-ਕੋੋਰੋੋਨਾ ਵਾਇਰਸ ਤੋੋਂ ਬਚਾਅ ਲਈ ਹਰੇਕ ਨਾਗਰਿਕ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ : ਐਸ.ਐਸ.ਪੀ. ਡਾ. ਭਾਰਗਵ

0
22

ਮਾਨਸਾ, 10 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ): ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ (3OV94-19) ਨੂੰ ਫੈਲਣ ਤੋੋਂ ਰੋਕਣ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ। ਐਸ.ਐਸ.ਪੀ. ਮਾਨਸਾ ਵੱਲੋੋਂ ਜਿਲ੍ਹੇ ਦੇ ਹਰੇਕ ਨਾਗਰਿਕ ਨੂੰ ਅਪੀਲ ਕੀਤੀ ਗਈ ਕਿ ਉਹ ਇੱਕ ਜਿੰਮੇਵਾਰ ਨਾਗਰਿਕ ਬਣ ਕੇ ਆਪਣੇ ਆਪਣੇ ਖੇਤਰ ਵਿੱਚ ਕੋੋਰੋੋਨਾ ਵਾਇਰਸ ਦੀ ਰੋੋਕਥਾਮ ਸਬੰਧੀ ਆਪਣਾ ਫਰਜ਼ ਅਦਾ ਕਰਨ। ਹਰੇਕ ਵਿਅਕਤੀ ਨੂੰ ਪਾਰਟੀਬਾਜੀ ਤੋੋਂ ਉਪਰ ਉੱਠ ਕੇ ਦੇਸ਼ ਸੇਵਾ ਦੀ ਭਾਵਨਾਂ ਨਾਲ ਆਪਣਾ ਯੋੋਗਦਾਨ ਪਾ ਕੇ ਇਸ ਵਾਇਰਸ ਤੋੋਂ ਆਪਣੇ ਆਪ ਦਾ, ਆਪਣੇ ਪਰਿਵਾਰ ਦਾ ਅਤੇ ਸਾਰੇ ਸਮਾਜ ਦਾ ਬਚਾਅ ਕਰਨ ਲਈ ਜਿੰਮੇਵਾਰੀ ਨਾਲ ਅੱਗੇ ਆਉਣਾ ਚਾਹੀਦਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਜ਼ਿਲ੍ਹੇ ਵਿਚ ਦਿਨ ਰਾਤ ਕੰਮ ਕਰ ਰਹੇ ਸਿਵਲ ਤੇ ਪੁਲਿਸ ਪ੍ਰ ਸਵੈ-ਹੈਲਪ ਗਰੁੱਪਾਂ ਅਤੇ ਹੋੋਰ ਸਮਾਜਸੇਵੀ ਸੰਸਥਾਵਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਬਣਦਾ ਸਹਿਯੋੋਗ ਦਿੱਤਾ ਜਾਵੇ, ਲੋੋੜਵੰਦਾਂ ਦੀ ਮੱਦਦ ਕੀਤੀ ਜਾਵੇ ਅਤੇ ਸਾਵਧਾਨੀਆ ਦੀ ਵਰਤੋੋਂ ਕਰਨ ਸਬੰਧੀ ਜਾਗਰੂਕ ਕੀਤਾ ਜਾਵੇ।ਐਸ.ਐਸ.ਪੀ. ਨੇ ਦੱਸਿਆ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਮੇਂ ਸਮੇਂ ਸਿਰ ਜਾਰੀ ਆਦੇਸ਼ਾ ਦੀ ਪਾਲਣਾ ਕੀਤੀ ਜਾਵੇ ਅਤੇ ਅਫਵਾਹਾਂ ਤੋੋਂ ਦੂਰ ਰਿਹਾ ਜਾਵੇ। ਜੇਕਰ ਕੋੋਈ ਵਿਅਕਤੀ

