*ਖਨੌਰੀ ਸਰਹੱਦ ਜਾ ਰਹੇ ਕਿਸਾਨਾਂ ‘ਤੇ ਲਾਠੀਚਾਰਜ, ਟਰੈਕਟਰਾਂ ਦੀ ਕੱਢੀ ਹਵਾ, ਭੰਨੇ ਵਾਹਨ, ਦਰਜਨਾਂ ਜ਼ਖ਼ਮੀ*

0
90

23 ਫਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) ਨਾਰਨੌਂਦ ਨੇੜੇ ਖੇੜੀ ਚੌਪਾਟਾ ਪਿੰਡ ਵਿੱਚ 18 ਫਰਵਰੀ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ। ਕਿਸਾਨਾਂ ਨੇ ਅੱਜ ਐਲਾਨ ਕੀਤਾ ਸੀ ਕਿ ਜੇਕਰ ਦੁਪਹਿਰ 2 ਵਜੇ ਤੱਕ ਉਨ੍ਹਾਂ ਦੀਆਂ ਮੰਗਾਂ ‘ਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਖਨੌਰੀ ਸਰਹੱਦ ਵੱਲ ਮਾਰਚ ਕਰਨਗੇ। ਇਸ ਦੇ ਮੱਦੇਨਜ਼ਰ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ।

ਹਰਿਆਣਾ ਦੇ ਹਿਸਾਰ ਦੇ ਪਿੰਡ ਖੇੜੀ ਚੌਪਾਟਾ ‘ਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ ਹੈ। ਖਨੌਰੀ ਸਰਹੱਦ ਵੱਲ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਪਹਿਲਾਂ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਬਾਅਦ ਵਿੱਚ ਲਾਠੀਚਾਰਜ ਕੀਤਾ। ਮੁਢਲੀ ਜਾਣਕਾਰੀ ਹੈ ਕਿ ਪੁਲਿਸ ਨੇ ਕਿਸਾਨਾਂ ਦੇ ਟਰੈਕਟਰਾਂ ਦੀ ਹਵਾ ਕੱਢ ਦਿੱਤੀ। ਇਸ ਤੋਂ ਕਿਸਾਨ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਪੁਲਿਸ ਦੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ ਗਈ।

ਨਾਰਨੌਂਦ ਨੇੜੇ ਖੇੜੀ ਚੌਪਾਟਾ ਪਿੰਡ ਵਿੱਚ 18 ਫਰਵਰੀ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ। ਕਿਸਾਨਾਂ ਨੇ ਅੱਜ ਐਲਾਨ ਕੀਤਾ ਸੀ ਕਿ ਜੇਕਰ ਦੁਪਹਿਰ 2 ਵਜੇ ਤੱਕ ਉਨ੍ਹਾਂ ਦੀਆਂ ਮੰਗਾਂ ‘ਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਖਨੌਰੀ ਸਰਹੱਦ ਵੱਲ ਮਾਰਚ ਕਰਨਗੇ। ਇਸ ਦੇ ਮੱਦੇਨਜ਼ਰ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਸਵੇਰ ਤੋਂ ਹੀ ਇੱਥੇ ਸਥਿਤੀ ਤਣਾਅਪੂਰਨ ਬਣੀ ਹੋਈ ਸੀ। ਕਿਸਾਨ ਅੱਗੇ ਵਧੇ ਤਾਂ ਪੁਲੀਸ ਵੀ ਅੱਗੇ ਆ ਗਈ। ਇਸ ਤੋਂ ਬਾਅਦ ਸਥਿਤੀ ਟਕਰਾਅ ਤੱਕ ਪਹੁੰਚ ਗਈ।

24 ਪੁਲਿਸ ਮੁਲਾਜ਼ਮ ਜ਼ਖਮੀ, 16 ਵਾਹਨਾਂ ਦੀ ਭੰਨਤੋੜ 

ਜਾਣਕਾਰੀ ਮਿਲ ਰਹੀ ਹੈ ਕਿ ਹੰਗਾਮੇ ਵਿੱਚ ਡੀਐਸਪੀ ਰਵਿੰਦਰ ਸਾਂਗਵਾਨ ਸਮੇਤ 24 ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ। 15 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਦੀਆਂ 3 ਬੱਸਾਂ, ਫਾਇਰ ਬ੍ਰਿਗੇਡ, ਡੀਐਸਪੀ ਦੀ ਗੱਡੀ, ਸੀਆਈਏ ਦੀ ਗੱਡੀ ਸਮੇਤ 16 ਗੱਡੀਆਂ ਦੀ ਭੰਨਤੋੜ ਕੀਤੀ ਗਈ ਹੈ। ਕਿਸਾਨਾਂ ਨੂੰ ਖਿੰਡਾਉਣ ਲਈ ਪੁਲਿਸ ਨੂੰ 15 ਤੋਂ 20 ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਜ਼ਖਮੀ ਪੁਲਿਸ ਕਰਮਚਾਰੀਆਂ ਨੂੰ ਹਾਂਸੀ ਦੇ ਹਸਪਤਾਲ ਲਿਜਾਇਆ ਜਾ ਰਿਹਾ ਹੈ। ਫਿਲਹਾਲ ਕਿੰਨੇ ਕਿਸਾਨ ਜ਼ਖਮੀ ਹੋਏ ਹਨ, ਇਸ ਦਾ ਅੰਕੜਾ ਉਪਲਬਧ ਨਹੀਂ ਹੈ।

ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਨੰਬਰਦਾਰ ਨੇ ਕਿਹਾ ਕਿ ਪੁਲਿਸ ਨੇ ਕਿਸਾਨਾਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ। ਅੱਥਰੂ ਗੈਸ ਛੱਡੀ ਗਈ। ਟਰੈਕਟਰਾਂ ਦੀ ਹਵਾ ਕਿੱਲਾਂ ਨਾਲ ਕੱਢੀਆਂ ਗਈਆਂ। ਪੁਲਿਸ ਦੇ ਲਾਠੀਆਂ ਨਾਲ 20 ਦੇ ਕਰੀਬ ਕਿਸਾਨ ਜ਼ਖਮੀ ਹੋ ਗਏ ਹਨ। ਪੁਲੀਸ ਨੇ 25 ਤੋਂ 30 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ।

LEAVE A REPLY

Please enter your comment!
Please enter your name here