ਮਾਨਸਾ , 3 ਜੂਨ (ਸਾਰਾ ਯਹਾ / ਬਲਜੀਤ ਸ਼ਰਮਾ) ਅੱਜ ਵਿਸ਼ਵ ਸਾਇਕਲ ਦਿਵਸ ਮੌਕੇ ਮਾਨਸਾ ਸਾਇਕਲ ਗਰੁੱਪ ਵਲੋਂ ਲੋਕਾਂ ਨੂੰ ਕੋਵਿਡ 19 ਦੀ ਜਾਨਲੇਵਾ ਬੀਮਾਰੀ ਤੋਂ ਬਚਣ ਲਈ ਸਮੇਂ ਸਮੇਂ ਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕਰਨ ਦੇ ਮਕਸਦ ਨਾਲ ਇੱਕ 20 ਕਿਲੋਮੀਟਰ ਸਾਇਕਲ ਰਾਈਡ ਕੀਤੀ ਗਈ।
ਇਹ ਸਾਇਕਲ ਰਾਈਡ ਜਿਸ ਵਿੱਚ ਸਾਇਕਲਾਂ ਅੱਗੇ ਲੋਕਾਂ ਨੂੰ ਜਾਗਰੂਕ ਕਰਨ ਵਾਲੀਆਂ ਤੱਖਤੀਆਂ ਲੱਗੀਆਂ ਸਨ ਦੀ ਅਗਵਾਈ ਸ਼੍ਰੀ ਪ੍ਰੇਮ ਮਿੱਤਲ ਜੀ ਚੇਅਰਮੈਨ ਜਿਲਾ ਯੋਜਨਾ ਬੋਰਡ ਮਾਨਸਾ ਨੇ ਖੁੱਦ ਗਰੁੱਪ ਦੇ ਮੈਂਬਰਾਂ ਨਾਲ ਸਾਇਕਲ ਚਲਾ ਕੇ ਕੀਤੀ। ਉਹਨਾਂ ਇਸ ਰਾਈਡ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਕਿਹਾ ਕਿ ਉਹ ਅੱਜ 40 ਸਾਲ ਬਾਅਦ ਸਾਇਕਲ ਚਲਾਉਣ ਲੱਗੇ ਹਨ ਉਹਨਾਂ ਕਿਹਾ ਕਿ ਸਾਇਕਲ ਪੁਰਾਣੇ ਸਮਿਆਂ ਵਿੱਚ ਸਟੇਟਸ ਸਮਝਿਆ ਜਾਂਦਾ ਸੀ ਅਤੇ ਵਿਆਹਾਂ ਵਿੱਚ ਸਾਇਕਲ ਦਿੱਤੇ ਜਾਂਦੇ ਸਨ ਕਾਫੀ ਸਮਾਂ ਅਲੋਪ ਰਹਿਣ ਤੋਂ ਬਾਅਦ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਰਗੇ ਲੋਕਾਂ ਦੀ ਪ੍ਰੇਰਣਾ ਸਦਕਾ ਦੁਬਾਰਾ ਲੋਕ ਸਾਇਕਲ ਦੀ ਵਰਤੋਂ ਕਰਨ ਲੱਗ ਪਏ ਹਨ। ਉਹਨਾਂ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਵਲੋਂ ਕੋਵਿਡ ਸਮੇਂ ਲੋੜਵੰਦ ਲੋਕਾਂ ਦੀ ਤਨਦੇਹੀ ਨਾਲ ਸੇਵਾ ਕੀਤੀ ਗਈ ਹੈ ਅਤੇ ਲੋਕਾਂ ਨੂੰ ਵੱਖ ਵੱਖ ਢੰਗਾਂ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਈਵੈਂਟ ਦੇ ਪ੍ਜੈਕਟ ਚੇਅਰਮੈਨ ਨਰਿੰਦਰ ਗੁਪਤਾ ਅਤੇ ਪਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਗਰੁੱਪ ਵਲੋਂ ਕੋਵਿਡ ਸਮੇਂ ਸ਼ਲਾਘਾਯੋਗ ਸੇਵਾਵਾਂ ਦੇਣ ਬਦਲੇ ਗਰੁੱਪ ਦੇ ਮੈਂਬਰਾਂ ਡਾਕਟਰ ਵਰੁਣ ਮਿੱਤਲ ਅਤੇ ਸੱਭ ਤੋਂ ਵੱਧ ਉਮਰ ਦੇ ਗਰੁੱਪ ਮੈਂਬਰ ਸਵੈਇਛਕ ਸਾਲ ਵਿੱਚ ਚਾਰ ਵਾਰ ਖੂਨਦਾਨ ਕਰਨ ਵਾਲੇ ਸ਼੍ਰੀ ਕ੍ਰਿਸ਼ਨ ਮਿੱਤਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਉਹਨਾਂ ਦੱਸਿਆ ਕਿ ਇਸ ਮੌਕੇ ਮਾਨਸਾ ਦੇ ਰਹਿਣ ਵਾਲੇ ਡਾਕਟਰ ਜੀਵਨ ਗਰਗ ਅਤੇ ਡਾਕਟਰ ਅਨੀਸ਼ ਗਰਗ ਜਿਨਾਂ ਨੇ ਕਿ ਮੁਰਦਾਬਾਦ ਅਤੇ ਨੋਇਡਾ ਵਿਖੇ ਐਮ.ਡੀ. ਦੀ ਪੜ੍ਹਾਈ ਕਰਦਿਆਂ ਕੋਵਿਡ ਦੇ ਮਰੀਜਾਂ ਦੀ ਸਹਾਇਤਾ ਕੀਤੀ ਹੈ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਡਾਕਟਰ ਜਨਕ ਰਾਜ ਸਿੰਗਲਾ ਨੇ ਮਿੱਤਲ ਸਾਹਿਬ ਦਾ ਸਵਾਗਤ ਕਰਦਿਆਂ ਵਿਸ਼ਵ ਸਾਇਕਲ ਦਿਵਸ ਦੀ ਵਧਾਈ ਦਿੱਤੀ। ਗਰੁੱਪ ਦੇ ਮੈਂਬਰ ਬਿੰਨੂ ਗਰਗ ਵਲੋਂ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਅਤੇ ਬਲਵੀਰ ਅਗਰੌਈਆ ਜੀ ਵਲੋਂ ਖੁੱਦ ਤਿਆਰ ਕਰਕੇ ਮਾਸਕ ਵੰਡੇ ਗਏ।
ਇਸ ਮੌਕੇ ਸੁਰਿੰਦਰ ਬਾਂਸਲ,ਸੰਜੀਵ ਪਿੰਕਾ,ਸੋਹਣ ਲਾਲ,ਬਲਜੀਤ ਕੜਵਲ,ਰਮਨ ਗੁਪਤਾ,ਅਨਿਲ ਸੇਠੀ,ਸੀਮਾਂ ਗੁਪਤਾ,ਹੇਮਾ ਗੁਪਤਾ,ਪ੍ਰਮੋਦ ਬਾਗਲਾ,ਡਾਕਟਰ ਪਵਨ,ਸਨੀ ਸਿੰਘ,ਪੁਨੀਤ ਸ਼ਰਮਾਂ,ਅਮਨ ਗੁਪਤਾ ਸਮੇਤ ਗਰੁੱਪ ਦੇ ਸਾਰੇ ਮੈਂਬਰ ਹਾਜਰ ਸਨ।