ਚੰਡੀਗੜ੍ਹ,17 ਫ਼ਰਵਰੀ: (ਸਾਰਾ ਯਹਾਂ/ਮੁੱਖ ਸੰਪਾਦਕ)
ਭਾਰਤੀਆ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਸੰਦੇਸ਼ਖਾਲੀ ‘ਚ ਦਲਿਤਾਂ ਔਰਤਾਂ ਨਾਲ ਕਥਿਤ ਸੈਕਸ ਸ਼ੋਸ਼ਣ ਦੀ ਘਟਨਾਵਾਂ ਦੀ ਨਿਖੇਧੀ ਕਰਦਿਆਂ ਸੂਬਾਈ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਬੰਗਾਲ ਦੇ ਉੱਤਰੀ 24 ਪਰਗਣਾ ਜਿਲੇ ਦੇ ਸੰਦੇਸ਼ਖਾਲੀ ਵਿੱਚ ਅਰਾਜਕਤਾ, ਲੁੱਟ-ਖਸੁੱਟ, ਜਬਰ, ਸ਼ੋਸ਼ਣ ਅਤੇ ਦਲਿਤਾਂ ਔਰਤਾਂ ਨਾਲ ਕਥਿਤ ਸੈਕਸ ਸ਼ੋਸ਼ਣ ਬਾਰੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਆਪਣੀ ਰਿਪੋਰਟ ਰਾਸ਼ਟਰਪਤੀ ਦੌਰਪਤੀ ਮੁਰਮੂ ਨੂੰ ਸੌਂਪੀ ਗਈ ਹੈ ‘ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਸ੍ਰ ਕੈਂਥ ਨੇ ਕਿਹਾ ਕਿ ਤ੍ਰਿਣਮੂਲ ਕਾਗਰਸ ਦੇ ਸਿਆਸੀ ਅਗੂਆਂ ਦੀ ਸਰਪ੍ਰਸਤੀ ਹੇਠ ਸਰਕਾਰ ਦੇ ਆਤੰਕ, ਗੁੰਡਾਗਰਦੀ, ਜ਼ੁਲਮ ਅਤੇ ਲੁੱਟ-ਖਸੁੱਟ ਦਾ ਅਜਿਹਾ ਨੰਗਾ ਨਾਚ, ਜਬਰ ਜਨਾਹ, ਜ਼ਮੀਨਾਂ ‘ਤੇ ਜ਼ਬਰਦਸਤੀ ਕਬਜ਼ੇ ਅਤੇ ਔਰਤਾਂ ‘ਤੇ ਜ਼ੁਲਮ ਦਾ ਅਜਿਹਾ ਨੰਗਾ ਨਾਚ ਖੇਡਿਆ ਕਿ ਇਸ ਦੇ ਡਰ ਕਾਰਨ ਉਨ੍ਹਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਉਨ੍ਹਾਂ ਨੇ ਅੱਗੇ ਕਿਹਾ ਕਿ ਐਸ ਸੀ ਸਮਾਜ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹਿੱਤਾਂ ਨੂੰ ਇਸ ਹੱਦ ਤੱਕ ਕੁਚਲਿਆਂ ਜਾ ਰਿਹਾ ਹੈ ਤ੍ਰਿਣਮੂਲ ਕਾਗਰਸ ਦੇ ਨੇਤਾ ਸ਼ਾਹਜਹਾਂ ਸ਼ੇਖ ਅਤੇ ਉਸ ਦੇ ਹਮਾਇਤੀਆਂ ਨੇ ਜ਼ਮੀਨ ‘ਤੇ ਜਬਰੀ ਕਬਜਿਆਂ ਕਰਨ ਦੇ ਨਾਲੋ-ਨਾਲ ਔਰਤਾਂ ਨਾਲ ਕਥਿਤ ਛੇੜਛਾੜ ਸੈਕਸ ਸ਼ੋਸ਼ਣ ਦੇ ਅੱਤਿਆਚਾਰਾਂ ਨੇ ਤਬਾਹੀ ਮਚਾ ਦਿੱਤੀ।
