ਸਰਦੂਲਗੜ੍ਹ 8 ਅਪ੍ਰੈਲ (ਸਾਰਾ ਯਹਾਂ/ਬਲਜੀਤ ਪਾਲ): ਕੋ-ਅਪਰੇਟਿਵ ਸੋਸਾਇਟੀ ਝੰਡੂਕੇ ਦੇ ਮੈਬਰਾਂ ਅਤੇ ਪਿੰਡ ਦੇ ਸਰਪੰਚ ਵੱਲੋਂ ਰੋਸ਼ ਜਿਤਾਉੰਦਿਆ ਦੋਸ਼ ਲਗਾਏ ਹਨ ਕਿ ਨਿਯਮਾਂ ਨੂੰ ਸ਼ਿਕੇ ਟੰਗਦਿਆ ਸੋਸਾਇਟੀ ਦੀ ਚੋਣ ਕੀਤੀ ਗਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸੁਖਦੇਵ ਸਿੰਘ, ਗੁਰਵਿੰਦਰ ਕਾਲਾ, ਪ੍ਰਗਟ ਸਿੰਘ ਪਿਆਰਾ ਸਿੰਘ, ਅਮਰੀਕ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੀ ਕੋ-ਅਪਰੇਟਿਵ ਸੋਸਾਇਟੀ ਦੇ 11 ਮੈਬਰ ਲਈ ਚੋਣ ਹੋਣੀ ਸੀ। ਇਸ 11 ਮੈਬਰਾਂ ਚੋ 2 ਅੋੌਰਤ 1 ਰਿਜ਼ਰਵ ਅਤੇ 8 ਜਰਨਲ ਮੈਬਰ ਚੋਣੇ ਜਾਣੇ ਸਨ। ਜਿਸ ਲਈ ਸੋਸਾਇਟੀ ਦੇ ਸੈਕਟਰੀ ਵੱਲੋਂ ਕੱਲ੍ਹ 7 ਅਪ੍ਰੈਲ ਨੂੰ ਨਮਜਦਗੀ ਪੱਤਰ ਭਰਾਏ ਗਏ ਸਨ ਤੇ 8 ਅਪ੍ਰੈਲ ਨੂੰ ਚੋਣ ਕਰਨੀ ਸੀ। ਪਰ ਜਦੋ ਅਸੀ 7 ਅਪ੍ਰੈਲ ਸਾਮ ਨੂੰ ਮੌਕੇ ਤੇ ਡਿਊਟੀ ਅਫਸਰ ਅਤੇ ਸੈਕਟਰੀ ਨੂੰ ਚੋਣ ਨਿਸ਼ਾਨ ਦੇਣ ਲਈ ਕਿਹਾ ਤਾਂ ਉਨ੍ਹਾਂ ਗੱਲ ਗੋਲਮੋਲ ਕਰ ਦਿੱਤੀ ਤੇ ਸਾਨੂੰ ਬਿਨਾਂ ਚੋਣ ਨਿਸ਼ਾਨ ਦਿੱਤੇ ਸੋਸਾਇਟੀ ਚੋ ਚਲੇ ਗਏ। ਅੱਜ ਅਸੀ ਸਵੇਰ ਦੇ ਸੋਸਾਇਟੀ ਚ ਸੈਕਟਰੀ ਅਤੇ ਹੋਰ ਅਮਲੇ ਨੂੰ ਉਡੀਕ ਰਹੇ ਹਾਂ ਸਾਨੂੰ ਪਤਾ ਲੱਗਿਆਂ ਹੈ ਕਿ ਰਾਜਸੀ ਸਹਿ ਤੇ ਸੋਸਾਇਟੀ ਦੇ ਸੈਕਟਰੀ ਅਤੇ ਚੋਣ ਅਬਜਰਵਰ ਨੇ ਜਾਣਬੁਝਕੇ ਨਿਸ਼ਾਨ ਅਲਾਟ ਨਹੀਂ ਕੀਤੇ ਗਏ ਤੇ ਨਿਯਮਾਂ ਦੇ ਉੱਲਟ ਚੋਣ ਕਰ ਰਹੇ ਹਨ। ਅਸੀ ਸੂਬਾ ਸਰਕਾਰ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੋ ਮੰਗ ਕਰਦੇ ਹਾਂ ਕਿ ਕੋ-ਅਪਰੇਟਿਵ ਸੋਸਾਇਟੀ ਝੰਡੂਕੇ ਦੀ ਨਿਯਮਾਂ ਦੇ ਉਲਟ ਹੋਈ ਚੋਣ ਦੀ ਬਰੀਕੀ ਨਾਲ ਜਾਂਚ ਕਰਕੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਸੋਸਾਇਟੀ ਦੀ ਚੋਣ ਨਵੇ ਸਿਰੇ ਤੋਂ ਕੀਤੀ ਜਾਵੇ।
ਇਸ ਮੌਕੇ ਹਰਦੇਵ ਸਿੰਘ, ਗੁਰਪਾਲ ਸਿੰਘ, ਦਿਆ ਸਿੰਘ ਸਾਬਕਾ ਪ੍ਰਧਾਨ, ਮੇਜਰ ਸਿੰਘ, ਗੁਰਪ੍ਰੀਤ ਸਿੰਘ, ਅਜੈਬ ਸਿੰਘ ਪੰਚ, ਗੋਰਾ ਸਿੰਘ, ਮਿੱਠੂ ਸਿੰਘ ਆਦਿ ਹਾਜਰ ਸਨ।
ਇਸ ਸਬੰਧੀ ਸੋਸਾਇਟੀ ਦੇ ਸੈਕਟਰੀ ਸੁਖਦਰਸਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਰੇ ਦੋਸਾਂ ਨੂੰ ਨਿਕਾਰਦਿਆ ਕਿਹਾ ਕਿ ਸੋਸਾਇਟੀ ਦੇ ਮੈਬਰਾਂ ਦੀ ਹੋਣ ਵਾਲੀ ਚੋਣ ਲਈ 19 ਵਿਅਕਤੀਆਂ ਨੇ ਕਾਂਗਜ ਦਾਖਲ ਕੀਤੇ ਸਨ। ਜਿੰਨਾਂ ਚੋ ਜਾਂਚ ਪੜਤਾਲ ਦੌਰਾਨ 8 ਵਿਅਕਤੀਆਂ ਦੇ ਨਮਜਦਗੀ ਪੱਤਰ ਲੋੜੀਂਦੇ ਕਾਂਗਜਾ ਦੀ ਘਾਟ ਹੋਣ ਕਰਕੇ ਕੈਸਲ ਹੋ ਗਏ। ਸਿਰਫ 11 ਮੈਂਬਰ ਦੇ ਕਾਂਗਜ ਹੀ ਸਹੀ ਸਨ ਜਿੰਨਾਂ ਨੂੰ ਬਿਨਾਂ ਚੋਣ ਕੀਤਿਆਂ ਜੇਤੂ ਘੋਸਤ ਕਰ ਦਿੱਤਾ ਗਿਆ। ਜਿੰਨਾਂ ਦੀ ਲਿਸਟ ਅੱਜ ਸਾਮ ਨੂੰ ਸੋਸਾਇਟੀ ਚ ਲਗਾ ਦਿੱਤੀ ਜਾਵੇਗੀ।
ਕੈਪਸ਼ਨ:ਨਿਯਮਾਂ ਦੇ ਉਲਟ ਸੋਸਾਇਟੀ ਦੀ ਹੋਈ ਚੋਣ ਖਿਲਾਫ ਰੋਸ਼ ਜਿਤਾਉਦੇ ਹੋਏ ਸੋਸਾਇਟੀ ਮੈਂਬਰ ਤੇ ਪਿੰਡ ਵਾਸੀ।