾਤਮੇ ਸਬੰਧੀ ਨਿਯਮਿਤ ਟੀਕਾਕਰਣ ਲਈ ਇਕ ਰੋਜਾ ਸਿਖਲਾਈ ਕਮ ਵਰਕਸ਼ਾਪ ਦਾ ਆਯੋਜਨ*

0
33

ਮਾਨਸਾ 10 ਮਈ (ਸਾਰਾ ਯਹਾਂ/  ਮੁੱਖ ਸੰਪਾਦਕ) : : ਖਸਰੇ ਅਤੇ ਰੁਬੇਲਾ ਦੇ ਦਸੰਬਰ 2023 ਤੱਕ ਖਾਤਮੇ ਦੇ ਮੱਦੇਨਜਰ ਨਿਯਮਿਤ ਟੀਕਾਕਰਣ ਲਈ ਦਫਤਰ ਸਿਵਲ ਸਰਜਨ ਮਾਨਸਾ ਵਿਖੇ ਇਕ ਰੋਜਾ ਸਿਖਲਾਈ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਿਖਲਾਈ ਪ੍ਰੋਗਰਾਮ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ, ਪ੍ਰੋਗਰਾਮ ਅਫਸਰ, ਮੈਡੀਕਲ ਅਫਸਰ, ਬੀ.ਈ.ਈ., ਕੋਲਡ ਸਟੋਰ ਹੈਂਡਲਰ ਐਲ.ਐਚ.ਵੀ.ਨੇ ਭਾਗ ਲਿਆ।
ਇਸ ਮੌਕੇ ਡਾ. ਨਵਰੂਪ ਕੌਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਭਾਰਤ ਸਰਕਾਰ 2023 ਤੱਕ ਖਸਰਾ ਅਤੇ ਰੁਬੇਲਾ ( ਐਮ.ਆਰ ) ਦੇ ਖਾਤਮੇ ਲਈ ਵਚਨਬੱਧ ਹੈ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਲੱਮ ਏਰੀਆ, ਇਟਾਂ ਦੇ ਭੱਠੇ, ਸੀਜ਼ਨਲ ਅਤੇ ਮਾਇਗਰੇਟੀ ਲੇਬਰ ਦਾ ਸਰਵੇ ਕਰਕੇ 5 ਸਾਲ ਤੱਕ ਦੇ ਬਚਿੱਆਂ ਦਾ ਮੁਕੰਮਲ ਟੀਕਾਕਰਨ ਕੀਤਾ ਜਾਵੇ ਤਾਂ ਜੋ ਕੋਈ ਵੀ ਯੋਗ ਬੱਚਾ ਟੀਕਾਕਰਨ ਤੋ ਵਾਂਝਾ ਨਾ ਰਹੇ।
ਜ਼ਿਲ੍ਹਾ ਟੀਕਾਕਰਨ ਅਫਸਰ ਨੇ ਐਮ.ਆਰ ਦੇ ਨਾਲ ਨਾਲ ਰੁਟੀਨ ਟੀਕਾਕਰਨ ਦੀਆਂ ਗਤੀਵਿਧੀਆਂ ਨੂੰ ਤੇਜ ਕਰਨ ਸਬੰਧੀ ਯੋਗ ਕਾਰਵਾਈ ਕਰਨ ਦੇ ਆਦੇਸ਼ ਦਿਤੇ। ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ 0 ਤੋ 5 ਸਾਲ ਤੱਕ ਦੇ ਬਚਿੱਆਂ ਦਾ ਟੀਕਾਕਰਨ ਜਲਦੀ ਤੋ ਜਲਦੀ ਕਰਵਾਉਣ ਦੀ ਹਦਾਇਤ ਕੀਤੀ । ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਆਪਣੇ ਬੱਚੇ ਨੂੰ ਖਸਰਾ ਅਤੇ ਰੁਬੇਲਾ ਦਾ ਟੀਕਾਕਰਨ ਨਹੀ ਕਰਵਾਇਆ ਹੈ ਤਾਂ ਉਹ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਟੀਕਾਕਰਨ ਕਰਵਾਉਣ, ਨਾਲ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਟੀਕਾਕਰਨ ਦੀ ਸੁਪਰਵਿਜ਼ਨ ਅਤੇ ਨਿਗਰਾਨੀ ਵਧਾਉਣ ਲਈ ਕਿਹਾ।
   ਸਰਵੇਲੈੰਸ ਅਫਸਰ ਵਿਸ਼ਵ ਸਿਹਤ ਸੰਸਥਾ, ਡਾ. ਨਵਦਿਤੀਆ ਨੇ ਕਿਹਾ ਕਿ ਜੇਕਰ ਕੋਈ ਬੱਚਾ ਕਿਸੇ ਕਾਰਣ ਟੀਕਾਕਰਨ ਨਹੀ ਕਰਵਾ ਸਕਿਆ ਤਾ 5 ਸਾਲ ਦੀ ਉਮਰ ਤੱਕ ਇਕ ਮਹੀਨੇ ਦੇ ਫਰਕ ਨਾਲ ਐਮ.ਆਰ ਦੀਆਂ ਦੋਵੇ ਡੋਜ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆਂ ਕਿ ਜੇਕਰ ਗਰਭਵਤੀ ਮਾਂ ਨੂੰ ਖਸਰਾ ਹੁੰਦਾ ਹੈ ਤਾਂ ਬੱਚੇ ਨੂੰ ਖਸਰਾ ਹੋਣ ਦੀ ਸੰਵਾਭਨਾ ਵੱਧ ਹੁੰਦੀ ਹੈ
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਵਿੰਗ ਤੋਂ ਇਲਾਵਾ  ਤੋ ਇਲਾਵਾ  ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
ਤਸਵੀਰ:
ਡਾ.ਨਵਦਿਤੀਆ ਸਰਵੇਲੈੰਸ ਮੈਡੀਕਲ ਅਫਸਰ ਜਾਣਕਾਰੀ ਦਿੰਦੇ ਹੋਏ।    

LEAVE A REPLY

Please enter your comment!
Please enter your name here