-ਕੰਟੀਨ, ਸਾਈਕਲ ਸਟੈਂਡ, ਫੋਟੋ ਸਟੇਟ ਮਸ਼ੀਨ ਅਤੇ ਆਨਲਾਈਨ ਫੀਸਾਂ ਭਰਨ ਲਈ ਕੰਪਿਊਟਰ ਰੱਖਣ ਲਈ ਬੋਲੀ

0
60

ਮਾਨਸਾ, 04 ਮਾਰਚ(ਸਾਰਾ ਯਹਾ, ਬਲਜੀਤ ਸ਼ਰਮਾ) ਤਹਿਸੀਲ ਕੰਪਲੈਕਸ ਬੁਢਲਾਡਾ ਵਿਖੇ ਚਾਹ ਦੁੱਧ ਦੀ ਕੰਟੀਨ, ਸਾਇਕਲ ਸਟੈਂਡ ਅਤੇ ਫੋਟੋ ਸਟੇਟ ਮਸ਼ੀਨ ਅਤੇ ਆਨਲਾਈਨ ਫੀਸਾਂ ਭਰਨ ਲਈ ਕੰਪਿਊਟਰ ਰੱਖਣ ਲਈ ਸਾਲਾਨਾ ਠੇਕਾ ਸਾਲ 2020-21 ਲਈ (1 ਅਪ੍ਰੈਲ  2020 ਤੋਂ 31 ਮਾਰਚ 2021 ਤੱਕ) 13 ਮਾਰਚ 2020 ਨੂੰ ਸਵੇਰੇ 11 ਵਜੇ ਬੋਲੀ ਰੱਖੀ ਗਈ ਹੈ।
    ਉਪ ਮੰਡਲ ਮੈਜਿਸਟਰੇਟ ਬੁਢਲਾਡਾ ਸ੍ਰੀ ਆਦਿੱਤਯ ਡੇਚਲਵਾਲ ਨੇ ਇਸ ਬੋਲੀ ਸਬੰਧੀ ਸ਼ਰਤਾਂ ਜਾਰੀ ਕਰਦਿਆਂ ਦੱਸਿਆ ਕਿ ਬੋਲੀਕਾਰਾਂ ਪਾਸੋਂ 50 ਹਜ਼ਾਰ ਰੁਪਏ ਅਡਵਾਂਸ ਜਮ੍ਹਾਂ ਕਰਵਾਏ ਜਾਣਗੇ। ਸਫਲ ਬੋਲੀਕਾਰ ਤੋਂ ਇਲਾਵਾ ਅਸਫਲ ਬੋਲੀਕਾਰਾਂ ਵੱਲੋਂ ਜਮ੍ਹਾਂ ਕਰਵਾਈ ਗਈ ਰਾਸ਼ੀ ਵਾਪਸ ਕਰ ਦਿੱਤੀ ਜਾਵੇਗੀ। ਘੱਟੋ ਘੱਟ ਬੋਲੀ 1,000/- ਰੁਪਏ ਅਤੇ ਵੱਧ ਤੋਂ ਵੱਧ 10,000/- ਰੁਪਏ ਹੀ ਵਧਾ ਕੇ ਦਿੱਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸਰਕਾਰੀ ਵਿਭਾਗ ਦੇ ਬਾਕੀਦਾਰ, ਡਿਫਾਲਟਰ ਨੂੰ ਜਾਂ ਡਿਫਾਲਟਰ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਬੋਲੀ ਦੇਣ ਦਾ ਅਧਿਕਾਰ ਨਹੀਂ ਹੋਵੇਗਾ। ਹਰ ਬੋਲੀਕਾਰ ਨੂੰ ਕਿਸੇ ਵੀ ਵਿਭਾਗ ਦਾ ਬਾਕੀਦਾਰ ਨਾ ਹੋਣ ਸਬੰਧੀ ਸਵੈ ਘੋਸ਼ਣਾ ਤੇ ਰਿਹਾਇਸ਼ੀ ਸਬੂਤ ਬੋਲੀ ਦੇਣ ਤੋਂ ਪਹਿਲਾਂ ਦੇਣਾ ਹੋਵੇਗਾ।
