
30,ਮਈ (ਸਾਰਾ ਯਹਾਂ/ਬਿਊਰੋ ਨਿਊਜ਼) ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿੱਥੇ ਮਿਊਜ਼ਿਕ ਇੰਡੱਸਟਰੀ ਸਮੇਤ ਬੌਲੀਵੁੱਡ ‘ਚ ਵੀ ਸੋਗ ਦੀ ਲਹਿਰ ਹੈ। ਉੱਥੇ ਹੀ ਕਲਾਕਾਰਾਂ ਸਮੇਤ ਮਸ਼ਹੂਰ ਹਸਤੀਆਂ ਅਤੇ ਫੈਨਜ਼ ਇਸ ਦੁੱਖ ਦੀ ਘੜੀ ‘ਚ ਸੋਗ ਦਾ ਪ੍ਰਗਟਾਵਾ ਕਰ ਰਹੇ ਹਨ।
ਹੁਣ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਪੋਸਟ ਪਾ ਕੇ ਜਿੱਥੇ ਦੁੱਖ ਪ੍ਰਗਟ ਕੀਤਾ ਹੈ ਉੱਥੇ ਹੀ ਪੰਜਾਬ ਸਰਕਾਰ ਦੀ ਕਾਨੂੰਨ ਅਤੇ ਵਿਵਸਥਾ ‘ਤੇ ਸਵਾਲ ਚੁੱਕੇ ਹਨ।
ਇਸ ਨੂੰ ਦੁਖਦਾਈ ਘਟਨਾ ਦੱਸਦਿਆਂ ‘ਪੰਗਾ’ ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀ ‘ਤੇ ਮਰਹੂਮ ਗਾਇਕ ਦੀ ਹੱਤਿਆ ‘ਤੇ ਦੁੱਖ ਜ਼ਾਹਰ ਕੀਤਾ । ਪੋਸਟ ਵਿੱਚ ਕੰਗਨਾ ਨੇ ਲਿਖਿਆ , “ਪੰਜਾਬ ਦੇ ਇੱਕ ਜਾਣੇ-ਪਛਾਣੇ ਚਿਹਰੇ ਸਿੱਧੂ ਮੂਸੇ ਵਾਲਾ ਦਾ ਗੋਲੀਆਂ ਨਾਲ ਕਤਲ ਕਰ ਦਿੱਤਾ ਗਿਆ। ਇਹ ਇੱਕ ਦੁਖਦਾਈ ਘਟਨਾ ਹੈ।” ਉਹਨਾਂ ਅੱਗੇ ਲਿਖਿਆ ਕਿ ਇਹ ਘਟਨਾ ਪੰਜਾਬ ਕੀ ਕਾਨੂੰਨ ਵਿਵਸਥਾ ਨੂੰ ਸਪਸ਼ਟ ਰੂਪ ਨਾਲ ਬਿਆਨ ਕਰਦੀ ਹੈ”,।