ਸ੍ਰ ਕੈਂਥ ਨੇ ਕਿਹਾ ਕਿ ਪਿੱਛਲੇ ਦਿਨੀਂ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਬੰਗਾਲ ਦੇ ਉੱਤਰੀ 24 ਪਰਗਣਾ ਜਿਲੇ ਦੇ ਸੰਦੇਸ਼ਖਾਲੀ ਦਾ ਦੌਰੇ ਦੌਰਾਨ ਅਨੁਸੂਚਿਤ ਜਾਤੀ ਸਮਾਜ ਨਾਲ ਕਥਿਤ ਅੱਤਿਆਚਾਰ ਅਤੇ ਹਿੰਸਾ ਬਾਰੇ ਰਿਪੋਰਟ ‘ਚ ਰਾਸ਼ਟਰਪਤੀ ਦੌਰਪਤੀ ਮੁਰਮੂ ਨੂੰ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਗਰਸ ਦੀ ਸਰਕਾਰ ਨੂੰ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਵਿੱਚ ਅਤੇ ਕਥਿਤ ਛੇੜਛਾੜ ਸੈਕਸ ਸ਼ੋਸ਼ਣ ਦੇ ਅੱਤਿਆਚਾਰਾਂ ਨੇ ਤਬਾਹੀ ਮਚਾਉਣ ਵਾਲਿਆ ਵਿਰੁੱਧ ਕਾਰਵਾਈ ਕਰਨ ਵਿੱਚ ਅਸਫਲ ਸਾਬਿਤ ਹੋਣ ਕਾਰਨ ਸੂਬੇ ਵਿੱਚ ਸੰਵਿਧਾਨ ਦੀ ਧਾਰਾ 338 ਦੇ ਤਹਿਤ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਿਫਾਰਿਸ਼ ਕੀਤੀ ਹੈ। ਸਰਦਾਰ ਕੈਂਥ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਦੀ ਪੱਛਮੀ ਬੰਗਾਲ ਵਿੱਚ 21.51 ਪ੍ਰਤੀਸ਼ਤ ਆਬਾਦੀ ਨੂੰ ਨਜ਼ਰਅੰਦਾਜ ਕਰਕੇ ਤ੍ਰਿਣਮੂਲ ਕਾਗਰਸ ਸਰਕਾਰ ਨੇ ਅਰਾਜਕਤਾ, ਲੁੱਟ-ਖਸੁੱਟ, ਜਬਰ, ਸ਼ੋਸ਼ਣ ਅਤੇ ਦਲਿਤਾਂ ਔਰਤਾਂ ਨਾਲ ਕਥਿਤ ਸੈਕਸ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਹੋਇਆ ਹੈ। ਦਲਿਤ ਨੇਤਾ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਰਾਜਕਤਾ, ਸਮਾਜ ਵਿਰੋਧੀ ਅਨਸਰਾਂ ਨੂੰ ਸਿਆਸੀ ਸੁਰੱਖਿਆ, ਹਰ ਪਾਸੇ ਗੁੰਡਿਆਂ ਅਤੇ ਲੁਟੇਰਿਆਂ ਦਾ ਦਬਦਬਾ, ਅੱਤਿਆਚਾਰ, ਜ਼ੁਲਮ, ਲੁੱਟ, ਕਤਲ ਅਤੇ ਬੰਗਾਲ ‘ਚ ਦਲਿਤਾਂ ਨੂੰ ਦਬਾਉਣ ਦੇ ਵਿਰੁਧ ਅਨੁਸੂਚਿਤ ਜਾਤੀ ਦੀ ਜੱਥੇਬੰਦੀਆਂ ਨੂੰ ਤ੍ਰਿਣਮੂਲ ਕਾਗਰਸ ਦੀ ਹਕੂਮਤ ਦੇ ਖਿਲਾਫ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।