*ਕੰਗਨਾ ਨੇ ਫਿਰ ਛੇੜਿਆ ਵਿਵਾਦ! ਬੋਲੀ, 1947 ‘ਚ ਭੀਖ ਮਿਲੀ, ਅਸਲੀ ਆਜ਼ਾਦੀ ਤਾਂ 2014 ‘ਚ ਮਿਲੀ, ਵਰੁਣ ਗਾਂਧੀ ਦਾ ਵਾਰ, ‘ਪਾਗਲਪਣ ਕਹਾਂ ਜਾਂ ਫੇਰ ਦੇਸ਼ ਧ੍ਰੋਹ’*

0
35

11,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਇੱਕ ਵਾਰ ਫਿਰ ਵਿਵਾਦਾਂ ਵਿੱਚ ਹੈ। ਇਸ ਵਾਰ ਬੀਜੇਪੀ ਸਾਂਸਦ ਵਰੁਣ ਗਾਂਧੀ ਨੇ ਕੰਗਨਾ ਰਣੌਤ ‘ਤੇ ਨਿਸ਼ਾਨਾ ਸਾਧਿਆ ਹੈ। ਵਰੁਣ ਗਾਂਧੀ (Varun Gandhi)  ਨੇ ਕੰਗਨਾ ‘ਤੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ ਤੇ ਕਿਹਾ ਹੈ ਕਿ ਕੰਗਨਾ ਦੀ ਸੋਚ ਨੂੰ ਪਾਗਲਪਨ ਜਾਂ ਦੇਸ਼ਧ੍ਰੋਹ ਕਹਿਣਾ ਚਾਹੀਦਾ ਹੈ। ਜਾਣੋ ਕੀ ਹੈ ਪੂਰਾ ਮਾਮਲਾ।

ਵਰੁਣ ਗਾਂਧੀ ਨੇ ਕੀ ਲਿਖਿਆ ਹੈ?
ਵਰੁਣ ਗਾਂਧੀ ਨੇ ਟਵਿਟਰ ‘ਤੇ ਲਿਖਿਆ, ‘ਕਦੇ ਮਹਾਤਮਾ ਗਾਂਧੀ ਦੀ ਕੁਰਬਾਨੀ ਤੇ ਤਪੱਸਿਆ ਦਾ ਅਪਮਾਨ, ਕਦੇ ਉਨ੍ਹਾਂ ਦੇ ਕਾਤਲ ਦਾ ਸਨਮਾਨ ਤੇ ਹੁਣ ਸ਼ਹੀਦ ਮੰਗਲ ਪਾਂਡੇ ਤੋਂ ਲੈ ਕੇ ਰਾਣੀ ਲਕਸ਼ਮੀਬਾਈ, ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਨੇਤਾਜੀ ਸੁਭਾਸ਼ ਚੰਦਰ ਬੋਸ ਤੇ ਲੱਖਾਂ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀਆਂ ਦਾ ਅਪਮਾਨ। ਕੀ ਮੈਂ ਇਸ ਸੋਚ ਨੂੰ ਪਾਗਲਪਨ ਕਹਾਂ ਜਾਂ ਦੇਸ਼ਧ੍ਰੋਹ?

ਆਜ਼ਾਦੀ ਨੂੰ ਭੀਖ ਮੰਗਣਾ ਆਖਣਾ ਕੰਗਣਾ ਦਾ ਦਿਮਾਗੀ ਦਿਵਾਲੀਆਪਨ: ਸਿਰਸਾ

ਕੰਗਨਾ ਦੇ ਬਿਆਨ ‘ਤੇ ਵਰੁਣ ਗਾਂਧੀ ਹੀ ਨਹੀਂ ਬਲਕਿ ਸੀਨੀਅਰ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਕਿਹਾ, ”ਮਣੀਕਰਨਿਕਾ ਦਾ ਕਿਰਦਾਰ ਨਿਭਾਉਣ ਵਾਲੀ ਕਲਾਕਾਰ ਆਜ਼ਾਦੀ ਨੂੰ ਭੀਖ ਕਿਵੇਂ ਕਹਿ ਸਕਦੀ ਹੈ। ਲੱਖਾਂ ਸ਼ਹਾਦਤਾਂ ਤੋਂ ਬਾਅਦ ਮਿਲੀ ਆਜ਼ਾਦੀ ਨੂੰ ਭੀਖ ਮੰਗਣਾ ਕਹਿਣਾ, ਕੰਗਨਾ ਰਣੌਤ ਦਾ ਮਾਨਸਿਕ ਦਿਵਾਲੀਆਪਨ ਹੈ।

ਕੀ ਕਿਹਾ ਕੰਗਨਾ ਰਣੌਤ ਨੇ?
ਦਰਅਸਲ, ਇੱਕ ਇੰਟਰਵਿਊ ਵਿੱਚ ਕੰਗਨਾ ਰਣੌਤ ਨੇ ਅਜ਼ਾਦੀ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਹੈ। ਕੰਗਨਾ ਨੇ ਕਿਹਾ, ”ਜੇ ਆਜ਼ਾਦੀ ਭੀਖ ਵਿੱਚ ਮਿਲੇ ਤਾਂ ਕੀ ਇਹ ਆਜ਼ਾਦੀ ਹੋ ਸਕਦੀ ਹੈ? ਸਾਵਰਕਰ, ਰਾਣੀ ਲਕਸ਼ਮੀਬਾਈ, ਨੇਤਾ ਸੁਭਾਸ਼ ਚੰਦਰ ਬੋਸ ਇਨ੍ਹਾਂ ਲੋਕਾਂ ਦੀ ਗੱਲ ਕਰੀਏ ਤਾਂ ਇਹ ਲੋਕ ਜਾਣਦੇ ਸਨ ਕਿ ਖੂਨ ਵਹਿ ਜਾਵੇਗਾ ਪਰ ਉਨ੍ਹਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹਿੰਦੁਸਤਾਨੀ ਨੂੰ ਹਿੰਦੁਸਤਾਨੀ ਦਾ ਖੂਨ ਨਹੀਂ ਵਹਾਉਣਾ ਚਾਹੀਦਾ। ਬੇਸ਼ਕ, ਉਨ੍ਹਾਂ ਨੇ ਆਜ਼ਾਦੀ ਦੀ ਕੀਮਤ ਅਦਾ ਕੀਤੀ ਪਰ ਇਹ ਆਜ਼ਾਦੀ ਨਹੀਂ ਸੀ, ਭੀਖ ਮਿਲੀ ਸੀ। ਸਾਨੂੰ ਜੋ ਆਜ਼ਾਦੀ 2014 ਵਿੱਚ ਮਿਲੀ ਸੀ।

LEAVE A REPLY

Please enter your comment!
Please enter your name here