ਕੋਸਲ ਚੋਣਾ ਲਈ ਵਰਕਰ ਇੱਕਮੱਤ ਹੋ ਕੇ ਕਾਗਰਸ ਦਾ ਝੰਡਾ ਬੁਲੰਦ ਕਰਨ – ਕੇ ਕੇ ਅਗਰਵਾਲ

0
123

ਬੁਢਲਾਡਾ07 ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਕਾਗਰਸ ਪਾਰਟੀ ਵੱਲੋ ਨਗਰ ਕੋਸਲ ਚੋਣਾ ਵਿੱਚ ਪਾਰਟੀ ਉਮੀਦਵਾਰਾ ਦੀ ਚੋਣ ਕਰਨ ਲਈ ਵਰਕਰਾ ਤੋਂ 12 ਜਨਵਰੀ ਤੱਕ ਦਰਖਾਸਤਾ ਮੰਗੀਆ ਗਈਆ ਹਨ। ਅੱਜ ਇੱਥੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਢਲਾਡਾ ਸਹਿਰ ਦੇ ਪਾਰਟੀ ਵੱਲੋਂ ਲਗਾਏ ਗਏ ਨਿਗਰਾਨ ਇੰਪਰੂਵਮੈਟ ਟਰੱਸਟ ਬਠਿੰਡਾ ਦੇ ਚੇਅਰਮੈਨ ਕੇ ਕੇ ਅਗਰਵਾਲ ਨੇ ਕਿਹਾ ਕਿ ਪਾਰਟੀ ਇਸ ਵਾਰ ਇਨ੍ਹਾਂ ਚੋਣਾ ਵਿੱਚ ਨੋਜਵਾਨਾਂ ਨੂੰ ਅੱਗੇ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਵਾਰਡ ਵਿੱਚ ਉਮੀਦਵਾਰ ਦੀ ਚੋਣ ਨਿਰਪੱਖ ਤੋਰ ਤੇ ਕੀਤੀ ਜਾਵੇਗੀ। ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਪਾਰਟੀ ਟਿਕਟ ਦਿੱਤੀ ਜਾਵੇਗੀ। ਇਸ ਮੌਕੇ ਤੇ ਪਾਰਟੀ ਵਰਕਰਾ ਵੱਲੋ ਸਰਕਾਰੀ ਦਰਬਾਰੇ ਪੁੱਛ ਪੜਤਾਲ ਨਾ ਹੋਣ ਦਾ ਵੀ ਰੋਸ ਪ੍ਰਗਟ ਕੀਤਾ ਗਿਆ। ਇਸ ਮੋਕੇ ਤੇ ਹਲਕਾ ਸੇਵਾਦਾਰ ਰਣਜੀਤ ਕੋਰ ਭੱਟੀ ਵੱਲੋ ਵੀ ਵਰਕਰਾ ਦੀਆ ਮੁਸਕਲਾ ਸਬੰਧੀ ਵੀ ਜਾਣੂ ਕਰਵਾਇਆ ਗਿਆ। ਉਨ੍ਹਾ ਕਿਹਾ ਕਿ ਹਲਕੇ ਵਿੱਚ ਕੁਝ ਵਿਭਾਗਾ ਦੇ ਅਧਿਕਾਰੀ ਮਨਮਰਜੀਆ ਕਰਦੇ ਹਨ। ਜਿਸ ਕਾਰਨ ਪਾਰਟੀ ਵਰਕਰਾ ਨੁੰ ਕਾਫੀ ਮੁਸਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਵਰਕਰਾ ਨੂੰ ਅਪੀਲ ਕੀਤੀ ਕਿ ਉਹ ਕੋਸਲ ਚੋਣਾ ਵਿੱਚ ਇੱਕ ਮੱਤ ਹੋ ਕੇ 19  ਵਾਰਡਾ ਵਿੱਚ ਕਾਗਰਸ ਦਾ ਝੰਡਾ ਬੁਲੰਦ ਕਰਦਿਆਂ ਕੋਸਲ ਦੀ ਪ੍ਰਧਾਨਗੀ ਤੇ ਹੱਕ ਜਿਤਾਇਆ ਜਾਵੇ। ਇਸ ਮੌਕੇ ਤੇ ਆਲ ਇੰਡੀਆ ਕਾਗਰਸ ਕਮੇਟੀ ਦੇ ਮੈਬਰ ਕੁਲਵੰਤ ਰਾਏ ਸਿੰਗਲਾ, ਪੰਜਾਬ ਪ੍ਰਦੇਸ ਕਾਗਰਸ ਕਮੇਟੀ ਦੇ ਸਕੱਤਰ ਹਰਬੰਸ ਸਿੰਘ ਖਿੱਪਲ, ਐਸ ਐਸ ਬੋਰਡ ਦੇ ਮੈਬਰ ਮਾਸਟਰ ਬਿਹਾਰੀ ਸਿੰਘ, ਬਲਾਕ ਕਾਗਰਸ ਕਮੇਟੀ ਦੇ ਪ੍ਰਧਾਂਨ ਤੀਰਥ ਸਿੰਘ ਸਵੀਟੀ, ਵਪਾਰ ਮੰਡਲ ਦੇ ਪ੍ਰਧਾਨ ਗੁਰਿੰਦਰ ਮੋਹਨ, ਨਰੇਸ ਕੁਮਾਰ, ਹਰਵਿੰਦਰ ਸਵੀਟੀ ਖੀਵੇ ਵਾਲੇ, ਜੱਸੀ ਸੈਣੀ, ਹੈਪੀ ਗੋਇਲ,   ਪੰਚਾਇਤ ਯੂਨੀਅਨ ਦੇ ਸੂਬੇਦਾਰ ਭੋਲਾ ਸਿੰਘ ਹਸਨਪੁਰ, ਰਾਜ ਕੁਮਾਰ ਬੱਛੂਆਣਾ, ਖੇਮ ਸਿੰਘ, ਦਿਲਬਾਗ ਸਿੰਘ ਗੱਗੀ, ਵਿਜੇ ਕੁਲੈਹਰੀ, ਕਮਲਿੰਦਰ ਜੈਨ, ਰਾਜ ਕੁਮਾਰ ਰਾਜੂ, ਲਵਲੀ ਕੁਮਾਰ, ਰਮੇਸ਼ ਕੁਮਾਰ, ਲਲਿਤ ਕੁਮਾਰ, ਸੋਨੀ, ਹੈਪੀ ਗੋਇਲ, ਆਦਿ ਹਾਜਰ ਸਨ।

LEAVE A REPLY

Please enter your comment!
Please enter your name here