*ਖਰਚਾ ਅਬਜ਼ਰਵਰ ਮੁਹੰਮਦ ਸਾਲਿਕ ਪਰਵੇਜ਼ ਦੀ ਹਾਜ਼ਰੀ ਵਿੱਚ ਤਿੰਨੋ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦੇ ਖਰਚੇ ਦਾ ਸ਼ੈਡੋ ਰਜਿਸਟਰ ਨਾਲ ਮਿਲਾਨ*

0
29

ਮਾਨਸਾ, 10 ਫਰਵਰੀ  (ਸਾਰਾ ਯਹਾਂ/ ਮੁੱਖ ਸੰਪਾਦਕ ): ਵਿਧਾਨ ਸਭਾ ਹਲਕਾ 96 ਮਾਨਸਾ, 97 ਸਰਦੂਲਗੜ੍ਹ ਅਤੇ 98 ਬੁਢਲਾਡਾ ਵਿੱਚ ਉਮੀਦਵਾਰਾਂ ਦੇ ਚੋਣ ਖਰਚਿਆਂ ’ਤੇ ਤਿੱਖੀ ਨਜ਼ਰ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਖਰਚਾ ਅਬਜ਼ਰਵਰ ਆਈ.ਆਰ.ਐਸ ਅਧਿਕਾਰੀ ਸ਼੍ਰੀ ਮੁਹੰਮਦ ਸਾਲਿਕ ਪਰਵੇਜ਼ ਦੀ ਅਗਵਾਈ ਹੇਠ ਸਥਾਨਕ ਬਚਤ ਭਵਨ ਵਿਖੇ ਉਮੀਦਵਾਰਾਂ ਦੁਆਰਾ ਹੁਣ ਤੱਕ ਕੀਤੇ ਗਏ ਚੋਣ ਖਰਚਿਆਂ ਦਾ ਸ਼ੈਡੋ ਰਜਿਸਟਰ ਨਾਲ ਮਿਲਾਨ ਕੀਤਾ ਗਿਆ।
ਇਸ ਮੌਕੇ ਤਿੰਨੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ੍ਹ ਰਹੇ ਵੱਖ-ਵੱਖ  22 ਉਮੀਦਵਾਰਾਂ ਵੱਲੋਂ ਚੋਣ ਪ੍ਰਕਿਰਿਆਂ ਦੌਰਾਨ ਕੀਤੇ ਗਏ ਖਰਚੇ ਦਾ ਹਿਸਾਬ ਚੈਕ ਕਰਵਾਇਆ, ਜਿਹੜੇ ਉਮੀਦਵਾਰਾਂ ਦੇ ਰਜਿਸਟਰਾਂ ਵਿਚ ਵੇਰਵਿਆਂ ਦਾ ਸਹੀ ਇੰਦਰਾਜ ਨਹੀਂ ਸੀ, ਉਨ੍ਹਾਂ ਨੂੰ ਦਰੁਸਤ ਕਰਨ ਲਈ ਕਿਹਾ ਗਿਆ ਅਤੇ ਜੋ ਨਹੀਂ ਆਏ ਉਨ੍ਹਾਂ ਨੂੰ ਨੋਟਿਸ ਜਾਰੀ ਕਰਨ ਦੀ ਹਦਾਇਤ ਸਬੰਧਤ ਰਿਟਰਨਿੰਗ ਅਫਸਰ ਨੂੰ ਕੀਤੀ ਗਈ।
ਖਰਚਾ ਅਬਜ਼ਰਵਰ ਸ੍ਰੀ ਮੁਹੰਮਦ ਸਾਲਿਕ ਪਰਵੇਜ਼ ਨੇ ਕਿਹਾ ਜ਼ਿਲ੍ਹੇ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਵਿੱਚ ਉਮੀਦਵਾਰਾਂ ਦੁਆਰਾ ਕੀਤੇ ਜਾ ਰਹੇ ਹਰੇਕ ਪ੍ਰਕਾਰ ਦੇ ਖਰਚਿਆਂ ਉਤੇ ਨਜ਼ਰ ਰੱਖਣ ਲਈ ਵੱਖ ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਰੋਜ਼ਾਨਾ ਦੇ ਆਧਾਰ ’ਤੇ ਇੰਦਰਾਜ ਰਜਿਸਟਰਾਂ ਵਿੱਚ ਕੀਤਾ ਜਾ ਰਿਹਾ ਹੈ।
ਖਰਚਾ ਅਬਜ਼ਰਵਰ ਨੇ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਹਦਾਇਤਾਂ ਦੀ ਉਲੰਘਣਾ ਨਾ ਕੀਤੀ ਜਾਵੇ ਅਤੇ ਖਰਚਿਆਂ ਦਾ ਇੰਦਰਾਜ ਕਰਨ ਵਿੱਚ ਲਾਪਰਵਾਹੀ ਨਾ ਵਰਤੀ ਜਾਵੇ। ਉਨ੍ਹਾ ਦੱਸਿਆ ਕਿ ਇਸੇ ਤਰ੍ਹਾਂ ਉਮੀਦਵਾਰਾਂ ਦੇ ਖਰਚੇ ਦੀ ਮੁੜ ਤੋਂ ਦੁਜੀ ਪੜ੍ਹਤਾਲ 14 ਫਰਵਰੀ ਨੂੰ ਅਤੇ ਤੀਜ਼ੀ ਵਾਰ 18 ਫਰਵਰੀ 2020 ਨੂੰ ਕੀਤੀ ਜਾਵੇਗੀ।  
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕਮ ਨੌਡਲ ਅਫ਼ਸਰ (ਸਵੀਪ) ਨਵਨੀਤ ਜੋਸ਼ੀ ਸਮੇਤ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

LEAVE A REPLY

Please enter your comment!
Please enter your name here