ਖਿਆਲਾ ਕਲਾਂ, 9 ਸਤੰਬਰ (ਸਾਰਾ ਯਹਾ/ਔਲਖ ) ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਕੋਵਿਡ-19 ਦੇ ਕੇਸਾਂ ਦੀ ਵਧਦੀ ਗਿਣਤੀ ਨੂੰ ਵੇਖਦਿਆਂ ਆਰ ਟੀ- ਪੀ ਸੀ ਆਰ ਅਤੇ ਰੈਪਿਡ ਨਮੂਨਿਆਂ ਵਿੱਚ ਤੇਜ਼ੀ ਲਿਆਂਦੀ ਗਈ ਹੈ ਤਾਂ ਕਿ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦਾ ਟੈਸਟ ਹੋਣ ਉਪਰੰਤ ਸ਼ਨਾਖਤ ਹੋ ਸਕੇ ਅਤੇ ਹੋਰ ਤੰਦਰੁਸਤ ਵਿਅਕਤੀਆਂ ਨੂੰ ਬਚਾਇਆ ਜਾ ਸਕੇ। ਇਸੇ ਲੜੀ ਤਹਿਤ ਸਿਵਲ ਸਰਜਨ ਮਾਨਸਾ ਡਾ ਲਾਲ ਚੰਦ ਠੁਕਰਾਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਨਵਜੋਤ ਪਾਲ ਸਿੰਘ ਭੁੱਲਰ ਜੀ ਦੀ ਦੇਖ-ਰੇਖ ਵਿੱਚ ਅੱਜ ਸੀ ਐਚ ਸੀ ਖਿਆਲਾ ਕਲਾਂ ਵਿਖੇ ਕੋਵਿਡ 19 ਸੈਂਪਲਿੰਗ ਕੀਤੀ ਗਈ। ਜਿਸ ਤਹਿਤ 9 ਆਰ ਟੀ- ਪੀ ਸੀ ਆਰ ਅਤੇ 31 ਰੈਪਿਡ ਨਮੂਨੇ ਲਏ ਗਏ। ਰੈਪਿਡ ਨਮੂਨਿਆਂ ਵਿੱਚੋਂ 3 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ਿਟਿਵ ਪਾਈ ਗਈ। ਅੱਜ ਇਸ ਸੈਂਪਲਿੰਗ ਟੀਮ ਵਿੱਚ ਡਾ ਹਰਮਨਦੀਪ ਸਿੰਘ, ਸਿਹਤ ਸੁਪਰਵਾਈਜ਼ਰ ਜਗਦੀਸ਼ ਸਿੰਘ ਪੱਖੋ, ਚਾਨਣ ਦੀਪ ਸਿੰਘ ਸਿਹਤ ਕਰਮਚਾਰੀ, ਰਵਿੰਦਰ ਕੁਮਾਰ ਸਿਹਤ ਕਰਮਚਾਰੀ, ਰਮਨਦੀਪ ਕੌਰ ਸੀ ਐਚ ਓ ਘਰਾਗਣਾ, ਰਮਨਦੀਪ ਕੌਰ ਸੀ ਐਚ ਓ ਬੱਪੀਆਣਾ, ਪ੍ਰਿਤਪਾਲ ਕੌਰ ਸੀ ਐਚ ਓ ਫਫੜੇ ਭਾਈਕੇ ਆਦਿ ਨੇ ਡਿਊਟੀ ਨਿਭਾਈ। ਜਗਦੀਸ਼ ਸਿੰਘ ਪੱਖੋ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਸੁਰੱਖਿਆ ਲਈ ਇਹ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ ਅਤੇ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇਸ ਮੌਕੇ ਕੇਵਲ ਸਿੰਘ ਬੀ ਈ ਈ, ਕਰਮਜੀਤ ਕੌਰ ਸਿਹਤ ਸੁਪਰਵਾਈਜ਼ਰ, ਸ਼ਿੰਦਰ ਕੌਰ ਸਿਹਤ ਸੁਪਰਵਾਈਜ਼ਰ, ਭੂਸ਼ਣ ਕੁਮਾਰ, ਵਿਨੋਦ ਕੁਮਾਰ, ਦਲਜੀਤ ਕੌਰ ਅਤੇ ਤਰਸੇਮ ਖਾਨ ਆਦਿ ਹਾਜ਼ਰ ਸਨ।