ਕੋਸਲਰ ਖਿਲਾਫ ਧਰਨਾ ਦੂਸਰੇ ਦਿਨ ਵੀ ਜਾਰੀ, ਕੀਤੀ ਨਾਅਰੇਬਾਜ਼ੀ

0
274

ਬੁਢਲਾਡਾ 27 ਮਾਰਚ(ਸਾਰਾ ਯਹਾਂ/ਅਮਨ ਮਹਿਤਾ): ਨਗਰ ਕੋੋਸਲ ਮੁਲਾਜਮਾ ਨੇ ਦੂਸਰੇ ਦਿਨ ਵੀ ਕੋਸਲਰ ਪ੍ਰੇਮ ਗਰਗ ਦੇ ਖਿਲਾਫ ਪੁਰਾਣੇ ਨਗਰ ਕੋਸਲ ਦਫਤਰ ਦੇ ਬਾਹਰ ਧਰਨਾ ਦੇ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਕੋਸਲਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਪੰਜਾਬ ਮਿਊਸਪਲ ਵਰਕਰ ਯੂਨੀਅਨ ਅਤੇ ਸਫਾਈ ਸੇਵਕ ਯੂਨੀਅਨ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਅੱਜ ਕਾਰਜਸਾਧਕ ਅਫਸਰ ਵੱਲੋਂ ਕੋੋਸਲ ਮੁਲਾਜਮਾ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਦੂਰਵਿਵਹਾਰ ਕਰਨ ਵਾਲੇ ਕੋਸਲਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਨਸਾਫ ਦਿਵਾਇਆ ਜਾਵੇਗਾ। ਜਿੱਥੇ ਉਨ੍ਹਾ ਕਿਹਾ ਕਿ ਲੋਕਾਂ ਦੇ ਰੋਜ਼ਮਰਾ ਦੇ ਦਫਤਰੀ ਕੰਮਾਂ ਵਿੱਚ ਜਨਤਾ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਲਈ ਦੋਵੇ ਯੂਨੀਅਨਾ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਇਨਸਾਫ ਨਾ ਮਿਲਣ ਤੱਕ ਰੋਜ਼ਾਨਾ ਸਵੇਰੇ ਸਾਢੇ 9 ਤੋਂ ਸਾਢੇ 10 ਵਜੇ ਤੱਕ ਦਫਤਰ ਅੱਗੇ ਰੋਸ ਮੁਜਾਹਰਾ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਜਨਤਾ ਦੇ ਕੰਮ ਕੀਤੇ ਜਾਣਗੇ ਤਾਂ ਜ਼ੋ ਆਮ ਜਨਤਾ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਫਾਈ ਕਰਮਚਾਰੀ ਦੁਪਿਹਰ 1 ਵਜੇ ਤੋਂ 5 ਵਜੇ ਤੱਕ ਪੁਰਾਣੇ ਕੋਸਲ ਦੇ ਦਫਤਰ ਦੇ ਬਾਹਰ ਕੋਸਲਰ ਖਿਲਾਫ ਰੋਸ ਮੁਜਾਹਰਾ ਕੀਤਾ ਜਾਵੇਗਾ। ਇਸ ਮੌਕੇ ਤੇ ਯੂਨੀਅਨ ਦੇ ਆਗੂ ਧਰਮਪਾਲ(ਧੀਰਜ), ਰਾਜਦੀਪ ਕੋਰ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ, ਅਜੈ ਕੁਮਾਰ, ਦਫਤਰੀ ਸਟਾਫ ਗਗਨਦੀਪ ਸਿੰਘ, ਜ਼ਸਮੀਤ ਕੋਰ, ਸੁਖਪਾਲ ਸਿੰਘ, ਅਮਨਦੀਪ ਸਿੰਘ, ਅਮਨਦੀਪ ਸ਼ਰਮਾਂ, ਹਰਵਿੰਦਰ ਸਿੰਘ, ਰਮੇਸ਼ ਕੁਮਾਰ, ਦੀਪਕ ਕੁਮਾਰ, ਅਮਰਿੰਦਰ ਸਿੰਘ, ਆਦਿ ਹਾਜ਼ਰ ਸਨ। ਇਸ ਸੰਬੰਧੀ ਜਦੋਂ ਕਾਰਜਸਾਧਕ ਅਫਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਇਸ ਮਾਮਲੇ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਉਹ ਦੋੇਵੇ ਧਿਰਾ ਨੂੰ ਬਿਠਾ ਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ ਅਤੇ ਉਹ ਇਸ ਮਾਮਲੇ ਦੀ ਪੜਤਾਲ ਵੀ ਕਰ ਰਹੇ ਹਨ। 

LEAVE A REPLY

Please enter your comment!
Please enter your name here