ਕੋਰੋਨਾ ਵੈਕਸੀਨ ਵੰਡ ‘ਚ ਪੰਜਾਬ ਨੂੰ ਦਿੱਤੀ ਜਾਵੇ ਪਹਿਲ, ਕੈਪਟਨ ਨੇ ਪੀਐਮ ਨੂੰ ਚਿੱਠੀ ਲਿੱਖ ਕੀਤੀ ਮੰਗ

0
10

ਨਵੀਂ ਦਿੱਲੀ7,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinde Singh) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੂੰ ਇੱਕ ਚਿੱਠੀ ਲਿਖ ਕੇ ਪੰਜਾਬ (Punjab) ਨੂੰ ਵੈਕਸਿਨ ਦੇਣ ਵਿੱਚ ਪਹਿਲ ਕਰਨ ਦੀ ਮੰਗ ਕੀਤੀ ਹੈ। ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਆਬਾਦੀ ਦੀ ਉਮਰ ਦਰਜੇ ਅਤੇ ਸਹਿ-ਰੋਗ ਦੇ ਉੱਚ ਪੱਧਰੀ ਨਤੀਜੇ ਵਜੋਂ ਮੌਤ ਦੀ ਦਰ ਵੱਧ ਹੋਣ ਕਾਰਨ ਪੰਜਾਬ ਨੂੰ ਵੈਕਸਿਨ (Corona Vaccine) ਦੇ ਵੰਡ ਵਿੱਚ ਪਹਿਲ ਮਿਲਣੀ ਚਾਹੀਦੀ ਹੈ।

ਦੱਸ ਦਈਏ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨੇ ਕੋਵਿਡ-19 ਦੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਸਰਬ ਪਾਰਟੀ ਬੈਠਕ ਬੁਲਾਈ ਸੀ। ਪੀਐਮ ਮੋਦੀ ਨੇ ਇਸ ਮੀਟਿੰਗ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਵੈਕਸਿਨ ਕੁਝ ਹਫ਼ਤਿਆਂ ਵਿੱਚ ਆ ਜਾਵੇਗੀ। ਪੂਰੀ ਦੁਨੀਆ ਕੋਰੋਨਾ ਵੈਕਸਿਨ ਲਈ ਭਾਰਤ ਵੱਲ ਵੇਖ ਰਹੀ ਹੈ।

ਵੈਕਸਿਨ ਕਿਸ ਨੂੰ ਦਿੱਤਾ ਜਾਵੇਗਾ?

ਪਹਿਲਾ ਕੋਰੋਨ ਵੈਕਸਿਨ ਕਿਸ ਨੂੰ ਦਿੱਤਾ ਜਾਵੇਗਾ? ਇਸ ਸਵਾਲ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੀਟਿੰਗ ਵਿਚ ਕਿਹਾ ਕਿ ਜਿਵੇਂ ਹੀ ਵਿਗਿਆਨੀ ਸਾਨੂੰ ਅੱਗੇ ਵਧਣ ਲਈ ਕਹਿਣਗੇ, ਅਸੀਂ ਭਾਰਤ ਵਿਚ ਟੀਕਾਕਰਣ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ। ਪਹਿਲੇ ਪੜਾਅ ਵਿਚ ਸਿਹਤ ਕਰਮਚਾਰੀਆਂ, ਫਰੰਟਲਾਈਨ ਕਰਮਚਾਰੀਆਂ ਅਤੇ ਗੰਭੀਰ ਹਾਲਤਾਂ ਤੋਂ ਗ੍ਰਸਤ ਬਜ਼ੁਰਗ ਲੋਕਾਂ ਨੂੰ ਬਜ਼ੁਰਗ ਲੋਕਾਂ ਨੂੰ ਦਿੱਤੀ ਜਾਏਗੀ।

ਸਪੁਰਦਗੀ ਕਿਵੇਂ ਹੋਵੇਗੀ?

ਦੇਸ਼ ਵਿਚ ਵੈਕਸਿਨ ਕਿਵੇਂ ਵੰਡੀ ਜਾਵੇਗੀ? ਇਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਟੀਮਾਂ ਮਿਲ ਕੇ ਵੈਕਸਿਨ ਵੰਡਣ ਲਈ ਕੰਮ ਕਰ ਰਹੀਆਂ ਹਨ। ਭਾਰਤ ਕੋਲ ਟੀਕੇ ਦੀ ਵੰਡ ਅਤੇ ਸਮਰੱਥਾ ਲਈ ਮੁਹਾਰਤ ਹੈ। ਮਾਹਰ ਮੰਨਦੇ ਹਨ ਕਿ ਕੋਵਿਡ ਟੀਕਾ ਅਗਲੇ ਕੁਝ ਹਫ਼ਤਿਆਂ ਵਿੱਚ ਤਿਆਰ ਹੋ ਜਾਵੇਗਾ।

ਕੀ ਹੋਵੇਗੀ ਟੀਕੇ ਦੀ ਕੀਮਤ?

ਪੀਐਮ ਮੋਦੀ ਨੇ ਕਿਹਾ ਕਿ ਟੀਕੇ ਦੀ ਕੀਮਤ ਦਾ ਫੈਸਲਾ ਜਨਤਕ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਜਾਵੇਗਾ ਅਤੇ ਸੂਬਾ ਸਰਕਾਰਾਂ ਇਸ ਵਿੱਚ ਵੱਡੀ ਭੂਮਿਕਾ ਨਿਭਾਉਣਗੀਆਂ।

LEAVE A REPLY

Please enter your comment!
Please enter your name here