ਮਾਨਸਾ 11 ਮਈ (ਹੀਰਾ ਸਿੰਘ ਮਿੱਤਲ) ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਕਰੋਨਾ ਮਹਾਂਮਾਰੀ ਦੇ ਦੌਰਾਨ ਨਿਭਾਈਆ ਜਾ ਰਹੀਆਂ ਸੇਵਾਵਾਂ ਲਗਾਤਾਰ ਜਾਰੀ ਹਨ। ਡੇਰਾ ਪ੍ਰੇਮੀਆਂ ਵੱਲੋਂ 10 ਮਈ ਐਤਵਾਰ ਨੂੰ ਮਾਨਸਾ ਸ਼ਹਿਰ ਦਾ ਵਾਰਡ ਨੰਬਰ 10 ਸੈਨੇਟਾਈਜ ਕੀਤਾ ਗਿਆ ਹਾਲਾਂਕਿ ਇਸ ਸਮੇਂ ਮੌਸਮ ਖਰਾਬ ਸੀ ਪਰ ਫਿਰ ਵੀ ਸੇਵਾ ਦਾ ਕੰਮ ਲਗਾਤਾਰ ਜਾਰੀ ਰਿਹਾ।
ਵਿਸ਼ਵ ਵਿੱਚ ਫੈਲੇ ਕਰੋਨਾ ਵਾਇਰਸ ਕਹਿਰ ਦੇ ਇਸ ਦੌਰ ਵਿੱਚ ਜਿੱਥੇ ਹਰ ਕੋਈ ਆਪਣੇ ਬਚਾਅ ਲਈ ਘਰਾਂ ’ਚ ਬੈਠਾ ਹੋਇਆ ਹੈ, ਉੱਥੇ ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਸਾ ਵਿਖੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਲੋਕਾਂ ਦੀ ਸਹਾਇਤਾ ਲਈ ਲਗਾਤਾਰ ਸਰਗਰਮ ਸੇਵਾਵਾਂ ਨਿਭਾਅ ਰਹੇ ਹਨ। ਚੱਲ ਰਹੇ ਸੇਵਾ ਕਾਰਜਾਂ ਤਹਿਤ 10 ਮਈ ਐਤਵਾਰ ਨੂੰ ਡੇਰਾ ਪ੍ਰੇਮੀਆਂ ਵੱਲੋਂ ਸ਼ਹਿਰ ਦਾ ਵਾਰਡ ਨੰਬਰ 10 ਪੂਰੀ ਤਰ੍ਹਾਂ ਸੈਨੇਟਾਈਜ ਕੀਤਾ ਗਿਆ। ਇਸ ਵਾਰਡ ਦੇ ਕੌਂਸਲਰ ਅਤੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਰਹਿ ਚੁੱਕੇ ਕੰਚਨ ਸੇਠੀ ਅਤੇ ਉੱਘੇ ਸਮਾਜ ਸੇਵੀ ਡਾ. ਕ੍ਰਿਸ਼ਨ ਸੇਠੀ ਵੱਲੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਨੂੰ ਵਾਰਡ ਸੈਨੇਟਾਈਜ ਕਰਨ ਦੀ ਅਪੀਲ ਕੀਤੀ ਗਈ ਸੀ। ਜਿਸ ’ਤੇ ਉਕਤ ਵਾਰਡ ਨੂੰ 10 ਮਈ ਨੂੰ ਸੈਨੇਟਾਈਜ ਕਰਨ ਦਾ ਕੰਮ ਕੀਤਾ ਗਿਆ। ਇਸ ਦਿਨ ਭਾਵੇਂ ਮੌਸਮ ਖਰਾਬ ਰਿਹਾ ਪਰ ਸੇਵਾਦਾਰਾਂ ਨੇ ਆਪਣੇ ਬੁਲੰਦ ਹੌਸਲਿਆਂ ਨਾਲ ਸੇਵਾ ਦਾ ਕੰਮ ਲਗਾਤਾਰ ਜਾਰੀ ਰੱਖਿਆ ਅਤੇ ਲਗਭਗ ਸਾਢੇ ਪੰਜ ਘੰਟਿਆਂ ਦੇ ਸਮੇਂ ’ਚ ਪੂਰਾ ਵਾਰਡ ਸੈਨੇਟਾਈਜ ਕਰ ਦਿੱਤਾ।