    ਸਭ ਤੋਂ ਵੱਧ ਬੋਲੀ ਦੇਣ ਵਾਲੇ ਸਫਲ ਬੋਲੀਕਾਰ ਵਿਅਕਤੀ ਨੂੰ ਬੋਲੀ ਦੀ ਸਾਰੀ ਰਕਮ 7 ਕੰਮਕਾਜ ਵਾਲੇ ਦਿਨਾਂ ਅੰਦਰ ਜਮਾਂ ਕਰਵਾਉਣੀ ਪਵੇਗੀ, ਜਮਾਂ ਨਾ ਕਰਵਾਉਣ ਦੀ ਸੂਰਤ ਵਿਚ ਬੋਲੀਕਾਰ ਵੱਲੋਂ ਜਮ੍ਹਾਂ ਕਰਵਾਈ ਗਈ ਜਮਾਨਤ ਰਾਸ਼ੀ ਜ਼ਬਤ ਕਰ ਲਈ ਜਾਵੇਗੀ ਅਤੇ ਬੋਲੀ ਦੁਬਾਰਾ ਕਰਵਾ ਦਿੱਤੀ ਜਾਵੇਗੀ।
    ਠੇਕੇ ਦੀ ਮਨਜ਼ੂਰੀ ਉਪਰੰਤ ਹੀ ਠੇਕਾ ਪ੍ਰਵਾਨ ਸਮਝਿਆ ਜਾਵੇਗਾ। ਡਿਪਟੀ ਕਮਿਸ਼ਨਰ ਮਾਨਸਾ ਪਾਸੋਂ ਪ੍ਰਵਾਨਗੀ ਨਾ ਮਿਲਣ ਦੀ ਸੂਰਤ ਵਿਚ ਠੇਕਾ ਕੈਂਸਲ ਸਮਝਿਆ ਜਾਵੇਗਾ। ਉਪਰੋਕਤ ਠੇਕਾ ਲੈਣ ਵਾਲਾ ਵਿਅਕਤੀ ਸਰਕਾਰ ਵੱਲੋਂ ਸਮੇਂ ਸਮੇਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦਾ ਪਾਬੰਦ ਹੋਵਗਾ ਅਤੇ ਠੇਕੇਦਾਰ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚੀਜ਼ਾਂ ਦੇ ਰੇਟ ਫਿਕਸ ਕਰਨੇ ਪੈਣਗੇ ਅਤੇ ਰੇਟ ਲਿਸਟ ਬਾਹਰ ਬੋਰਡ ਤੇ ਲਗਾਉਣੀ ਪਵੇਗੀ। ਇਸ ਸਬੰਧੀ ਹਰ ਕਿਸਮ ਦਾ ਖਰਚਾ (ਬਿਜਲੀ ਪਾਣੀ ਆਦਿ) ਠੇਕੇਦਾਰ ਵੱਲੋਂ ਅਦਾ ਕੀਤਾ ਜਾਵੇਗਾ। ਠੇਕੇਦਾਰ ਵੱਲੋਂ ਬਿਨਾ ਅਗਾਊਂ ਪ੍ਰਵਾਨਗੀ ਬਿਲਡਿੰਗ ਵਿਚ ਕੋਈ ਤੋੜ ਭੰਨ ਆਦਿ ਨਹੀਂ ਕੀਤੀ ਜਾਵੇਗੀ।
    ਕਿਸੇ ਵੀ ਸ਼ਿਕਾਇਤ ਦੇ ਸਹੀ ਹੋਣ ਤੇ ਠੇਕਾ ਬਿਨਾ ਨੋਟਿਸ ਦਿੱਤਿਆਂ ਖਾਰਜ ਕਰ ਦਿੱਤਾ ਜਾਵੇਗਾ ਅਤੇ ਠੇਕੇਦਾਰ ਵੱਲੌਂ ਜਮ੍ਹਾਂ ਕਰਵਾਈ ਗਈ ਰਾਸ਼ੀ ਜ਼ਬਤ ਕਰ ਲਈ ਜਾਵੇਗੀ। ਠੇਕੇਦਾਰ ਇਸ ਠੇਕੇ ਨੂੰ ਅੱਗੇ ਸਬਲੈਟ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਠੇਕੇਦਾਰ ਨੂੰ ਇਸ ਸਬੰਧੀ ਇਕ ਇਕਰਾਰਨਾਮਾ ਕਰਨਾ ਪਵੇਗਾ ਅਤੇ ਸ਼ਹਿਰ ਦੇ ਕਿਸੇ ਮੋਹਤਬਰ ਵਿਅਕਤੀ ਨੂੰ ਜ਼ਾਮਨੀ ਦੇਣੀ ਪਵੇਗੀ।

NO COMMENTS