*ਕ੍ਰਿਸ਼ਨਾ ਕਾਲਜ ਰੱਲੀ (ਬੁਢਲਾਡਾ) ਦੇ ਪੋਸਟ-ਗ੍ਰੇਜੂਏਸ਼ਨ ਦੇ ਨਤੀਜੇ ਸ਼ਾਨਦਾਰ ਰਹੇ*

0
87

ਮਾਨਸਾ (ਬੁਢਲਾਡਾ), 11 ਜੁਲਾਈ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਿਛਲੇ ਦਿਨੀ ਐਲਾਨੇ ਗਏ ਦਸੰਬਰ 2023 ਦੇ  ਨਤੀਜਿਆਂ  ਵਿੱਚ ਮਾਲਵੇ ਦੀ ਸਿਰਮੌਰ ਸੰਸਥਾ ਕ੍ਰਿਸ਼ਨਾ ਕਾਲਜ ਆਫ਼ ਹਾਇਰ ਐਜ਼ੂਕੇਸ਼ਨ, ਰੱਲੀ (ਬੁਢਲਾਡਾ) ਦੇ ਪੋਸਟ- ਗ੍ਰੇਜੂਏਸ਼ਨ ਕਲਾਸਾਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਦਾ ਨਤੀਜਾ ਸੌ  ਫ਼ੀਸਦੀ ਪਾਸ ਰਿਹਾ। ਇਨ੍ਹਾਂ ਨਤੀਜਿਆਂ ਵਿੱਚ ਐੱਮ ਏ ਹਿਸਟਰੀ  ਭਾਗ ਦੂਜਾ (ਸਮੈਸਟਰ ਤੀਜਾ) ਦੇ ਵਿਦਿਆਰਥੀ ਮਲਕੀਤ ਸਿੰਘ ਅਤੇ ਰਮਨਦੀਪ ਸਿੰਘ ਨੇ 8.25 ਸੀਜੀਪੀਏ ਨਾਲ ਪਹਿਲਾ , ਫਿਕੀ ਅਤੇ ਮਦਦ ਗੋਪਾਲ ਨੇ 8 ਸੀਜੀਪੀਏ ਨਾਲ ਦੂਜਾ ਅਤੇ ਬਬਲੀ ਕੌਰ, ਗੀਤਾ ਰਾਣੀ, ਅਮਨਦੀਪ ਕੌਰ ਨੇ 7.75 ਸੀਜੀਪੀਏ ਨਾਲ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਐੱਮ ਏ ਪੋਲੀਟੀਕਲ ਸਾਇੰਸ ਦੇ ਭਾਗ ਪਹਿਲਾ ਦੀਆਂ ਵਿਦਿਆਰਥਣਾਂ  ਪ੍ਰਦੀਪ ਕੌਰ, ਅਮਨਦੀਪ ਕੌਰ, ਲਵਪ੍ਰੀਤ ਕੌਰ ਨੇ 8 ਸੀਜੀਪੀਏ ਨਾਲ ਪਹਿਲਾ ਸਥਾਨ ਅਤੇ ਸੁਰਿੰਦਰ ਕੌਰ, ਸਰਬਜੀਤ ਕੌਰ , ਗਗਨਦੀਪ ਕੌਰ ਆਦਿ ਦੇ 7.75 ਸੀਜੀਪੀਏ ਨਾਲ ਦੂਜਾ ਅਤੇ ਵੀਰਪਾਲ ਕੌਰ ਨੇ 7.50 ਸੀਜੀਪੀਏ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਐੱਮ ਏ ਪੋਲੀਟੀਕਲ ਸਾਇੰਸ ਦੇ ਭਾਗ ਦੂਜਾ ਦੀਆਂ ਵਿਦਿਆਰਥਣਾਂ ਮਨਦੀਪ ਕੌਰ, ਕਮਲਜੀਤ ਕੌਰ, ਲਵਪ੍ਰੀਤ ਕੌਰ ਨੇ 7.75 ਸੀਜੀਪੀਏ ਨਾਲ ਪਹਿਲਾ ਤੇ ਅਮਨਦੀਪ ਕੌਰ , ਹਰਪ੍ਰੀਤ ਕੌਰ, ਲਵਪ੍ਰੀਤ ਕੌਰ , ਅਮਨਦੀਪ ਕੌਰ ਨੇ 7.50 ਸੀਜੀਪੀਏ ਨਾਲ ਦੂਜਾ ਅਤੇ  ਸੁਖਚੈਨ ਸਿੰਘ ਨੇ 7  ਸੀਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕਰਕੇ ਕਲਾਸ ਵਿਚੋਂ ਮੋਹਰੀ ਰਹੇ। ਇਸ ਤੋਂ ਇਲਾਵਾ ਐੱਮ ਐੱਸ ਸੀ ਆਈ ਟੀ (ਲਿਟਰਲ ਇੰਟਰੀ) ਸਮੈਸਟਰ ਤੀਜਾ ਦੀ ਵਿਦਿਆਰਥਣ ਰਾਜਵੀਰ ਕੌਰ ਨੇ 88%ਅੰਕਾਂ ਨਾਲ ਪਹਿਲਾ, ਮਹਿਕਦੀਪ ਨੇ 87.80% ਨਾਲ ਦੂਜਾ ਸਥਾਨ ਅਤੇ ਹਿਮਾਂਸ਼ੂ ਨੇ 84% ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਕੇ ਯੂਨੀਵਰਸਿਟੀ ਮੈਰਿਟ ਵਿੱਚ ਨਾਮ ਦਰਜ ਕਰਵਾਏ। ਇਸੇ ਤਰ੍ਹਾਂ ਐੱਮ ਐੱਸ ਸੀ ਮੈਥ ਭਾਗ ਪਹਿਲਾ ਦੇ ਵਿਦਿਆਰਥੀ ਗਗਨਦੀਪ ਸਿੰਘ ਅਤੇ ਪ੍ਰੇਰਨਾ ਨੇ 8.60 ਸੀਜੀਪੀਏ  ਨਾਲ ਪਹਿਲਾ, ਪ੍ਰਤਿਕਸ਼ਾ , ਦਿਕਸ਼ਾ ਰਾਣੀ, ਸਿਮਰਨਜੀਤ ਕੌਰ, ਨਵਨੀਤ ਕੌਰ ਨੇ 8.40 ਸੀਜੀਪੀਏ  ਨਾਲ ਦੂਜਾ ਅਤੇ ਬਰਿੰਦਰ ਸਿੰਘ , ਅਮਨਜੋਤ ਕੌਰ ਆਦਿ ਨੇ 8.20 ਸੀਜੀਪੀਏ  ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਐੱਮ ਐੱਸ ਸੀ ਮੈਥ ਭਾਗ ਦੂਜਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ 8.80 ਸੀਜੀਪੀਏ  ਨਾਲ ਪਹਿਲਾ , ਸਚਿਤਾ ਅਤੇ ਸ਼ਬੀਨਾ ਨੇ 8.20 ਸੀਜੀਪੀਏ  ਨਾਲ ਦੂਜਾ ਅਤੇ ਸੇਜਲ ਰਾਣੀ ਤੇ ਜਸਪ੍ਰੀਤ ਕੌਰ ਨੇ 8 ਸੀਜੀਪੀਏ  ਨਾਲ ਤੀਜਾ ਸਥਾਨ ਹਾਸਲ ਕੀਤਾ । ਇਸ ਮੌਕੇ ਕਾਲਜ ਦੇ ਐਮ. ਡੀ.ਕਮਲ ਸਿੰਗਲਾ ਜੀ ਅਤੇ ਚੇਅਰਮੈਨ ਸੁਖਵਿੰਦਰ ਸਿੰਘ ਚਹਿਲ ਨੇ ਪੋਸਟ- ਗ੍ਰੇਜੂਏਸ਼ਨ ਕਲਾਸਾਂ ਵਿੱਚ ਵਧੀਆਂ ਨਤੀਜਿਆਂ ਅਤੇ ਵੱਖ-2 ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਹ ਸਭ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਉਨ੍ਹਾਂ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਜਿਥੇ ਅਕਾਦਮਿਕ ਖੇਤਰ ਵਿੱਚ  ਮੱਲਾਂ ਮਾਰ ਰਹੇ ਹਨ ਉਥੇ ਹੀ  ਸਾਡੀ ਸੰਸਥਾ ਸਾਹਿਤਕ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਮੋਹਰੀ ਕਾਲਜਾਂ ਵਿੱਚ ਸ਼ਾਮਿਲ ਹੈ। ਇਸੇ ਕਰਕੇ ਇਨ੍ਹਾਂ ਦਿਨਾਂ  ਵਿੱਚ ਕਾਲਜ ਵਿੱਚ ਦਾਖਲ ਲੈਣ ਵਾਲੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਖੀਰ ਵਿੱਚ ਉਹਨਾਂ ਨੇ ਸਾਰੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।  ਇਸ ਮੌਕੇ ਵੱਖ-2 ਪੁਜੀਸ਼ਨਾਂ  ਹਾਸਲ ਕਰਨ ਵਾਲੇ ਵਿਦਿਆਰਥੀਆਂ  ਨੂੰ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here