ਮਾਨਸਾ 30 ਅਪ੍ਰੈਲ ( ਸਾਰਾ ਯਹਾ,ਬਲਜੀਤ ਸ਼ਰਮਾ) : ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਪ੍ਰੇਮ ਮਿੱਤਲ ਅਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ਼੍ਰੀ ਬਿਕਰਮਜੀਤ ਸਿੰਘ ਮੋਫਰ ਵੱਲੋਂ ਖਰੀਦ ਕੇਂਦਰ ਮੱਤੀ ਵਿਖੇ ਢੋਆ-ਢੁਆਈ ਕਰਨ ਵਾਲੇ ਗਰੀਬ ਮਜਦੂਰਾਂ ਨੂੰ ਮਾਸਕਾਂ ਦੀ ਵੰਡ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨਸਾ ਦੇ ਸ਼੍ਰੀ ਪ੍ਰੇਮ ਮਿੱਤਲ ਅਤੇ ਸ਼੍ਰੀ ਬਿਕਰਮਜੀਤ ਸਿੰਘ ਮੋਫਰ ਨੇ ਕਿਹਾ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਗਰੀਬ ਮਜਦੂਰਾਂ ਨੂੰ ਮੰਡੀ ‘ਚ ਆਕੇ ਮਾਸਕਾਂ ਦੀ ਵੰਡ ਕੀਤੀ ਗਈ ਹੈ, ਜਾਂ ਜੋ ਉਹ ਕੰਮ ਕਰਦੇ ਸਮੇਂ ਮਾਸਕ ਪਾ ਕੇ ਰੱਖਣ ਅਤੇ ਇਸ ਭਿਆਨਕ ਬਿਮਾਰੀ ਤੋਂ ਆਪਣਾ ਬਚਾਅ ਕਰ ਸਕਣ।
ਉਨ੍ਹਾਂ ਕਿਹਾ ਕਿ ਮੰਡੀ ‘ਚ ਪ੍ਰਬੰਧਾਂ ਦੀ ਕੋਈ ਕਮੀ ਨਹੀ ਹੈ ਅਤੇ ਜੋ ਵੀ ਟਰੈਕਟਰ ਜਾਂ ਟਰਾਲੀ ਮੰਡੀ ਵਿੱਚ ਆਉਂਦੀ ਹੈ, ਤਾਂ ਤੁਰੰਤ ਉਸ ਨੂੰ ਸੈਨੀਟਾਇਜ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਪ੍ਰੇਸ਼ਾਨੀ ਨਹੀ ਹੈ ਤੇ ਨਾ ਹੀ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸਰਪੰਚ ਸੁਖਵਿੰਦਰ ਕੌਰ ਮੱਤੀ, ਸ਼੍ਰੀ ਪਵਨ ਕੁਮਾਰ, ਸ਼੍ਰੀ ਜਗਤ ਰਾਮ, ਸ਼੍ਰੀ ਬਲਵਿੰਦਰ ਸਿੰਘ, ਸ਼੍ਰੀ ਮਨਜੀਤ ਸਿੰਘ ਮੌਜੂਦ ਸਨ।