*ਕੰਗਨਾ ਰਨੌਤ ‘ਤੇ ਡਿਊਟੀ ‘ਚ ਵਿਘਨ ਪਾਉਣ ਦਾ ਪਰਚਾ ਦਰਜ ਹੋਵੇ- ਗਾਗੋਵਾਲ, ਐਡਵੋਕੇਟ ਬੱਲੀ*

0
100

ਮਾਨਸਾ 9 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ)
ਪਿਛਲੇ ਦਿਨੀਂ ਮੁਹਾਲੀ ਏਅਰਪੋਰਟ ਤੇ ਡਿਉਟੀ ਤੇ ਤਾਇਨਾਤ ਮੁਲਾਜ਼ਮਾਂ ਨਾਲ ਬਦਸਲੂਕੀ ਕਰਕੇ ਉਹਨਾਂ ਦੀ ਡਿਉਟੀ ਵਿਚ ਵਿਘਨ ਪਾਉਣ ਤੇ ਅਦਾਕਾਰਾ ਕੰਗਨਾ ਰਨੌਤ ਤੇ ਪਰਚਾ ਦਰਜ ਕਰਕੇ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ।
ਉਕਤ ਮੰਗ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਅਤੇ ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਬਲਕਰਨ ਬੱਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤੀ। ਉਹਨਾਂ ਕਿਹਾ ਕਿ ਕੰਗਨਾ ਰਨੌਤ ਨੇ ਏਅਰਪੋਰਟ ਦੇ ਕਾਨੂੰਨਾਂ ਅਤੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਸੀ.ਆਈ.ਐਸ.ਐਫ. ਦੀ ਮੁਲਾਜ਼ਮ ਕੁਲਵਿੰਦਰ ਕੌਰ ਵੱਲੋਂ ਕੰਗਨਾ ਰਨੌਤ ਨੂੰ ਨਿਯਮਾਂ ਤਹਿਤ ਆਪਣੇ ਸਮਾਨ ਦੀ ਚੈਕਿੰਗ ਕਰਵਾਉਣ ਲਈ ਕਹਿਣ ਤੇ ਕੰਗਨਾ ਰਨੌਤ ਨੇ ਏਅਰਪੋਰਟ ਤੇ ਭੜਕਾਹਟ ਪੈਦਾ ਕੀਤੀ ਅਤੇ ਕੁਲਵਿੰਦਰ ਕੌਰ ਦੇ ਨਾਮ ਪਿੱਛੇ ਕੌਰ ਲੱਗਾ ਦੇਖ ਕੇ ਉਸਨੂੰ ਅੱਤਵਾਦੀ ਕਿਹਾ ਅਤੇ ਉਸ ਦੇ ਪੰਜਾਬ ਤੋਂ ਹੋਣ ਅਤੇ ਉਸ ਦੇ ਨਾਮ ਪਿੱਛੇ ਕੌਰ ਲੱਗਾ ਹੋਣ ਕਾਰਨ ਉਸ ਪ੍ਰਤੀ ਗੁੱਸਾ ਅਤੇ ਨਫਰਤ ਦਾ ਇਜ਼ਹਾਰ ਕੀਤਾ ਜਿਸ ਦੇ ਪ੍ਰਤੀਕਰਮ ਵਜੋਂ ਹੀ ਕੁਲਵਿੰਦਰ ਕੌਰ ਨੇ ਤੈਸ਼ ‘ਚ ਆਕੇ ਉਸਦੇ ਥੱਪੜ ਮਾਰਿਆ ਹੋ ਸਕਦਾ ਹੈ। ਉਕਤ ਘਟਨਾ ਤੋਂ ਬਾਦ ਕੰਗਨਾ ਰਨੌਤ ਦੇ ਬਿਆਨ ਨੇ ਦਰਸਾ ਦਿੱਤਾ ਹੈ ਕਿ ਮੋਦੀ ਹਕੂਮਤ ਖਿਲਾਫ ਡਟਣ ਵਾਲੇ ਪੰਜਾਬੀਆਂ ਖਿਲਾਫ ਉਸ ਦੇ ਮਨ ਵਿਚ ਕਿੰਨੀ ਨਫਰਤ ਅਤੇ ਗੁੱਸਾ ਹੈ। ਉਹਨਾਂ ਮੰਗ ਕੀਤੀ ਕਿ ਕੰਗਨਾ ਰਨੌਤ ਖਿਲਾਫ ਏਅਰਪੋਰਟ ਤੇ ਡਿਉਟੀ ਕਰ ਰਹੇ ਮੁਲਾਜ਼ਮਾ ਦੀ ਡਿਉਟੀ ਵਿਚ ਵਿਘਨ ਪਾਉਣ, ਏਅਰਪੋਰਟ ਅਥਾਰਟੀ ਵੱਲੋਂ ਬਣਾਏ ਗਏ ਨਿਯਮਾਂ ਕਾਨੂੰਨਾਂ ਦੀ ਉਲੰਘਣਾ ਕਰਨ ਅਤੇ ਪੰਜਾਬ ਅਤੇ ਪੰਜਾਬੀਆਂ ਲਈ ਅੱਤਵਾਦ ਵਰਗੇ ਸ਼ਬਦ ਵਰਤਕੇ ਉਹਨਾਂ ਖਿਲਾਫ ਨਫਰਤ ਪੈਦਾ ਕਰਨ ਦਾ ਕੇਸ ਦਰਜ ਕੀਤਾ ਜਾਵੇ ਅਤੇ ਉਸਨੂੰ ਤੁਰੰਤ ਗ੍ਰਿਫਤਾਰ ਕਰਕੇ ਉਸ ਤੇ ਮੁਕੱਦਮਾ ਚਲਾਇਆ ਜਾਵੇ।

LEAVE A REPLY

Please enter your comment!
Please enter your name here