*ਕੋਵਿਡ ਕਾਰਨ ਜਾਨਾ ਗਵਾ ਚੁੱਕੇ ਮ੍ਰਿਤਕਾਂ ਦੇ ਵਾਰਸ ਐਕਸ ਗ੍ਰੇਸ਼ੀਆ ਗ੍ਰਾਂਟ ਲੈਣ ਲਈ ਕਰ ਸਕਦੇ ਨੇ ਅਪਲਾਈ-ਸਿਵਲ ਸਰਜਨ*

0
32

ਮਾਨਸਾ, 28 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ )  ਸਰਕਾਰ ਵੱਲੋਂ ਕੋਵਿਡ-19 ਕਾਰਨ ਆਪਣੀ ਜਾਨ ਗਵਾ ਚੁੱਕੇ ਮ੍ਰਿਤਕਾਂ ਦੇ ਕਾਨੂੰਨੀ ਵਾਰਸਾਂ ਨੂੰ 50 ਹਜ਼ਾਰ ਰੁਪਏ ਐਕਸ ਗ੍ਰੇਸ਼ੀਆ ਦੇਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਸਿਵਲ ਸਰਜਨ ਮਾਨਸਾ ਡਾ. ਜਸਵਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਕੋਵਿਡ ਕਾਰਨ ਆਪਣੀ ਜਾਨ ਗਵਾ ਚੁੱਕੇ ਮ੍ਰਿਤਕਾਂ ਦੇ ਵਾਰਸ ਜਿੰਨ੍ਹਾਂ ਨੇ ਹੁਣ ਤੱਕ ਐਕਸ ਗ੍ਰੇਸ਼ੀਆ ਸਹਾਇਤਾ ਲਈ ਅਪਲਾਈ ਨਹੀਂ ਕੀਤਾ, ਉਹ ਸਬੰਧਤ ਉਪ ਮੰਡਲ ਮੈਜਿਸਟਰੇਟਸ ਦਫਤਰਾਂ ਜਾਂ ਡੀ.ਸੀ. ਦਫਤਰ ਕਮਰਾ ਨੰਬਰ 26 ਵਿਖੇ ਅਰਜ਼ੀਆਂ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਮਿ੍ਰਤਕਾਂ ਦੇ ਵਾਰਸਾਂ ਵੱਲੋਂ ਦਰਖਾਸਤਾਂ ਦਿੱਤੀਆਂ ਗਈਆਂ ਸਨ ਪ੍ਰੰਤੂ ਉਨ੍ਹਾਂ ਦੇ ਦਸਤਾਵੇਜ਼ ਅਧੂਰੇ ਹਨ, ਉਹ ਦਫ਼ਤਰ ਸਿਵਲ ਸਰਜਨ ਮਾਨਸਾ ਨਾਲ ਸੰਪਰਕ ਕਰ ਸਕਦੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਕਟਰ ਪ੍ਰਦੀਪ ਗੁਪਤਾ ਜ਼ਿਲ੍ਹਾ ਐਪੀਡਿਮਿਓਲੋਜਿਸਟ ਕਮ-ਸੀ-ਡੈੱਕ ਕਮੇਟੀ ਮੈਂਬਰ ਨੇ ਦੱਸਿਆ ਕਿ ਪ੍ਰਤੀ ਬੇਨਤੀਆਂ ਦੇਣ ਸਮੇਂ ਮਿ੍ਰਤਕ ਵਿਅਕਤੀ ਦੇ ਵਾਰਸਾਂ ਨੂੰ ਉਪਰੋਕਤ ਲਾਭ ਲੈਣ ਲਈ ਨਿਰਧਾਰਿਤ ਪ੍ਰੋਫਾਰਮੇ ਦੇ ਨਾਲ ਮ੍ਰਿਤਕ ਵਿਅਕਤੀ ਦੇ ਅਧਾਰ ਕਾਰਡ ਦੀ ਕਾਪੀ, ਕਲੇਮ ਕਰਤਾ ਦਾ ਅਧਾਰ ਕਾਰਡ, ਕੋਰੋਨਾ ਪਾਜ਼ੀਟਿਵ ਟੈਸਟ ਦੀ ਰਿਪੋਰਟ, ਹਸਪਤਾਲ ਵੱਲੋ ਜਾਰੀ ਹੋਏ ਮੌਤ ਦੇ ਕਾਰਨਾਂ ਦਾ ਸੰਖੇਪ ਸਾਰ/ਐਮ.ਸੀ.ਸੀ.ਡੀ., ਮਿ੍ਰਤਕ ਵਿਅਕਤੀ ਦੇ ਮੌਤ ਦਾ ਸਰਟੀਫਿਕੇਟ, ਕਾਨੂੰਨੀ ਵਾਰਸਾਂ ਸਬੰਧੀ ਸਰਟੀਫਿਕੇਟ, ਕਲੇਮ ਕਰਤਾ ਦੇ ਬੈਂਕ ਖਾਤੇ ਦਾ ਰੱਦ ਹੋਇਆ ਬੈਂਕ ਚੈੱਕ ਅਤੇ ਮਿ੍ਰਤਕ ਵਿਅਕਤੀ ਦੇ ਕਾਨੂੰਨੀ ਵਾਰਸਾਂ ਦਾ ਇਤਰਾਜ਼ਹੀਣਤਾਂ ਸਰਟੀਫਿਕੇਟ, ਅਰਜੀ ਫਾਰਮ ਨਾਲ ਲਗਾਉਣਾ ਜ਼ਰੂਰੀ ਹੈ।

LEAVE A REPLY

Please enter your comment!
Please enter your name here