ਕੱਲਰ ਟੀਵੀ ਮਗਰੋਂ ਏਸੀ ਬਾਰੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਇਸ ਕੰਮ ‘ਤੇ ਲਾਈ ਰੋਕ

0
148

ਨਵੀਂ ਦਿੱਲੀ 18 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਸਰਕਾਰ ਨੇ ਰੈਫ੍ਰਿਜਰੈਂਟਸ ਵਾਲੇ ਏਅਰ ਕੰਡੀਸ਼ਨਰਾਂ ਦੇ ਇੰਪੋਰਟ ‘ਤੇ ਪਾਬੰਦੀ ਲਾਈ ਹੈ। ਕੇਂਦਰ ਸਰਕਾਰ ਨੇ ਇਹ ਕਦਮ ਦੇਸ਼ ‘ਚ ਨਿਰਮਾਣ ਨੂੰ ਉਤਸ਼ਾਹਿਤ ਕਰਨ ਤੇ ਗ਼ੈਰ ਜ਼ਰੂਰੀ ਆਯਾਤ ਨੂੰ ਰੋਕਣ ਲਈ ਚੁੱਕਿਆ ਹੈ। ਡਾਇਰੈਕਟੋਰੇਟ ਜਨਰਲ ਆਫ ਵਿਦੇਸ਼ੀ ਵਪਾਰ ਦੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਰੈਫ੍ਰਿਜਰੈਂਟਸ ਵਾਲੇ ਏਅਰ ਕੰਡੀਸ਼ਨਰਾਂ ਦੀ ਆਯਾਤ ਨੀਤੀ ਨੂੰ ਬਦਲਿਆ ਗਿਆ ਹੈ। ਹੁਣ ਇਸ ਨੂੰ ਪਾਬੰਦੀਸ਼ੁਦਾ ਸੂਚੀ ‘ਚ ਪਾ ਦਿੱਤਾ ਗਿਆ ਹੈ।

ਜੂਨ ਵਿੱਚ ਸਰਕਾਰ ਨੇ ਕਾਰਾਂ, ਬੱਸਾਂ ਤੇ ਮੋਟਰਸਾਈਕਲਾਂ ਵਿੱਚ ਵਰਤੇ ਜਾਂਦੇ ਨਿਊਮੈਟਿਕ ਟਾਇਰਾਂ ਦੇ ਆਯਾਤ ‘ਤੇ ਪਾਬੰਦੀ ਲਾ ਦਿੱਤੀ ਸੀ। ਇਸ ਤੋਂ ਬਾਅਦ ਰੰਗੀਨ ਟੀਵੀ ਦੇ ਆਯਾਤ ‘ਤੇ ਪਾਬੰਦੀ ਲਗਾਈ ਗਈ। ਭਾਰਤ ‘ਚ ਏਅਰ ਕੰਡੀਸ਼ਨਰ ਦਾ ਬਾਜ਼ਾਰ ਲਗਪਗ 40 ਹਜ਼ਾਰ ਕਰੋੜ ਹੈ। ਰੰਗੀਨ ਟੀਵੀ ਦੀ ਤਰ੍ਹਾਂ, ਜ਼ਿਆਦਾਤਰ ਏਅਰ ਕੰਡੀਸ਼ਨਰ ਆਯਾਤ ਕੀਤੇ ਜਾਂਦੇ ਹਨ। ਏਸੀ ਲਈ ਭਾਰਤ ਆਪਣੀ ਜ਼ਰੂਰਤ ਦਾ 28 ਪ੍ਰਤੀਸ਼ਤ ਵੱਧ ਚੀਨ ਤੋਂ ਆਯਾਤ ਕਰਦਾ ਹੈ।

ਬਹੁਤ ਸਾਰੇ ਮਾਮਲਿਆਂ ਵਿੱਚ ਏਸੀ ਦੇ 85 ਤੋਂ 100 ਪ੍ਰਤੀਸ਼ਤ ਕੰਪੋਨੈਂਟ ਆਯਾਤ ਕੀਤੇ ਜਾਂਦੇ ਹਨ। ਜੁਲਾਈ ਵਿੱਚ ਭਾਰਤ ਸਰਕਾਰ ਨੇ ਰੰਗੀਨ ਟੀਵੀ ਸੈਟਾਂ ਦੇ ਆਯਾਤ ‘ਤੇ ਪਾਬੰਦੀ ਲਾ ਦਿੱਤੀ ਸੀ। ਚੀਨ ਤੋਂ ਵੱਡੇ ਪੱਧਰ ‘ਤੇ ਰੰਗੀਨ ਟੈਲੀਵਿਜ਼ਨ ਆਯਾਤ ਕੀਤੇ ਗਏ ਸੀ, ਪਰ ਸਰਕਾਰ ਨੇ ਜੁਲਾਈ ‘ਚ ਰੰਗੀਨ ਟੀਵੀ ਸੈਟਾਂ ਦੇ ਆਯਾਤ ‘ਤੇ ਪਾਬੰਦੀ ਲਾ ਦਿੱਤੀ ਸੀ। ਭਾਰਤ ‘ਚ ਏਸੀ ਲਗਪਗ 30 ਦੇਸ਼ਾਂ ਤੋਂ ਚੀਨ, ਥਾਈਲੈਂਡ, ਮਲੇਸ਼ੀਆ ਤੇ ਜਪਾਨ ਸਮੇਤ ਆਯਾਤ ਕੀਤੇ ਜਾਂਦੇ ਹਨ। ਇਸ ‘ਚ ਚੀਨ ਤੇ ਥਾਈਲੈਂਡ ਦੀ ਸਭ ਤੋਂ ਵੱਡੀ ਹਿੱਸੇਦਾਰੀ ਹੈ।

LEAVE A REPLY

Please enter your comment!
Please enter your name here