
ਮੁਹਾਲੀ 24 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ) : ਅੱਜ ਦੁਹਪਿਰ ਨੂੰ ਖਰੜ ਦੇ ਸਨੀ ਇਨਕਲੇਵ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ‘ਚ ਪੁਲਿਸ ਨੇ ਬੁੱਟਰ ਗੈਂਗ ਦੇ ਪੰਜ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਅਮਨ ਹੋਮਜ਼ ਸੁਸਾਇਟੀ ‘ਚ ਪਿਛਲੇ 11 ਦਿਨਾਂ ਤੋਂ ਗੈਂਗਸਟਰ ਰਹਿ ਰਹੇ ਸੀ।
ਪੁਲਿਸ ਨੂੰ ਇਨ੍ਹਾਂ ਬਦਮਾਸ਼ਾਂ ਦੇ ਇੱਥੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਜਦੋਂ ਪੁਲਿਸ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ ਤਾਂ ਗੈਂਗਸਟਰਾਂ ਵੱਲੋਂ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕੀਤੀ ਗਈ। ਪੁਲਿਸ ਵੱਲੋਂ ਵੀ ਸੁਸਾਇਟੀ ਦੀ ਘੇਰਾਬੰਦੀ ਕਰਕੇ ਜਵਾਬੀ ਕਾਰਵਾਈ ਕੀਤੀ ਗਈ ਜਿਸ ‘ਚ ਮੁਕਾਬਲੇ ਦੌਰਾਨ ਗੈਂਗਸਟਰ ਜੌਹਨ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ।

ਹੁਣ ਤਕ ਪੁਲਿਸ ਨੇ ਇਸ ਘਰ ਵਿੱਚੋਂ ਕੁੱਲ ਪੰਜ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ।
