ਮਾਨਸਾ 15,ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) :ਕੋਰੋਨਾ ਮਹਾਂਮਾਰੀ ਦੇ ਚਲਦਿਆਂ ਖੂਨ ਦੀ ਕਮੀ ਨੁੰ ਪੂਰਾ ਕਰਨ ਲਈ ਆਸਰਾ ਫਾਉਂਡੇਸ਼ਨ ਬਰੇਟਾ ਵੱਲੋਂ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਸਰਕਾਰੀ ਹਸਪਤਾਲ ਬਰੇਟਾ ਵਿਖੇ ਸਿਵਲ ਹਸਪਤਾਲ ਮਾਨਸਾ ਦੀ ਟੀਮ ਮੈਡਮ ਬਬੀਤਾ ਐਮ ਡੀ ਅਤੇ ਅਮਨ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਵਿਚ ਇੱਕ (ਸੌ ਛੇ ਯੂਨਿਟ) 106 ਖੂਨਦਾਨ ਕੀਤਾ ਗਿਆ। ਇਲਾਕੇ ਦੇ ਖੂਨਦਾਨੀਆਂ ਵੱਲੋਂ ਇਸ ਖੂਨਦਾਨ ਕੈਂਪ ਵਿਚ ਵੱਧ ਚਡ਼੍ਹ ਕੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਮੈਡਮ ਸਰਬਜੀਤ ਕੌਰ ਸਬ ਡਵੀਜ਼ਨਲ ਮੈਜਿਸਟ੍ਰੇਟ ਬੁਢਲਾਡਾ, ਤਹਿਸੀਲਦਾਰ ਬੁਢਲਾਡਾ ਜੀਨਸੂ ਸਰ ਵੱਲੋਂ ਰੀਬਨ ਕੱਟ ਕੇ ਇਸ ਕੈਂਪ ਦੀ ਸ਼ੁਰੂਆਤ ਕੀਤੀ ਗਈ।ਇਸ ਤੋ ਇਲਾਵਾ ਸਮਾਜ ਸੇਵੀ ਪ੍ਰਕਾਸ਼ ਚੰਦ ਜੀ ਕੁਲਰੀਆਂ ਅਤੇ ਟੀਮ ਆਸਰਾ ਦੇ ਪ੍ਰਧਾਨ ਡਾਕਟਰ ਗਿਆਨ ਚੰਦ ਜੀ ਅਜਾਦ ਵੱਲੋਂ
ਆਏ ਹੋਏ ਮੁੱਖ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ ।ਨਹਿਰੂ ਯੁਵਾ ਕੇਂਦਰ ਮਾਨਸਾ ਵਲੋ ਵਿਸ਼ੇਸ਼ ਤੋਰ ਤੇ ਪੁਹੰਚੇ ਡਾ ਸੰਦੀਪ ਘੰਡ ਲੇਖਾ ਅਤੇ ਪ੍ਰੋਗਰਾਮ ਅਫਸਰ ਨੇ ਖੂਨਦਾਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆ ਕਿਹਾ ਕਿ ਖੂਨਦਾਨ ਕਰਨ ਨਾਲ ਵਿਅਕਤੀ ਸਰੀਰਕ ਤੌਰ ਤੇ ਵੀ ਤੰਦਰੁਸਤ ਰਹਿੰਦਾ ਹੈ ਉਹਨਾ ਵੱਲੋ ਇਸ ਮੋਕੇ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਕੇਕ ਕੱਟ ਕੇ ਆਪਣਾ ਯੋਗਦਾਨ ਪਾਇਆ ਅਤੇ ਟੀਮ ਆਸਰਾ ਵੱਲੋਂ ਕੀਤੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਗਈ।ਉਹਨਾ ਖੂਨਦਾਨੀਆਂ ਨੂੰ ਵਿਸ਼ੇਸ਼ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਐਸਐਚਓ ਬਰੇਟਾ ਜਸਕਰਨ ਸਿੰਘ, ਸਰਪੰਚ ਰਾਜਬੀਰ ਸਿੰਘ ਕੂਲਰੀਆਂ, ਸਰਪੰਚ ਦਰਸ਼ਨ ਸਿੰਘ ਧੰਨਪੁਰਾ, ਸਰਪੰਚ ਸਤਪਾਲ ਸਿੰਘ ਕਿਸ਼ਨਗਡ਼੍ਹ, ਫ਼ਿਲਮੀ ਐਕਟਰ ਚਮਕੌਰ, ਬਿੱਲਾ ਸਮਾਜ ਸੇਵੀ ਲਲਿਤ ਬਿੰਟੀ, ਸੁਰਿੰਦਰ ਕਟੌਦੀਆ, ਸਹਿਯੋਗ ਵੈੱਲਫੇਅਰ ਸੁਸਾਇਟੀ ਕਿਸ਼ਨਗੜ੍ਹ ਫਰਵਾਹੀ ਡਿੰਪਲ ਕਨਫੈੱਡਰੇਸ਼ਨ ਫਾਰ
ਚੈਲੇਂਜਡ ਪਰਸਨਜ਼ ਇਕਾਈ ਬਰੇਟਾ, ਗਿਆਨ ਸਾਗਰ ਕਾਨਵੈਟ ਸਕੂਲ ਕਾਹਨਗੜ੍ਹ, ਨੌਜਵਾਨ ਲੋਕ ਭਲਾਈ ਕਲੱਬ ਬੋਹਾ, ਕਰ ਭਲਾ ਹੋ ਭਲਾ ਟਰੱਸਟ ਬੋਹਾ, ਸਿੱਖ ਹੈਲਪਰ ਵਰਲਡਵਾਈਡ ਸਰਦੂਲਗਡ਼੍ਹ ਭਾਟੀਆ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ, ਬਰੇਟਾ ਸੱਚੀ ਸੇਵਾ ਸੁਸਾਇਟੀ ਸੱਚੀ ਸੇਵਾ ਸੋਸਾਇਟੀ ਯੂਰਪ ਨੂੰ ਵਿਸ਼ੇਸ਼ ਤੌਰ ਤੇ ਟੀਮ ਆਸਰਾ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ ਇਸ ਸਮੇਂ ਇਲਾਕੇ ਦੇ ਮੋਹਤਬਰਾਂ,ਸਹਿਰ ਨਿਵਾਸੀਆ ਤੋਂ ਇਲਾਵਾ ਆਸਰਾ ਫਾਉਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ।