ਮਾਨਸਾ 21 ਮਈ(ਸਾਰਾ ਯਹਾਂ/ਮੁੱਖ ਸੰਪਾਦਕ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰਪਾਲ ਗੁਪਤਾ ਆਈ.ਏ.ਐੱਸ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਟਾਕਰਾ ਕਰਨ ਲਈ ਮਾਨਸਾ ਦੀ ਐੱਸ.ਡੀ.ਐੱਮ ਡਾ: ਸਿਖਾ ਭਗਤ ਨੇ ਆਪਣੇ ਸਬ ਡਵੀਜਨ ਅੰਦਰ ਕੋਰੋਨਾ ਵੈਕਸ਼ੀਨ ਅਤੇ ਕੋਰੋਨਾ ਟੈਸਟ ਕਰਵਾਉਣ ਦੀ ਮੁੰਹਿਮ ਵਿੱਢ ਦਿੱਤੀ ਹੈ। ਉਨ੍ਹਾਂ ਨੇ ਸਿਹਤ ਵਿਭਾਗ, ਪੰਚਾਇਤੀ ਵਿਭਾਗ, ਨਗਰ ਕੋਂਸਲਾਂ ਦੇ ਐੱਮ.ਸੀ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਮੋਹਤਬਰ ਵਿਅਕਤੀਆਂ ਨਾਲ ਤਾਲਮੇਲ ਕਰਕੇ ਕੋਰੋਨਾ ਮਰੀਜਾਂ ਦੀ ਪੁੱਛ ਪ੍ਰਤੀਤ ਵਧਾਈ ਹੈ। ਜਦ ਕਦੀ ਵੀ ਮਰੀਜਾਂ ਦੇ ਵਾਰਿਸਾਂ ਦੀਆਂ ਸਿਹਤ ਸੰਬੰਧੀ ਸ਼ਿਕਾਇਤਾਂ ਜਾਂ ਸਿਹਤ ਵਿਭਾਗ ਦੀ ਕੁਤਾਹੀ ਸਾਹਮਣੇ ਆਈ ਹੈ ਤਾਂ ਐੱਸ.ਡੀ.ਐੱਮ ਸਿਖਾ ਭਗਤ ਨੇ ਤੁਰੰਤ ਮੋਹਰੀ ਹੋ ਕੇ ਹੱਲ ਕੀਤਾ ਹੈ ਅਤੇ ਨਿੱਜੀ ਦਿਲਚਸਪੀ ਲੈ ਕੇ ਮਰੀਜਾਂ ਨੂੰ ਕੋਰੋਨਾ ਕਿੱਟਾਂ ਮੁਹੱਈਆ ਕਰਵਾਈਆਂ। ਇਨ੍ਹਾਂ ਕਿੱਟਾਂ ਦੀ ਜਿਲ੍ਹੇ ਵਿੱਚ ਵੱਡੀ ਥੁੜ੍ਹ ਸੀ। ਪਰ ਡਾ: ਸਿਖਾ ਭਗਤ ਨੇ ਆਪਣੀ ਕਾਰਗੁਜਾਰੀ ਦਿਖਾਉਂਦਿਆਂ ਸਰਕਾਰ ਤੋਂ ਇਨ੍ਹਾਂ ਕਿੱਟਾਂ ਦੀ ਮੰਗ ਕੀਤੀ ਅਤੇ ਮਰੀਜਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਦੀ ਟਰੱਕ ਓਪਰੇਟਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਡਾਲੀ ਅਤੇ ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਜਗਦੀਪ ਸਿੰਘ ਨੇ ਕਿਹਾ ਕਿ ਐੱਸ.ਡੀ.ਐੱਮ ਅਤੇ ਸਮੁੱਚੇ ਪ੍ਰਸ਼ਾਸ਼ਨ ਨੇ ਕੋਰੋਨਾ ਮਹਾਂਮਾਰੀ ਦੌਰਾਨ ਮਾਨਸਾ ਵਿੱਚ ਸਥਿਤੀ ਨੂੰ ਕੰਟਰੋਲ ਹੇਠ ਰੱਖਿਆ ਹੈ ਅਤੇ ਬੇਕਾਬੂ ਹੁੰਦੇ ਕੋਰੋਨਾ ਮਰੀਜਾਂ ਦੀ ਹਾਲਤ ਨੂੰ ਸੰਭਾਲ ਲਿਆ ਹੈ। ਕੋਰੋਨਾ ਮਰੀਜਾਂ ਦੀ ਸਾਰ ਲੈਣ ਲਈ ਸਿਹਤ ਵਿਭਾਗ ਨੂੰ ਪੱਬਾਂ ਭਾਰ ਕੀਤਾ। ਉਨ੍ਹਾਂ ਦੀ ਅਗਵਾਈ ਵਿੱਚ ਮਰੀਜਾਂ ਦੇ ਦੁੱਖ-ਦਰਦ ਦੂਰ ਕੀਤੇ ਗਏ ਅਤੇ ਹਸਪਤਾਲ ਵਿੱਚ ਆਉਣ ਵਾਲੇ ਕੋਰੋਨਾ ਮਰੀਜਾਂ ਦੀ ਤੁਰੰਤ ਸੁਣਵਾਈ ਕਰਨ ਦੇ ਨਾਲ ਹੱਲ ਕਰਨ ਲਈ ਉਨ੍ਹਾਂ ਦੀਆਂ ਮੁਸਕਿਲਾਂ ਦਾ ਨਿਪਟਾਰਾ ਕਰਨਾ ਵੀ ਯਕੀਨੀ ਬਣਾਇਆ ਹੋਇਆ ਹੈ। ਜਿਸ ਕਰਕੇ ਪ੍ਰਾਈਵੇਟ ਹਸਪਤਾਲਾਂ ਦੀ ਬਜਾਏ ਸਰਕਾਰੀ ਹਸਪਤਾਲਾਂ ਵਿੱਚ ਜਿਆਦਾ ਆ ਰਹੇ ਹਨ।