ਡੇਰਾ ਪ੍ਰੇਮੀਆਂ ਵੱਲੋਂ ਉਕਤ ਵਾਰਡ ਦੇ ਸ਼ਕਤੀ ਭਵਨ ਅਤੇ ਇਸ ਦੀਆਂ ਬ੍ਰਾਂਚਾਂ, ਜਗਨ ਨਾਥ ਭੱਠੇ ਵਾਲੀ ਗਲੀ, ਸ਼ਿਵ ਪਾਰਵਤੀ ਮੰਦਰ ਵਾਲੀ ਗਲੀ, ਅਨਪੁਰਣਾ ਮੰਦਰ ਵਾਲੀ ਗਲੀ, ਅਜਮੇਰ ਠੇਕੇਦਾਰ ਵਾਲੀ ਗਲੀ, ਖਾਲਸਾ ਟੇਲਰ ਵਾਲੀ ਗਲੀ, ਗਰੇਵਾਲ ਸਟਰੀਟ, ਮਿੱਢਾ ਭਵਨ ਸਟਰੀਟ, ਹਨੂਮਾਨ ਮੰਦਰ ਵਾਲੀ ਗਲੀ, ਮੈਂਗਲ ਸਟਰੀਟ, ਸਾਬਣਾਂ ਵਾਲੀ ਗਲੀ, ਆਟੋਮੈਟਿਕ ਟੇਲਰ ਸਟਰੀਟ, ਜੀਓ ਔਰ ਜੀਨੇ ਦੋ ਸਟਰੀਟ, ਤਰਸੇਮ ਚੱਕੀ ਵਾਲੀ ਗਲੀ, ਡਾ. ਰਾਏਪੁਰੀ ਸਟਰੀਟ, ਮਾਲਵਾ ਸਟਰੀਟ, ਸਾਹਨੀ ਸਟਰੀਟ, ਵਿਜੈ ਕੁਮਾਰ ਈ.ਓ. ਸਟਰੀਟ, ਸੇਠ ਮੱਘਰ ਮੱਲ ਭੱਠੇ ਵਾਲੀ ਗਲੀ ਆਦਿ ਸਮੇਤ ਸਾਰਾ ਵਾਰਡ ਚੰਗੀ ਤਰ੍ਹਾਂ ਸੈਨੇਟਾਈਜ ਕੀਤਾ ਗਿਆ।
ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਅਤੇ ਹੋਰ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਅਤੇ ਲੋੜਵੰਦ ਲੋਕਾਂ ਦੀ ਮੱਦਦ ਲਈ 22 ਮਾਰਚ ਤੋਂ ਸੇਵਾਵਾਂ ਲਗਾਤਾਰ ਜਾਰੀ ਹਨ। ਸ਼ਹਿਰ ਦੇ ਵਾਰਡ ਨੰਬਰ 10 ਦੀ ਕੌਂਸਲਰ ਅਤੇ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਮਾਨਸਾ ਕੰਚਨ ਸੇਠੀ ਅਤੇ ਉਨ੍ਹਾਂ ਦੀ ਪਤੀ ਡਾ. ਕ੍ਰਿਸ਼ਨ ਸੇਠੀ ਵੱਲੋਂ ਡੇਰਾ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਸੀ ਕਿ ਵਾਰਡ ਸੈਨੇਟਾਈਜ ਕੀਤਾ ਜਾਵੇ। ਜਿਸ ’ਤੇ ਸੇਵਾਦਾਰਾਂ ਵੱਲੋਂ ਵਾਰਡ ਵਾਸੀਆਂ ਨੂੰ ਸਿਹਤਯਾਬ ਰੱਖਣ ਲਈ ਹਰ ਇੱਕ ਗਲੀ ਵਿੱਚ ਪਹੁੰਚ ਕੇ ਵਧੀਆਂ ਢੰਗ ਅਤੇ ਸੁੱਚਜੀ ਤਕਨੀਕ ਨਾਲ ਸੈਨੇਟਾਈਜ ਕੀਤਾ। ਖਰਾਬ ਮੌਸਮ ਦੇ ਬਾਵਜੂਦ ਡੇਰਾ ਪ੍ਰੇਮੀਆਂ ਨੇ ਆਪਣੀਆਂ ਸੇਵਾਵਾਂ ਸਰਗਰਮੀ ਨਾਲ ਲਗਾਤਾਰ ਜਾਰੀ ਰੱਖੀਆਂ ਅਤੇ ਲੱਗਭੱਗ ਸਾਂਢੇ ਪੰਜ ਘੰਟਿਆਂ ਵਿੱਚ ਸਾਰੇ ਵਾਰਡ ਨੂੰ ਸੈਨੇਟਾਈਜ ਕਰਕੇ ਕੰਮ ਮੁਕੰਮਲ ਕਰ ਦਿੱਤਾ ਗਿਆ। ਇਲਾਕੇ ਦੇ ਲੋਕਾਂ ਨੂੰ ਵਾਇਰਸ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਕੌਂਸਲਰ ਕੰਚਨ ਸੇਠੀ, ਡਾ. ਕ੍ਰਿਸ਼ਨ ਸੇਠੀ ਅਤੇ ਵਾਰਡ ਵਾਸੀਆਂ ਵੱਲੋਂ ਡੇਰਾ ਸ਼ਰਧਾਲੂਆਂ ਦੇ ਉਪਰਾਲੇ ਦੀ ਭਰਵੀਂ ਸ਼ਲਾਘਾ ਕਰਦਿਆਂ ਇਸ ਨੂੰ ਸਮਾਜ ਦੀ ਸੱਚੀ ਸੇਵਾ ਦੱਸਿਆ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਂਦਾ ਦੇ ਸੇਵਾਦਾਰ ਇਸ ਮੁਸਬੀਤ ਦੀ ਘੜੀ ਵਿੱਚ ਲੋੜਵੰਦ ਲੋਕਾਂ ਦੀ ਮੱਦਦ ਕਰਕੇ ਗਰੀਬਾਂ ਲਈ ਮਸੀਹਾ ਬਣੇ ਹੋਏ ਹਨ।
ਉਪਰੋਕਤ ਅਨੁਸਾਰ ਸੈਨੇਟਾਈਜ ਕਰਨ ਮੌਕੇ 15 ਮੈਂਬਰ ਅੰਮ੍ਰਿਤਪਾਲ ਸਿੰਘ, ਤਰਸੇਮ ਚੰਦ, ਰਾਕੇਸ਼ ਕੁਮਾਰ ਤੇ ਗੁਲਾਬ ਸਿੰਘ, ਨਾਮ ਜਾਮ ਸੰਮਤੀ ਦੇ ਜਿਲ੍ਹਾ ਜਿੰਮੇਵਾਰ ਨਰੇਸ਼ ਕੁਮਾਰ ਅਤੇ ਬਜੁਰਗ ਸੰਮਤੀ ਦੇ ਜਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ਼ਰਮਾ ਤੋਂ ਇਲਾਵਾ ਸੇਵਾ ਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਾਜਰ ਸਿੰਘ, ਬਖਸ਼ੀਸ਼ ਸਿੰਘ, ਜੀਵਨ ਕੁਮਾਰ, ਬਲੌਰ ਸਿੰਘ, ਖੁਸ਼ਵੰਤ ਪਾਲ, ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ, ਗੁਰਦੀਪ ਸਿੰਘ, ਹੰਸ ਰਾਜ, ਸੁਨੀਲ ਕੁਮਾਰ, ਸ਼ੰਮੀ ਕੁਮਾਰ, ਜਗਦੀਸ਼ ਕੁਮਾਰ ਆਦਿ ਸਮੇਤ ਹੋਰ ਸੇਵਾਦਾਰ ਹਾਜਰ ਸਨ।