
ਮਾਨਸਾ 17,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ) : ਸ਼੍ਰੀ ਸ਼ਿਵ ਅਰਾਧਨਾ ਸੇਵਾ ਮੰਡਲ ਵੱਲੋਂ ਸਿਹਤ ਵਿਭਾਗ ਦੀ ਸਹਾਇਤਾ ਨਾਲ ਕਰੋਨਾ ਦੀ ਰੋਕਥਾਮ ਲਈ ਫਰੀ ਵੈਕਸੀਨ ਕੈੰਪ ਲਗਾਇਆ ਗਿਆ।ਜਿਸ ਵਿਚ ਸਹਿਤ ਵਿਭਾਗ ਵੱਲੋਂ ਸ਼੍ਰੀਮਤੀ ਕਰਮਜੀਤ ਕੌਰ ਅਤੇ ਸ਼੍ਰੀ ਮਤੀ ਰੋਸ਼ਨੀ ਰਾਣੀ ਨੇ ਵੈਕਸੀਨ ਲਗਾਉਣ ਦਾ ਕੰਮ ਕੀਤਾ।ਇਸ ਦੌਰਾਨ ਲਗਭਗ 100 ਲੋਕਾਂ ਦੇ ਕਰੋਨਾ ਵੈਕਸੀਨ ਦਾ ਇੰਜੈਕਸ਼ਨ ਲਗਾਇਆ ਗਿਆ ਅਤੇ 50 ਟੈਸਟ ਸੂਗਰ ਦੇ ਵੀ ਕਿੱਤੇ ਗਏ।ਇਸ ਮੌਕੇ ਤੇ ਸ੍ਰੀ ਸ਼ਿਵ ਅਰਾਧਨਾ ਸੇਵਾ ਮੰਡਲ ਦੇ ਸਰਪ੍ਰਸਤ ਮਾਸਟਰ ਨਸੀਬ ਚੰਦ, ਪ੍ਰੇਮ ਨਾਥ ਭੋਲਾ,ਰਾਮ ਲਾਲ,ਸ਼ਾਮਲਾਲ ( ਬੰਟੂ) ,ਪ੍ਰਧਾਨ ਐਡਵੋਕੇਟ ਰੋਹਿਤ ਗੋਇਲ,ਸੈਕਟਰੀ ਰਾਮ ਪ੍ਰਸ਼ਾਦ ਜਿੰਦਲ਼,ਕੈਸ਼ੀਅਰ ਰਾਜੀਵ ਕੁਮਾਰ,ਮੈਂਬਰ ਰਕੇਸ਼ ਕੁਮਾਰ,ਅਮਿਤ ਕੁਮਾਰ,ਅਜੈ ਕੁਮਾਰ,ਹਰਦੀਪ ਸਿੰਘ,ਮਾਣਸ ਗੋਇਲ, ਨਿਤੇਸ਼ ਅਰੋੜਾ,ਬਿੰਦਰ ਸ਼ਰਮਾਂ, ਲੱਕੀ ਗੋਇਲ,ਪ੍ਰਵੀਨ ਕੁਮਾਰ (ਬੰਟੀ) ਸ਼ਾਮਿਲ ਸਨ