ਝੂਠੀਆ ਅਫਵਾਹਾਂ ਜਾਂ ਝੂਠੇ ਮੈਸਿਜ ਜਾਰੀ ਕਰਦਾ ਪਾਇਆ ਗਿਆ ਤਾਂ ਉਸਦੇ ਵਿਰੁੱਧ ਤੁਰੰਤ ਮੁਕੱਦਮਾ ਦਰਜ਼ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ।  ਐਸ.ਐਸ.ਪੀ. ਨੇ ਦੱਸਿਆ ਕਿ ਵਿਲੇਜ ਪੁਲਿਸ ਅਫਸਰ, ਸਵੈ ਹੈਲਪ ਗਰੁੱਪਾਂ ਵੱਲੋੋਂ ਜ਼ਿਲ੍ਹੇ ਅੰਦਰ ਅਸਰਦਾਰ ਢੰਗ ਨਾਲ ਕਰਫਿਊ ਨੂੰ ਲਾਗੂ ਕੀਤਾ ਹੋਇਆ ਹੈ। ਪਬਲਿਕ ਦੀ ਸੁਰੱਖਿਆ ਲਈ ਅਤੇ ਕਾਨੂੰਨ ਦੀ ਸਖਤੀ ਨਾਲ ਪਾਲਣਾ ਯਕੀਨੀ ਬਨਾਉਣ ਲਈ ਫਲੈਗ ਮਾਰਚ/ਰੋਡ ਮਾਰਚ ਅਤੇ ਨਾਕਾਬੰਦੀਆਂ ਲਗਾਤਾਰ ਜਾਰੀ ਹਨ। ਪੁਲਿਸ ਪ੍ਰਸਾਸ਼ਨ ਵੱਲੋੋਂ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਨੂੰ ਲੋੋੜਵੰਦਾਂ ਪਾਸ ਘਰੋ ਘਰੀ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ  ਬਣਾਇਆ ਜਾ ਰਿਹਾ ਹੈ। ਪੰਚਾਇਤਾਂ ਅਤੇ ਸਮਾਜਸੇਵੀ ਸੰਸਥਾਵਾਂ ਦੀ ਮੱਦਦ ਨਾਲ ਗਰੀਬਾਂ,ਮਜਦੂਰਾਂ,ਬੇਸਹਾਰਾ ਵਿਅਕਤੀਆਂ ਲਈ ਭੋੋਜਨ ਤੇ ਰੋੋਜਾਨਾਂ ਵਰਤੋੋਂ ਵਾਲਾ ਸਮਾਨ ਵੀ ਘਰ ਘਰ ਜਾ ਕੇ ਜਰੂਰਤਮੰਦਾਂ ਨੂੰ ਮੁਫਤ ਵੰਡਿਆ ਜਾ ਰਿਹਾ ਹੈ। ਪੁਲਿਸ ਵਿਭਾਗ ਵੱਲੋੋਂ ਵਾਇਰਸ ਦੀ ਰੋਕਥਾਮ ਸਬੰਧੀ ਵਹੀਕਲਾਂ ਅਤੇ ਜਨਤਕ ਥਾਵਾਂ, ਬਾਜ਼ਾਰ, ਭੀੜ-ਭੁੜੱਕੇ ਵਾਲੀਆ ਥਾਵਾਂ ਨੂੰ ਦਵਾਈ ਦਾ ਛਿੜਕਾ ਕਰਵਾ ਕੇ ਸੈਨੀਟਾਈਜ ਕਰਵਾਇਆ ਜਾ ਰਿਹਾ ਹੈ। ਸੀਨੀਅਰ ਕਪਤਾਨ ਪੁਲਿਸ ਵੱਲੋੋਂ ਆਮ ਪਬਲਿਕ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਗਿਆ ਕਿ ਪੁਲਿਸ ਪ੍ਰਸਾਸ਼ਨ ਵੱਲੋੋਂ ਪਬਲਿਕ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਪੂਰੀ ਤਰਾ ਬਰਕਰਾਰ ਰੱਖਿਆ ਜਾ ਰਿਹਾ ਹੈ। ਜ਼ਿਲ੍ਹੇ ਵਿਚ ਲਗਾਏ ਗਏ ਕਰਫਿਊ ਦੀ ਉਲੰਘਣਾਂ ਸਬੰਧੀ 23 ਮਾਰਚ 2020 ਤੋੋਂ ਅੱਜ ਤੱਕ ਅ/ਧ 269,188 ਹਿੰ:ਦੰ: ਤਹਿਤ 87 ਮੁਕੱਦਮੇ ਦਰਜ ਕਰਕੇ 189 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 26 ਵਹੀਕਲਾਂ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਇਸੇ ਤਰਾ ਅ/ਧ 207 ਮੋੋਟਰ ਵਹੀਕਲ ਐਕਟ ਤਹਿਤ ਅੱਜ ਤੱਕ ਕੁੱਲ 294 ਵਹੀਕਲਾਂ ਨੂੰ ਬੰਦ ਕੀਤਾ ਗਿਆ ਹੈ।

LEAVE A REPLY

Please enter your comment!
Please enter your name here