*ਕੌਂਸਲ ਨੇ ਸ਼ਹਿਰ ਚ ਆਰਜੀ ਨਾਜਾਇਜ ਕਬਜਿਆਂ ਤੇ ਕਸਿਆ ਸ਼ਿਕੰਜਾ*

0
105

ਬੁਢਲਾਡਾ 09 ਜਨਵਰੀ (ਸਾਰਾ ਯਹਾਂ/ਮਹਿਤਾ ਅਮਨ)

ਸਥਾਂਨਕ ਸ਼ਹਿਰ ਅੰਦਰ ਨਗਰ ਕੋਂਸਲ ਵੱਲੋਂ ਆਰਜੀ ਨਾਜਾਇਜ ਕਬਜਿਆਂ ਨੂੰ ਹਟਾਉਣ ਲਈ ਪੁਲਿਸ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ। ਜੋ ਟ੍ਰੇਫਿਕ ਚ ਵਿਘਨ ਬਣਨ ਵਾਲੇ ਆਰਜੀ ਨਾਜਾਇਜ ਕਬਜੇ ਕਰਕੇ ਪਏ ਬੋਰਡ ਹਟਾਏ ਗਏ। ਨਗਰ ਕੋਂਸਲ ਦੇ ਹੱਲੇ ਨਾਲ ਹਫੜਾ ਤਫੜੀ ਚ ਕੌਂਸਲ ਦੇ ਕਰਮਚਾਰੀਆਂ ਨੇ ਬੋਰਡ ਅਤੇ ਦੁਕਾਨਾਂ ਦੇ ਬਾਹਰ ਪਿਆ ਸਮਾਨ ਕਬਜੇ ਵਿੱਚ ਲੈ ਲਿਆ। ਕਾਰਜਸਾਧਕ ਅਫਸਰ ਬਲਵਿੰਦਰ ਸਿੰਘ ਅਤੇ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਮੁੱਖ ਬਾਜਾਰਾਂ ਚ ਆਰਜੀ ਨਾਜਾਇਜ ਕਬਜਿਆਂ ਕਾਰਨ ਟ੍ਰੇਫਿਕ ਦੀ ਸਮੱਸਿਆ ਬਣੀ ਹੋਈ ਸੀ। ਕੌਂਸਲ ਵੱਲੋਂ ਲੋਕਾਂ ਨੂੰ ਵਾਰ ਵਾਰ ਆਰਜੀ ਕਬਜੇ ਹਟਾਉਣ ਸੰਬੰਧੀ ਅਪੀਲ ਕਰਨ ਦੇ ਬਾਵਜੂਦ ਵੀ ਅੱਜ ਮਜਬੂਰਨ ਪੁਲਿਸ ਦੇ ਸਹਿਯੋਗ ਨਾਲ ਇਹ ਸਫਾਈ ਮੁਹਿੰਮ ਸ਼ੁਰੂ ਕਰਨਾ ਪਿਆ। ਉਨ੍ਹਾਂ ਸ਼ਹਿਰ ਦੇ ਲੋਕਾਂ ਅਤੇ ਦੁਕਾਨਦਾਰ ਭਰਾਵਾਂ ਨੂੰ ਅਪੀਲ ਕੀਤੀ ਕਿ ਦੁਕਾਨਾਂ ਅੱਗੇ ਰੱਖਿਆ ਸਾਮਾਨ ਜਾਂ ਬੋਰਡ ਆਪਣੇ ਚਾਰ ਦੀਵਾਰੀ ਵਿੱਚ ਰੱਖਣ। ਇਸ ਤੋਂ ਇਲਾਵਾ ਬਣੇ ਹੋਏ ਫੁਟਪਾਥਾਂ ਨੂੰ ਲੋਕਾਂ ਦੀ ਸਹੂਲਤ ਲਈ ਖਾਲ੍ਹੀ ਕੀਤੇ ਜਾਣ। ਉਨ੍ਹਾਂ ਤਾੜਨਾ ਕਰਦਿਆਂ ਕਿਹਾ ਕਿ ਆਰਜੀ ਕਬਜੇ ਨਾ ਹਟਾਏ ਗਏ ਤਾਂ ਦੁਕਾਨਦਾਰਾਂ ਖਿਲਾਫ ਜੁਰਮਾਨੇ ਤਹਿਤ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ।

LEAVE A REPLY

Please enter your comment!
Please enter your name here